ਮੁੰਬਈ (ਬਿਊਰੋ) : ਨੈੱਟਫਲਿਕਸ ਦੀ ਬਹੁਤ ਪਸੰਦੀਦਾ ਡਾਕੂਮੈਂਟਰੀ-ਸੀਰੀਜ਼ ‘ਦਿ ਰੋਮਾਂਟਿਕਸ’ ’ਚ ਪਿਛਲੇ 50 ਸਾਲਾਂ ’ਚ ਪ੍ਰਸਿੱਧ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੀ ਵਿਰਾਸਤ ਵਾਈ. ਆਰ. ਐੱਫ. ਤੇ ਭਾਰਤ ਅਤੇ ਭਾਰਤੀਆਂ ’ਤੇ ਇਸ ਦੇ ਸੱਭਿਆਚਾਰਕ ਪ੍ਰਭਾਵ ਨੂੰ ਸ਼ਰਧਾਂਜਲੀ ਦਿੱਤੀ ਹੈ। ਇਹ 14 ਫਰਵਰੀ ਨੂੰ ਪੂਰੇ ਵਿਸ਼ਵ ’ਚ ਸਭ ਦੇ ਪਿਆਰ ਤੇ ਪ੍ਰਸ਼ੰਸਾ ਲਈ ਰਿਲੀਜ਼ ਹੋਈ।
ਇਹ ਖ਼ਬਰ ਵੀ ਪੜ੍ਹੋ : ਨਵਾਜ਼ੂਦੀਨ ਸਿੱਦੀਕੀ ’ਤੇ ਸਾਬਕਾ ਪਤਨੀ ਆਲੀਆ ਨੇ ਲਗਾਇਆ ਜਬਰ-ਜ਼ਿਨਾਹ ਦਾ ਦੋਸ਼, ਕੇਸ ਦਰਜ
‘ਰੋਮਾਂਟਿਕਸ’ 9 ਦੇਸ਼ਾਂ ਬਹਿਰੀਨ, ਬੰਗਲਾਦੇਸ਼, ਭਾਰਤ, ਮਾਲਦੀਵ, ਮਾਰੀਸ਼ਸ, ਪਾਕਿਸਤਾਨ, ਕਤਰ, ਸ਼੍ਰੀਲੰਕਾ ਤੇ ਯੂ.ਏ.ਈ. ’ਚ ਉਪਲਬਧ ਹੈ। ਇਸ ਨੇ ਭਾਰਤ ’ਚ ਚੋਟੀ ਦੇ 10 ਸਭ ਤੋਂ ਵੱਧ ਰੁਝਾਨ ਵਾਲੇ ਸ਼ੋਅਜ਼ ਦੀ ਸੂਚੀ ’ਚ ਜਗ੍ਹਾ ਬਣਾ ਲਈ ਹੈ। ਡਾਕੂਮੈਂਟਰੀ-ਸੀਰੀਜ਼ ਦੀ ਅਜਿਹੀ ਅਪੀਲ ਹੈ ਕਿ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ’ਚ ਵਿਦਿਆਰਥੀਆਂ ਲਈ ‘ਦਿ ਰੋਮਾਂਟਿਕਸ’ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ- ਇਨਸਾਫ਼ ਦੇ ਸਵਾਲ 'ਤੇ ਪੁੱਤ ਮੈਂ ਖਾਮੋਸ਼ ਹੋ ਕੇ ਹੱਥ ਖੜ੍ਹੇ ਕਰ ਦਿੰਦੀ ਆ...
ਇਸ ਦੀ ਸਕਰੀਨਿੰਗ 28 ਫਰਵਰੀ ਨੂੰ ਹਾਰਵਰਡ ’ਚ ਹੋ ਰਹੀ ਹੈ, ਜਿੱਥੇ ਸਿਨੇਮਾ ਦੇ ਅਧਿਐਨ ਲਈ ਦੇਸ਼ ਦੇ ਪ੍ਰਮੁੱਖ ਸੰਸਥਾਨ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਭਾਰਤ (ਐੱਫ. ਟੀ. ਆਈ. ਆਈ) ਪੁਣੇ ਨੇ ‘ਦਿ ਰੋਮਾਂਟਿਕਸ’ ਨੂੰ ਆਪਣੇ ਪਾਠਕ੍ਰਮ ਦਾ ਹਿੱਸਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ‘ਦਿ ਰੋਮਾਂਟਿਕਸ’ ਦਾ ਨਿਰਦੇਸ਼ਨ ਆਸਕਰ ਤੇ ਐਮੀ-ਨਾਮਜ਼ਦ ਫ਼ਿਲਮ ਨਿਰਮਾਤਾ ਸਮ੍ਰਿਤੀ ਮੁੰਦਰਾ ਦੁਆਰਾ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਤਾਨੀਆ ਤੇ ਰਾਜ ਸ਼ੋਕਰ ਨੇ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦੀ ਸੀ. ਜੀ. ਸੀ. ਲਾਂਡਰਾਂ ਵਿਖੇ ਕੀਤੀ ਪ੍ਰਮੋਸ਼ਨ
NEXT STORY