ਜਲੰਧਰ (ਬਿਊਰੋ) - ਪੰਜਾਬੀ ਫ਼ਿਲਮੀ ਇੰਡਸਟਰੀ ਦੀ ਨਾਮੀ ਅਦਾਕਾਰਾ ਨੀਰੂ ਬਾਜਵਾ ਨੇ 26 ਅਗਸਤ ਨੂੰ ਆਪਣਾ 42ਵਾਂ ਬਰਥਡੇਅ ਸੈਲੀਬ੍ਰੇਟ ਕੀਤਾ ਹੈ। ਨੀਰੂ ਦਾ ਜਨਮ 26 ਅਗਸਤ 1980 ਨੂੰ ਕੈਨੇਡਾ 'ਚ ਹੋਇਆ ਸੀ ਅਤੇ ਉਨ੍ਹਾਂ ਦਾ ਅਸਲੀ ਨਾਂ ਅਰਸ਼ਵੀਰ ਕੌਰ ਬਾਜਵਾ ਹੈ। ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਉਨ੍ਹਾਂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ।

ਨੀਰੂ ਬਾਜਵਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪੰਜਾਬੀ ਇੰਡਸਟਰੀ ਦੀ ਜਾਨ ਨੀਰੂ ਬਾਜਵਾ ਨੇ ਬਾਲੀਵੁੱਡ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬਾਲੀਵੁੱਡ ਤੋਂ ਬਾਅਦ ਨੀਰੂ ਬਾਜਵਾ ਨੇ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕੀਤਾ ਹੈ। ਟੀ. ਵੀ. ਸ਼ੋਅਜ਼ 'ਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਪ੍ਰਵੇਸ਼ ਕੀਤਾ।

ਮਿਹਨਤ ਤੇ ਟੈਲੇਂਟ ਦੇ ਦਮ 'ਤੇ ਬਣੀ ਪੰਜਾਬੀ ਇੰਡਸਟਰੀ ਦੀ ਜਾਨ
42 ਸਾਲਾ ਨੀਰੂ ਬਾਜਵਾ ਦਾ ਵਿਆਹ ਹੈਰੀ ਜਵੰਧਾ ਨਾਲ ਹੋਇਆ ਹੈ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਹਨ। ਨੀਰੂ ਬਾਜਵਾ ਨੇ ਆਪਣੀ ਮਿਹਨਤ ਤੇ ਟੈਲੇਂਟ ਦੇ ਦਮ 'ਤੇ ਫ਼ਿਲਮ ਇੰਡਸਟਰੀ 'ਚ ਖ਼ਾਸ ਜਗ੍ਹਾ ਬਣਾਈ ਹੈ। ਨੀਰੂ ਬਾਜਵਾ ਕੈਨੇਡਾ ਦੀ ਜੰਮਪਲ ਹੈ ਅਤੇ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਕੈਨੇਡਾ 'ਚ ਹੀ ਰਹਿ ਰਹੀ ਹੈ।

ਬਚਪਨ ਤੋਂ ਸੀ ਅਦਾਕਾਰੀ ਦਾ ਸ਼ੌਕ
ਨੀਰੂ ਬਾਜਵਾ ਨੂੰ ਬਚਪਨ ਤੋਂ ਹੀ ਅਦਾਕਾਰਾ ਬਣਨ ਦਾ ਸ਼ੌਕ ਸੀ। ਉਨ੍ਹਾਂ ਨੇ ਫ਼ਿਲਮ 'ਮੈਂ ਸੋਲ੍ਹ ਬਰਸ ਕੀ' ਨਾਲ ਅਦਾਕਾਰੀ ਦੀ ਦੁਨੀਆ 'ਚ ਪ੍ਰਵੇਸ਼ ਕੀਤਾ ਅਤੇ ਅੱਜ ਉਹ ਪੰਜਾਬੀ ਸਿਨੇਮਾ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ।

ਆਲੀਸ਼ਾਨ ਘਰ ਤੇ ਮਹਿੰਗੀਆਂ ਕਾਰਾਂ ਦੀ ਹੈ ਸ਼ੌਕੀਨ
ਨੀਰੂ ਬਾਜਵਾ ਦਾ ਭਾਰਤ 'ਚ ਆਲੀਸ਼ਾਨ ਘਰ ਹੈ, ਪਰ ਉਹ ਆਪਣੇ ਪਰਿਵਾਰ ਨਾਲ ਕੈਨੇਡਾ 'ਚ ਸੈਟਲ ਹੈ। ਕੈਨੇਡਾ 'ਚ ਵੀ ਨੀਰੂ ਬਾਜਵਾ ਦਾ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ ਕਰੋੜਾਂ 'ਚ ਹੈ। ਨੀਰੂ ਬਾਜਵਾ ਨੂੰ ਮਹਿੰਗੀਆਂ ਕਾਰਾਂ ਦਾ ਕਾਫ਼ੀ ਸ਼ੌਕ ਹੈ। ਉਨ੍ਹਾਂ ਦੇ ਕਾਰ ਕਲੈਕਸ਼ਨ 'ਚ ਮਰਸਡੀਜ਼, ਬੀ. ਐੱਮ. ਡਬਲਿਊ, ਰੇਂਜ ਰੋਵਰ ਵਰਗੀਆਂ ਮਹਿੰਗੀਆਂ ਕਾਰਾਂ ਹਨ।

