ਜਲੰਧਰ- ਰਿਐਲਿਟੀ ਸ਼ੋਅ 'ਆਵਾਜ਼ ਪੰਜਾਬ ਦੀ' ਤੋਂ ਚਰਚਾ 'ਚ ਆਏ ਪੰਜਾਬੀ ਗਾਇਕ ਡਿੰਪਲ ਰਾਜਾ ਦਾ ਦਿਹਾਂਤ ਹੋ ਗਿਆ ਹੈ। ਡਿੰਪਲ ਰਾਜਾ ਜਲੰਧਰ ਦੇ ਦਾਨਿਸ਼ਮੰਦਾ ਦਾ ਵਸਨੀਕ ਹੈ। ਆਵਾਜ਼ ਪੰਜਾਬ ਦੀ ਵਿਚ ਉਸ ਨੇ ਆਪਣੀ ਸੁਰੀਲੀ ਆਵਾਜ਼ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਤੋਂ ਬਾਅਦ ਉਹ ਕਮਰਸ਼ੀਅਲ ਤੌਰ 'ਤੇ ਸੰਗੀਤ ਦੇ ਖੇਤਰ 'ਚ ਆ ਗਿਆ ਸੀ।
ਇਹ ਵੀ ਪੜ੍ਹੋ- 32 ਸਾਲ ਦੇ ਅਦਾਕਾਰ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ
ਡਿੰਪਲ ਰਾਜਾ ਦਾ ਚਰਚਿਤ ਗੀਤ 'ਸਾਡੇ ਬਾਰੇ ਪੁੱਛਣਾ ਤਾਂ' ਹੈ। ਮਿਸ ਪੂਜਾ ਨਾਲ ਵੀ ਉਸ ਨੇ ਗੀਤ ਗਾਏ। ਡਿੰਪਲ ਨੇ ਮਾਤਾ ਦੀਆਂ ਭੇਟਾਂ ਵੀ ਗਾਈਆਂ। ਜ਼ਿਕਰਯੋਗ ਹੈ ਕਿ ਡਿੰਪਲ ਰਾਜਾ ਨੂੰ ਬੀਤੇ ਕੱਲ੍ਹ ਦਿਲ ਦਾ ਦੌਰਾ ਪਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਕਰਾਂਤ ਮੈਸੀ ਨੇ PM ਮੋਦੀ ਨਾਲ ਵੇਖੀ 'ਦਿ ਸਾਬਰਮਤੀ ਰਿਪੋਰਟ' ਫਿਲਮ
NEXT STORY