ਜਲੰਧਰ (ਬਿਊਰੋ) : ਪੰਜਾਬੀ ਕਲਾਕਾਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਿਆਰ ਕੀਤਾ ਜਾਂਦਾ ਹੈ। ਪੰਜਾਬੀ ਸੈਲੇਬ੍ਰਿਟੀਜ਼ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਫੈਨ ਫ਼ਾਲੋਇੰਗ ਹੈ। ਲੋਕ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਚਹੇਤੇ ਸਟਾਰਜ਼ ਕੀ ਕਰਦੇ ਹਨ। ਅਜਿਹੇ 'ਚ ਕਈ ਵਾਰ ਇਨ੍ਹਾਂ ਕਲਾਕਾਰਾਂ ਨੂੰ ਨਫ਼ਰਤ ਫੈਲਾਉਣ ਵਾਲੇ ਲੋਕਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਕਈ ਵਾਰ ਕੁੱਝ ਸੈਲੇਬਜ਼ ਇਸ ਨੂੰ ਹਲਕੇ `ਚ ਲੈਂਦੇ ਹਨ ਤੇ ਕਈ ਗੰਭੀਰਤਾ ਨਾਲ ਲੈਂਦੇ ਹਨ।

ਅਜਿਹਾ ਹੀ ਕਿੱਸਾ ਪੰਜਾਬੀ ਗਾਇਕ ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਹਰਮਨ ਕੌਰ ਨਾਲ ਵੀ ਹੋਇਆ ਹੈ। ਜੀ ਹਾਂ, ਹਰਭਜਨ ਮਾਨ ਤੇ ਹਰਮਨ ਮਾਨ ਨੂੰ ਸੋਸ਼ਲ ਮੀਡੀਆ 'ਤੇ ਨਫ਼ਰਤ ਕਰਨ ਵਾਲੇ ਇੱਕ ਸ਼ਖਸ ਦਾ ਸਾਹਮਣਾ ਕਰਨਾ ਪਿਆ ਹੈ ਪਰ ਜਿਸ ਖੂਬਸੂਰਤੀ ਨਾਲ ਹਰਮਨ ਨੇ ਇਸ ਨੂੰ ਸੰਭਾਲਿਆ, ਉਹ ਕਾਬਿਲੇ ਤਾਰੀਫ਼ ਹੈ। ਹਰਮਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਹਰਮਨ ਤੇ ਹਰਭਜਨ ਦੀ ਤਸਵੀਰ 'ਤੇ ਇੱਕ ਸ਼ਖਸ ਨੇ ਕੁਮੈਂਟ ਕੀਤਾ "ਬੁੱਢਾ ਬੁੱਢੀ"।

ਜ਼ਾਹਰ ਹੈ ਕਿ ਇਹ ਕੁਮੈਂਟ ਪੜ੍ਹ ਕੇ ਉਨ੍ਹਾਂ ਨੂੰ ਥੋੜ੍ਹਾ ਬੁਰਾ ਲੱਗਿਆ ਹੋਵੇਗਾ ਪਰ ਜਿਸ ਖੂਬਸੂਰਤੀ ਨਾਲ ਉਨ੍ਹਾਂ ਨੇ ਇਸ ਸ਼ਖਸ ਨੂੰ ਜਵਾਬ ਦਿੱਤਾ ਉਸ ਦੀ ਜਿੰਨੀਂ ਤਾਰੀਫ਼ ਕੀਤੀ ਜਾਵੇ ਘੱਟ ਹੈ। ਹਰਮਨ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆਂ, "ਸਾਡੀ ਇਸ ਪੋਸਟ 'ਤੇ ਇਸ ਸ਼ਖਸ ਨੇ ਇਹ ਕੁਮੈਂਟ ਕੀਤਾ।

ਮੈਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਸਮੇਂ ਦੇ ਨਾਲ ਸਾਡੀ ਉਮਰ ਵਧ ਰਹੀ ਹੈ ਤੇ ਇਸ ਦੇ ਲਈ ਅਸੀਂ ਹਰਗਿਜ਼ ਕਿਸੇ ਕੋਲੋਂ ਮੁਆਫ਼ੀ ਨਹੀਂ ਮੰਗਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਇੱਥੇ ਤੱਕ ਪਹੁੰਚਣ ਲਈ ਅਸੀਂ ਕਿੰਨੀ ਮਿਹਨਤ ਕੀਤੀ ਹੈ।"

ਇਸ ਤੋਂ ਬਾਅਦ ਹਰਮਨ ਕੌਰ ਨੇ ਬਿਨਾਂ ਕਿਸੇ ਮੇਕਅੱਪ ਦੇ ਆਪਣੇ ਜਿੰਮ ਵਾਲਾ ਲੁੱਕ ਸਾਰਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਜਿੰਮ 'ਚ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆਇਆ ਹੈ।

ਇਸ ਪੋਸਟ 'ਤੇ ਹਰਮਨ ਦੇ ਪਤੀ ਹਰਭਜਨ ਮਾਨ ਨੇ ਕੁਮੈਂਟ ਕਰ ਹਰਮਨ ਦਾ ਹੌਸਲਾ ਵਧਾਇਆ ਹੈ। ਹਰਭਜਨ ਮਾਨ ਨੇ ਆਪਣੀ ਪਤਨੀ ਦੇ ਵੀਡੀਓ 'ਤੇ ਕੁਮੈਂਟ ਕੀਤਾ, "ਤੇਰੇ ਉੱਤੇ ਮਾਣ ਹੈ।"
ਦੱਸਣਯੋਗ ਹੈ ਕਿ ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਜੁੜੀ ਹਰ ਵੀਡੀਓ ਅਤੇ ਤਸਵੀਰ ਨੂੰ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।
‘ਆਦੀਪੁਰੂਸ਼’ ਦੀ ਟਰੋਲਿੰਗ ’ਤੇ ਡਾਇਰੈਕਟਰ ਓਮ ਰਾਓਤ ਨੇ ਤੋੜੀ ਚੁੱਪੀ, ਕਿਹਾ– ‘ਮੈਂ ਇਸ ਨੂੰ ਕਦੇ ਯੂਟਿਊਬ ’ਤੇ...’
NEXT STORY