ਜਲੰਧਰ (ਬਿਊਰੋ) – ਗਾਇਕਾ ਗੁਰਲੇਜ ਅਖ਼ਤਰ ਤੇ ਗਾਇਕ ਕੁਲਵਿੰਦਰ ਕੈਲੀ ਕੁਝ ਦਿਨ ਪਹਿਲਾ ਹੀ ਇਕ ਧੀ ਦੇ ਮਾਤਾ-ਪਿਤਾ ਬਣੇ ਹਨ। ਹਾਲਾਂਕਿ ਇਸ ਤੋਂ ਪਹਿਲਾ ਉਨ੍ਹਾਂ ਦਾ ਇਕ ਪੁੱਤਰ ਵੀ ਹੈ, ਜਿਸ ਦਾ ਨਾਂ ਦਾਨਵੀਰ ਸਿੰਘ ਹੈ। ਹਾਲ ਹੀ 'ਚ ਗੁਰਲੇਜ ਅਖ਼ਤਰ ਨੇ ਆਪਣੀ ਨੰਨ੍ਹੀ ਧੀ ਦਾ ਘਰ 'ਚ ਸ਼ਾਨਦਾਰ ਸਵਾਗਤ ਕੀਤਾ, ਜਿਸ ਦੀ ਵੀਡੀਓ ਉਨ੍ਹਾਂ ਨੇ ਫੇਸਬੁੱਕ ਅਕਾਊਂਟ 'ਤੇ ਸਾਂਝੀ ਕੀਤੀ ਹੈ।
ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਪਿਤਾ ਕੁਲਵਿੰਦਰ ਕੈਲੀ ਆਪਣੀ ਗੱਡੀ ਨੂੰ ਗੁਲਾਬੀ ਰੰਗ ਦੇ ਗੁਬਾਰਿਆਂ ਨਾਲ ਸਜਾ ਕੇ ਧੀ ਨੂੰ ਘਰ ਲੈ ਕੇ ਆ ਰਹੇ ਹਨ।
![PunjabKesari](https://static.jagbani.com/multimedia/10_16_497022221gurlez7-ll.jpg)
ਇਸ ਦੌਰਾਨ ਉਨ੍ਹਾਂ ਨਾਲ ਪੂਰਾ ਪਰਿਵਾਰ ਨਜ਼ਰ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਘਰ 'ਚ ਧੀ ਨਾਲ ਕੇਕ ਵੀ ਕੱਟਿਆ, ਜਿਸ ਦੀ ਤਸਵੀਰ ਵੀਡੀਓ 'ਚ ਵਿਖਾਈ ਦੇ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਧੀ ਦੇ ਚਿਹਰੇ ਨੂੰ ਇਮੋਜ਼ੀ ਨਾਲ ਢੱਕਿਆ ਹੋਇਆ ਹੈ।
![PunjabKesari](https://static.jagbani.com/multimedia/10_16_495772105gurlez6-ll.jpg)
ਦੱਸ ਦਈਏ ਕਿ ਕੁਝ ਦਿਨ ਪਹਿਲਾ ਗੁਰਲੇਜ ਅਖ਼ਤਰ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਧੀ ਹੋਣ ਦੀ ਖ਼ਬਰ ਫੈਨਜ਼ ਨਾਲ ਸਾਂਝੀ ਕੀਤੀ ਸੀ।
![PunjabKesari](https://static.jagbani.com/multimedia/10_16_494365702gurlez5-ll.jpg)
ਇਸ ਪੋਸਟ ’ਚ ਇਕ ਤਸਵੀਰ ਵੀ ਦੇਖਣ ਨੂੰ ਮਿਲੀ ਸੀ, ਜਿਸ ’ਚ ਧੀ ਦੇ ਚਿਹਰੇ ’ਤੇ ਇਮੋਜ਼ੀ ਲੱਗੀ ਹੋਈ ਨਜ਼ਰ ਆਈ ਸੀ ਅਤੇ ਨਾਲ ਹੀ ਤਸਵੀਰ ’ਚ ਗੁਰਲੇਜ ਅਖ਼ਤਰ, ਪਤੀ ਕੁਲਵਿੰਦਰ ਕੈਲੀ ਤੇ ਪੁੱਤਰ ਦਾਨਵੀਰ ਸਿੰਘ ਵੀ ਨਜ਼ਰ ਆ ਰਹੇ ਸਨ।
![PunjabKesari](https://static.jagbani.com/multimedia/10_16_493116052gurlez4-ll.jpg)
ਗੁਰਲੇਜ ਅਖ਼ਤਰ ਪੋਸਟ ’ਚ ਲਿਖਿਆ ਸੀ, ‘‘ਅਸੀਂ ਅਧਿਕਾਰਕ ਤੌਰ ’ਤੇ ਇਕ ਧੀ ਦੇ ਮਾਪੇ ਬਣ ਗਏ ਹਾਂ, ਜਿਸ ਨਾਲ ਸਾਡੀ ਜ਼ਿੰਦਗੀ ਪੂਰੀ ਹੋ ਗਈ ਹੈ।
![PunjabKesari](https://static.jagbani.com/multimedia/10_16_491865941gurlez3-ll.jpg)
ਪ੍ਰਮਾਤਮਾ ਦਾ ਪਿਆਰੀ ਰਾਜਕੁਮਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ। ਸਾਡਾ ਪੁੱਤਰ ਦਾਨਵੀਰ ਸਿੰਘ ਆਪਣੀ ਛੋਟੀ ਭੈਣ ਲਈ ਬੇਹੱਦ ਖ਼ੁਸ਼ ਹੈ।’’ ਗੁਰਲੇਜ ਅਖ਼ਤਰ ਦੀ ਇਸ ਪੋਸਟ ’ਤੇ ਪੰਜਾਬੀ ਕਲਾਕਾਰ ਵੀ ਉਸ ਨੂੰ ਵਧਾਈਆਂ ਦੇ ਰਹੇ ਹਨ।
![PunjabKesari](https://static.jagbani.com/multimedia/10_16_490929368gurlez2-ll.jpg)
![PunjabKesari](https://static.jagbani.com/multimedia/10_16_489522285gurlez1-ll.jpg)
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹਾਰਵਰਡ ਤੇ FTII ਨੇ ਯਸ਼ ਚੋਪੜਾ ਤੇ YRF ਦੀ ਬੇਮਿਸਾਲ ਵਿਰਾਸਤ ਨੂੰ ਸਨਮਾਨਿਤ ਕੀਤਾ
NEXT STORY