ਜਲੰਧਰ/ਚੰਡੀਗੜ੍ਹ: ਪੰਜਾਬ ਦੇ ਪ੍ਰਸਿੱਧ ਗੀਤਕਾਰ, ਗਾਇਕ ਤੇ ਅਦਾਕਾਰ ਨਿੰਜਾ ਦਾ ਅੱਜ ਜਨਮ ਦਿਨ ਹੈ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬੇਹੱਦ ਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਦਾ ਜਨਮ 6 ਮਾਰਚ 1991 ਨੂੰ ਲੁਧਿਆਣਾ ਦੇ ਢੋਲੇਵਾਲ ਚੌਂਕ ਵਿੱਚ ਹੋਇਆ ਸੀ। ਅੱਜ ਉਹ 30 ਸਾਲ ਦੇ ਹੋ ਗਏ ਹਨ। ਨਿੰਜਾ ਦਾ ਅਸਲ ਨਾਮ ‘ਅਮਿਤ ਭੱਲਾ’ਹੈ। ਨਿੰਜਾ ਦਾ ਇੱਕ ਭਰਾ ਵੀ ਹੈ। ਉਨ੍ਹਾਂ ਨੇ ਆਰਿਆ ਕਾਲਜ ਤੋਂ ਬੀ.ਏ. ਕੀਤੀ ਹੋਈ ਹੈ।ਨਿੰਜਾ ਪੰਜਾਬੀ ਇੰਡਸਟਰੀ ਦੇ ਬਹੁਤ ਮਸ਼ਹੂਰ ਗਾਇਕ ਹਨ।
ਹੁਣ ਤੱਕ ਉਨ੍ਹਾਂ ਨੇ ਬਹੁਤ ਸਾਰੀਆਂ ਫਿਲਮ ਦੇ ਵਿੱਚ ਕੰਮ ਵੀ ਕੀਤਾ ਹੈ ਤੇ ਆਪਣੇ ਨਵੇਂ-ਨਵੇਂ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਵੀ ਜਿੱਤਿਆ ਹੈ। ਫਿਲਮਾਂ ’ਚ ਉਨ੍ਹਾਂ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਨਿੰਜਾ ਨੇ ਹੁਣ ਤੱਕ ਬਹੁਤ ਸਾਰੇ ਐਵਾਰਡ ਵੀ ਜਿਤੇ ਹਨ। ਨਿੰਜਾ ਨੇ ਹੁਣ ਤੱਕ ਬਹੁਤ ਸਾਰੀਆਂ ਅਦਾਕਾਰਾ ਦੇ ਨਾਲ ਕੰਮ ਕੀਤਾ ਹੋਇਆ ਹੈ ਤੇ ਹੁਣ ਤੱਕ ਉਹ ਬਹੁਤ ਹਿੱਟ ਰਹੇ ਹਨ।
ਦੱਸਣਯੋਗ ਹੈ ਕਿ ਨਿੰਜਾ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਨਿੰਜਾ ਨੇ ਆਪਣੀ ਅਦਾਕਾਰੀ ਤੇ ਕਲਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਮੋਹ ਲਿਆ ਹੈ। ਨਿੰਜਾ ਨੇ 'ਸੈਡ ਅਤੇ ਰੋਮਾਂਟਿਕ' ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਪਛਾਣ ਬਣਾ ਚੁੱਕੇ ਹਨ। ਇਨ੍ਹਾਂ ਦੀ ਫ਼ਿਲਮ ਚੰਨਾ ਮੇਰਿਆ ਨੂੰ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਸੀ। ਨਿੰਜਾ ਦੇ ਅੱਜ ਜਨਮਦਿਨ ’ਤੇ ਉਨ੍ਹਾਂ ਨੂੰ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਬਹੁਤ ਵਧਾਈਆਂ ਰਹੇ ਹਨ ਤੇ ਪੋਸਟਾਂ ਸਾਂਝੀਆਂ ਕਰ ਰਹੇ ਹਨ।
ਪਿਛਲੇ ਕੁੱਝ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਪੰਜਾਬੀ ਗਾਇਕ ਨਿੰਜਾ ਲਗਾਤਾਰ ਸੁਪੋਰਟ ਕਰ ਰਹੇ ਹਨ ਤੇ ਕਿਸਾਨਾਂ ਦੇ ਸਮਰਥਨ ਦੇ ਵਿਚ ਹੁਣ ਤੱਕ ਉਨ੍ਹਾਂ ਨੇ ਬਹੁਤ ਸਾਰੇ ਗੀਤ ਵੀ ਗਾਏ ਹਨ। ਦਿੱਲੀ ਧਰਨੇ ਤੇ ਜਾ ਕੇ ਵੀ ਕਿਸਾਨਾਂ ਨੂੰ ਨਿੰਜਾ ਵਲੋਂ ਬਹੁਤ ਸੁਪੋਰਟ ਕੀਤਾ ਗਿਆ ਹੈ ਤੇ ਉੱਥੇ ਸੇਵਾ ਵੀ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ’ਤੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਕਿਸਾਨਾਂ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
PM ਮੋਦੀ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ ਮਿਥੁਨ ਚੱਕਰਵਰਤੀ
NEXT STORY