ਐਂਟਰਟੇਨਮੈਂਟ ਡੈਸਕ– ਅੱਜ ਦੁਨੀਆ ਭਰ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਪੰਜਾਬੀ ਗਾਇਕ ਤੇ ਅਦਾਕਰ ਦਿਲਜੀਤ ਦੋਸਾਂਝ ਨੇ ਵੀ ਮਹਾਸ਼ਿਵਰਾਤਰੀ ਮੌਕੇ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ। ਇਸ ਖ਼ਾਸ ਮੌਕੇ ਉਨ੍ਹਾਂ ਨੇ ਮੰਦਰ 'ਚ ਜਾ ਕੇ ਭੋਲੇਨਾਥ ਦਾ ਆਸ਼ੀਰਵਾਦ ਲਿਆ। ਇਸ ਖਾਸ ਮੌਕੇ ਦੀਆਂ ਕੁਝ ਤਸਵੀਰਾਂ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਕੈਪਸ਼ਨ 'ਚ ਲਿਖਿਆ- SHIV AAEYA 🙏🏽 Happy Maha Shivratri 🙏🏽। ਨਾਲ ਹੀ ਉਨ੍ਹਾਂ ਮਹਾਸ਼ਿਵਰਾਤਰੀ ਦੀਆਂ ਫੈਨਜ਼ ਨੂੰ ਵਧਾਈਆਂ ਦਿੱਤੀਆਂ।

ਅਨੰਤ ਅੰਬਾਨੀ ਤੇ ਰਾਧਿਕਾ ਮਰਚੇਂਟ ਦੇ ਪ੍ਰੀ ਵੈਡਿੰਗ ਪ੍ਰੋਗਰਾਮ ’ਚ ਦੇਸ਼-ਵਿਦੇਸ਼ਾਂ ਤੋਂ ਮਸ਼ਹੂਰ ਕਲਾਕਾਰਾਂ ਨੇ ਹਿੱਸਾ ਲਿਆ ਪਰ ਮੇਲਾ ਆਪਣੇ ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਝ ਨੇ ਜਿੱਤ ਲਿਆ। ਲੋਕਾਂ ਨੇ ਕਿਹਾ ਰਿਹਾਨਾ ਨੇ ਭਾਵੇਂ ਇਸ ਪ੍ਰੀ ਵੈਡਿੰਗ ਲਈ 74 ਕਰੋੜ ਰੁਪਏ ਲਏ ਹੋਣ ਪਰ ਦਿਲ ਤਾਂ ਇਕੋ ਜਿੱਤ ਕੇ ਲੈ ਗਿਆ ਹੈ, ਜੋ ਹੈ ਦਿਲਜੀਤ ਦੋਸਾਂਝ।

ਇਸ ਮਗਰੋਂ ਦਿਲਜੀਤ ਨੂੰ ਨੈੱਟਫਲਿਕਸ ਵਾਲਿਆਂ ਨੇ ਇਕ ਖ਼ਾਸ ਤੋਹਫ਼ਾ ਭੇਜਿਆ। ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਨੈੱਟਫਲਿਕਸ ਦਾ ਧੰਨਵਾਦ ਕੀਤਾ ਸੀ।

ਇਸ ਵੀਡੀਓ 'ਚ ਦਿਲਜੀਤ ਕਹਿ ਰਹੇ ਹਨ ਕਿ ਆ ਤਾਂ ਬਹੁਤ ਵਧੀਆ ਕੀਤਾ ਕੰਮ, ਫੋਟੋ ਖਿੱਚੋ ਅਤੇ ਨਾਲ ਹੀ ਫੋਟੋ ਪਾ ਦਿਓ। ਤੁਸੀ ਵੀ ਵੇਖੋ ਇਹ ਵੀਡੀਓ ਜੋ SirfPanjabiyat ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਅਖੀਰ 'ਚ ਤੁਹਾਨੂੰ ਇਹ ਵੀ ਸੁਣਨ ਨੂੰ ਮਿਲੇਗਾ ਕਿ ਦੋਸਾਂਝਾਵਾਲਾ ਕਹਿ ਰਿਹਾ ਹੈ ਕਿ ਇਹ ਤਾਂ ਨਿਰੀਂ ਕਲੋਲ ਕਰਤੀ।

ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਬਹੁਤ ਜਲਦ ਫ਼ਿਲਮ 'ਰੰਨਾ 'ਚ ਧੰਨਾ' ਅਤੇ 'ਅਮਰ ਸਿੰਘ ਚਮਕੀਲਾ' ਸਣੇ 'ਜੱਟ ਐਂਡ ਜੁਲੀਅਟ 3' 'ਚ ਵਿਖਾਈ ਦੇਣਗੇ। ਇਨ੍ਹਾਂ ਫ਼ਿਲਮਾਂ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


ਸੰਜੇ ਲੀਲਾ ਭੰਸਾਲੀ ਨੇ ਆਪਣਾ ਮਿਊਜ਼ਿਕ ਲੇਬਲ ‘ਭੰਸਾਲੀ ਮਿਊਜ਼ਿਕ’ ਕੀਤਾ ਲਾਂਚ
NEXT STORY