ਐਂਟਰਟੇਨਮੈਂਟ ਡੈਸਕ - ਪੰਜਾਬੀ ਸਿਨੇਮਾ ਜਗਤ ’ਚ ਆਏ ਦਿਨ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲਦਾ ਹੈ ਪਰ ਕੁਝ ਅਜਿਹੀਆਂ ਵੀ ਫ਼ਿਲਮਾਂ ਹੁੰਦੀਆਂ ਹਨ, ਜੋ ਨਾ ਸਿਰਫ਼ ਸਾਡੇ ਪੈਸੇ ਬਰਬਾਦ ਕਰਦੀਆਂ ਹਨ ਸਗੋਂ ਸਾਡਾ ਕੀਮਤੀ ਸਮਾਂ ਵੀ ਬਰਬਾਦ ਕਰਦੀਆਂ ਹਨ। ਇਨ੍ਹਾਂ ਫ਼ਿਲਮਾਂ ’ਚ ਸ਼ਾਮਲ ਹੈ ਗਾਇਕ ਗੁਰੂ ਰੰਧਾਵਾ ਦੀ ਰਿਲੀਜ਼ ਹੋਈ ਫ਼ਿਲਮ ‘ਸ਼ਾਹਕੋਟ’। ਜੀ ਹਾਂ, ਇਹ ਗੱਲ ਅਸੀਂ ਨਹੀਂ ਸਾਡੇ ਦਰਸ਼ਕ ਆਖ ਰਹੇ ਹਨ। ਜਿਵੇਂ ਹੀ ਸਿਨੇਮਾਂ ਘਰਾਂ ’ਚ ਮੂਵੀ ਰੀਵਿਊ ਕਰਨ ਪਹੁੰਚੇ ਤਾਂ ਉਥੇ ਦਰਸ਼ਕ ਨਹੀਂ ਮਿਲੇ। ਤਕਰੀਬਨ ਫ਼ਿਲਮ ਦੇ ਸਾਰੇ ਸ਼ੋਅ ਖਾਲੀ ਹੀ ਨਿਕਲੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੇ ਸ਼ੋਅ ਹਾਊਸਫੁੱਲ ਕਰਵਾਉਣ ਲਈ ਕਾਲਜ ਦੇ ਵਿਦਿਆਰਥੀਆਂ ਨੂੰ ਫ਼ਿਲਮ ਦੀਆਂ ਮੁਫਤ ਟਿਕਟਾਂ ਵੰਡੀਆਂ ਗਈਆਂ। ਇਸ ਗੱਲ ਦਾ ਖੁ਼ਲਾਸਾ ਕਾਜਲ ਦੇ ਵਿਦਿਆਰਥੀਆਂ ਵਲੋਂ ਕੀਤਾ ਗਿਆ, ਜੋ ਮੁਫ਼ਤ ਦੀ ਟਿਕਟਾਂ ਲੈ ਕੇ ਫ਼ਿਲਮ ਵੇਖਣ ਲਈ ਸਿਨੇਮਾਘਰਾਂ 'ਚ ਪਹੁੰਚੇ ਸਨ।
ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ
ਦੱਸ ਦੇਈਏ ਕਿ ਗੁਰੂ ਰੰਧਾਵਾ ਦੀ ਫ਼ਿਲਮ ‘ਸ਼ਾਹਕੋਟ’ ਨੂੰ ਲੈ ਕੇ ਸ਼ੁਰੂ ਤੋਂ ਹੀ ਵਿਵਾਦ ਚੱਲ ਰਿਹਾ ਸੀ। ਜਦੋਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਤਾਂ ਇਸ ਵਿਵਾਦ ਨੇ ਹੋਰ ਤੂਲ ਫੜ ਲਿਆ। ਫ਼ਿਲਮ ’ਚ ਗੁਰੂ ਰੰਧਾਵਾ ਸ਼ਾਹਕੋਟ ਤੋਂ ਪਾਕਿਸਤਾਨ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਪਾਕਿਸਤਾਨ ਦੀ ਰਹਿਣ ਵਾਲੀ ਇਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਫ਼ਿਲਮ ‘ਸ਼ਾਹਕੋਟ’ ’ਤੇ ਦੋਸ਼ ਹੈ ਕਿ ਇਸ ’ਚ ਪਾਕਿਸਤਾਨ ਦੀ ਹਮਾਇਤ ਕੀਤੀ ਗਈ ਹੈ। ਇਸ ਕਾਰਨ ਫ਼ਿਲਮ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ। ਦੱਸਿਆ ਗਿਆ ਹੈ ਕਿ ਸ਼ਿਵਸੈਨਾ ਪੰਜਾਬ ਨੇ ‘ਸ਼ਾਹਕੋਟ’ ਦਾ ਵਿਰੋਧ ਕੀਤਾ। ਹਾਲ ਹੀ ’ਚ ਸ਼ਿਵ ਸੈਨਾ ਦੀ ਪੰਜਾਬ ਇਕਾਈ ਨੇ ਇਸ ਫ਼ਿਲਮ ਦਾ ਵਿਰੋਧ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਫ਼ਿਲਮ ਦੇ ਪੋਸਟਰ ਫੂਕੇ ਅਤੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ
ਦੱਸਣਯੋਗ ਹੈ ਕਿ ਇਸ ਫ਼ਿਲਮ ’ਚ ਗੁਰੂ ਰੰਧਾਵਾ ਦੇ ਨਾਲ ਈਸ਼ਾ ਤਲਵਾੜ, ਰਾਜ ਬੱਬਰ, ਗੁਰਸ਼ਬਦ ਹਰਦੀਪ ਗਿੱਲ, ਸੀਮਾ ਕੌਸ਼ਲ, ਨੇਹਾ ਦਿਆਲ ਅਤੇ ਮਨਪ੍ਰੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰਾਜਕੁਮਾਰ ਹਿਰਾਨੀ ਨੂੰ ਕਿਸ਼ੋਰ ਕੁਮਾਰ ਸਨਮਾਨ ਐਵਾਰਡ ਦੇਵੇਗੀ ਮੱਧ ਪ੍ਰਦੇਸ਼ ਸਰਕਾਰ
NEXT STORY