ਐਂਟਰਟੇਨਮੈਂਟ ਡੈਸਕ-ਮਸ਼ਹੂਰ ਪ੍ਹੂੰਜਾਬੀ ਗਾਇਕ ਹਰਭਜਨ ਮਾਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਹਰਭਜਨ ਮਾਨ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਇਹ ਹਾਦਸਾ ਸਵੇਰੇ ਕੁਰੂਕਸ਼ੇਤਰ ਦੇ ਪਿਪਲੀ ਫਲਾਈਓਵਰ ‘ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਰਭਜਨ ਮਾਨ ਦਿੱਲੀ ਵਿੱਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਪਰਤ ਰਹੇ ਸਨ।

ਜਾਣਕਾਰੀ ਮੁਤਾਬਕ ਹਰਭਜਨ ਮਾਨ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਨ੍ਹਾਂ ਦੇ ਸੁਰੱਖਿਆ ਗਾਰਡ ਜ਼ਖਮੀ ਹੋ ਗਏ। ਚਸ਼ਮਦੀਦਾਂ ਅਨੁਸਾਰ ਹਰਭਜਨ ਮਾਨ ਦੇ ਨਾਲ ਉਨ੍ਹਾਂ ਦਾ ਮੈਨੇਜਰ, ਡਰਾਈਵਰ ਅਤੇ ਸੁਰੱਖਿਆ ਗਾਰਡ ਸਨ, ਯਾਨੀ ਕਿ ਕਾਰ ਵਿੱਚ ਕੁੱਲ ਚਾਰ ਲੋਕ ਸਨ। ਹਾਦਸੇ ਤੋਂ ਕੁਝ ਦੇਰ ਬਾਅਦ ਹਰਭਜਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ।
ਸਮ੍ਰਿਤੀ ਈਰਾਨੀ ਨੇ ਦੋ ਵਾਰ ਦੇਖੀ 'F1', ਪ੍ਰਸ਼ੰਸਕਾਂ ਨੂੰ ਵੀ ਦਿੱਤੀ ਦੇਖਣ ਦੀ ਸਲਾਹ
NEXT STORY