150 ਕਰੋੜ ਜਾਇਦਾਦ ਦੀ ਮਾਲਕਣ
ਨੀਰੂ ਬਾਜਵਾ ਦੀ ਨੈੱਟ ਵਰਥ ਯਾਨੀਕਿ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਮੁਤਾਬਕ, ਉਨ੍ਹਾਂ ਦੀ ਕੁੱਲ ਜਾਇਦਾਦ 20 ਮਿਲੀਅਨ ਡਾਲਰ ਯਾਨੀਕਿ 150 ਕਰੋੜ ਤੋਂ ਵੀ ਵੱਧ ਹੈ। ਰਿਪੋਰਟ ਮੁਤਾਬਕ, ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਉਹ ਇੱਕ ਫ਼ਿਲਮ ਕਰਨ ਲਈ 70 ਲੱਖ ਫ਼ੀਸ ਚਾਰਜ ਕਰਦੀ ਹੈ। ਵੱਖ-ਵੱਖ ਗੀਤਾਂ ’ਚ ਡਾਂਸ ਕਰਨ ਲਈ ਵੀ ਉਸ ਦੀ ਫ਼ੀਸ ਬਾਕੀ ਅਦਾਕਾਰਾਂ ਨਾਲੋਂ ਕਾਫ਼ੀ ਜ਼ਿਆਦਾ ਹੈ।

ਆਮਿਤ ਸਾਧ ਨਾਲ ਜੁੜ ਚੁੱਕੈ ਨਾਂ
ਦੱਸ ਦੇਈਏ ਕਿ ਨੀਰੂ ਬਾਜਵਾ ਦਾ ਨਾਂ ਲੰਮੇ ਸਮੇਂ ਤੋਂ ਵੈੱਬ ਸੀਰੀਜ਼ ਦੀ ਦੁਨੀਆ ’ਚ ਮਸ਼ਹੂਰ ਅਦਾਕਾਰ ਆਮਿਤ ਸਾਧ ਨਾਲ ਜੁੜਿਆ ਸੀ। ਦੱਸਿਆ ਜਾਂਦਾ ਹੈ ਕਿ ਦੋਵੇਂ 8 ਸਾਲਾਂ ਤੋਂ ਇਕ-ਦੂਜੇ ਨਾਲ ਰਿਲੇਸ਼ਨ ’ਚ ਰਹੇ ਸਨ। ਨੀਰੂ ਬਾਜਵਾ ਨੇ ਅਚਾਨਕ ਅਮਿਤ ਨਾਲ ਬ੍ਰੇਕਅੱਪ ਕਰ ਲਿਆ। ਇਸ ਤੋਂ ਬਾਅਦ ਅਦਾਕਾਰ ‘ਬਿੱਗ ਬੌਸ 1’ ਸ਼ੋਅ ’ਚ ਫੁੱਟ-ਫੁੱਟ ਕੇ ਰੋਣ ਲੱਗਾ ਸੀ। ਇਕ ਇੰਟਰਵਿਊ ਦੌਰਾਨ ਅਮਿਤ ਨੇ ਖ਼ੁਲਾਸਾ ਕੀਤਾ ਕਿ ਕਿਹਾ ਕਿ ਉਹ ਨੀਰੂ ਬਾਜਵਾ ਨੂੰ ਬਹੁਤ ਪਿਆਰ ਕਰਦਾ ਸੀ। ਉਹ ਨੀਰੂ ਨੂੰ ਆਪਣਾ ਪਿਆਰ ਸਮਝਦਾ ਸੀ ਅਤੇ ਉਸ ਦੇ ਜਾਣ ਤੋਂ ਬਾਅਦ ਜ਼ਿੰਦਗੀ ਨੂੰ ਫ਼ਿਰ ਤੋਂ ਸ਼ੁਰੂ ਕਰਨਾ ਪਿਆ ਸੀ।

ਇਨ੍ਹਾਂ ਫ਼ਿਲਮਾਂ ਨਾਲ ਖੱਟੀ ਸ਼ੋਹਰਤ
ਨੀਰੂ ਬਾਜਵਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਫ਼ਿਲਮਾਂ ’ਚ ਆਪਣੀ ਵੱਖ਼ਰੀ ਪਛਾਣ ਬਣਾਈ । ਜਿਸ ਨੂੰ ਪੰਜਾਬ ’ਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ ’ਚ ਪ੍ਰਸ਼ੰਸਕ ਪਿਆਰ ਦਿੰਦੇ ਹਨ। ਅਦਾਕਾਰਾ ਨੇ ‘ਜਿੰਨੇ ਮੇਰਾ ਦਿਲ ਲੁੱਟਿਆ’, ‘ਮੇਲ ਕਰਾ ਦੇ ਰੱਬਾ’, ‘ਜੱਟ ਐਂਡ ਜੂਲੀਅਟ’, ‘ਜੱਟ ਐਂਡ ਜੂਲੀਅਟ 2’ ਅਤੇ ‘ਚੰਨੋ ਕਮਲੀ ਯਾਰ ਦੀ’ ਵਰਗੀਆਂ ਮਸ਼ਹੂਰ ਫ਼ਿਲਮਾਂ ਦਿੱਤੀਆਂ ਹਨ। ਜੋ ਬਾਕਸ ਆਫ਼ਿਸ ’ਤੇ ਕਾਫ਼ੀ ਹਿੱਟ ਹੋਈਆਂ।

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬਾਇਓਪਿਕ ਕਰਨਾ ਚਾਹੁੰਦੇ ਹਨ ਸੰਜੇ ਦੱਤ, ਜਾਣੋ ਵਜ੍ਹਾ
NEXT STORY