ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਵੀ ਸਾਂਝਾ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਗਾਇਕ ਸਿੱਧੂ ਮੂਸੇਵਾਲੇ ਦੇ ਰੱਖੜੀ ਬੰਨ੍ਹਦੀ ਹੋਈ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਅਫਸਾਨਾ ਖ਼ਾਨ ਨੇ ਲਿਖਿਆ ਹੈ, ''ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾਂ ਦਾ, ਭੈਣਾਂ ਨੂੰ ਮਾਣ ਵੀਰਾਂ 'ਤੇ ਹੁੰਦਾ! ਏਹ ਰਿਸ਼ਤਾ ਦੁਨੀਆਂ ਦਾ ਸਭ ਤੋਂ ਹਸੀਨ ਹੁੰਦਾ, ਵੀਰ ਹੀ ਹਮੇਸ਼ਾ ਭੈਣ ਦੇ ਦਿਲ ਦੇ ਕਰੀਬ ਹੁੰਦਾ, ਇਕ ਬਾਂਹ ਸੱਜੀ ਤੇ ਦੂਜਾ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ, ਕੁੱਝ ਹੁੰਦੇ ਨੇ ਭਰਾ ਜਾਨ ਤੋਂ ਪਿਆਰੇ ਜਿਹਨਾ ਬਿਨ੍ਹਾਂ ਰਿਹਾ ਨੀ ਜਾਂਦਾ।

ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਂਦਾ, ਵੱਡਾ ਵੀਰਾ ਸਿੱਧੂ ਮੂਸੇ ਵਾਲਾ 💚🙏🏻 ਛੋਟਾ ਵੀਰਾ ਖੁਦਾ ਬਖ਼ਸ਼💚।'' ਨਾਲ ਹੀ ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਤੇ ਖੁਦਾ ਬਖ਼ਸ਼ ਨੂੰ ਟੈਗ ਵੀ ਕੀਤਾ ਹੈ।

ਤਸਵੀਰਾਂ 'ਚ ਦੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਸਿੱਧੂ ਮੂਸੇ ਵਾਲਾ ਅਤੇ ਸਿੱਧੂ ਦੇ ਪਿਤਾ ਨੂੰ ਵੀ ਰੱਖੜੀ ਬੰਨ੍ਹਦੀ ਹੋਈ ਨਜ਼ਰ ਆ ਰਹੀ ਹੈ।

ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ 'ਚ ਲਾਈਕਸ ਤੇ ਕੁਮੈਂਟ ਇਸ ਪੋਸਟ 'ਤੇ ਆ ਚੁੱਕੇ ਹਨ।

ਦੱਸ ਦੇਈਏ ਅਫਸਾਨਾ ਖ਼ਾਨ ਤੇ ਸਿੱਧੂ ਮੂਸੇ ਵਾਲਾ ਇਕੱਠੇ ਕਈ ਡਿਊਟ ਸੌਂਗ ਕਰ ਚੁੱਕੇ ਹਨ।

ਸਿੱਧੂ ਮੂਸੇ ਵਾਲਾ ਤੇ ਅਫਸਾਨਾ ਖ਼ਾਨ ਦਾ 'ਧੱਕਾ' ਗੀਤ ਕਾਫ਼ੀ ਸੁਪਰ ਹਿੱਟ ਰਿਹਾ ਸੀ। ਦੋਵੇਂ ਹੀ ਗਾਇਕ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ, ਜੋ ਕਿ ਇੱਕ ਤੋ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ।


ਇਸ ਮਜਬੂਰੀ ਕਾਰਨ ਕਵੀ ਤੋਂ ਗੀਤਕਾਰ ਬਣੇ ਸਨ ਸ਼ੈਲੇਂਦਰ, ਲਿਖੇ ਸਨ ਰਾਜ ਕਪੂਰ ਦੀ ਫ਼ਿਲਮ ਦੇ ਗਾਣੇ
NEXT STORY