ਪਿਹੋਵਾ/ਰੂਪਨਗਰ (ਬਾਂਸਲ, ਵਿਜੇ) - ਹਰਿਆਣਾ ਦੇ ਸਾਬਕਾ ਖੇਤੀ ਮੰਤਰੀ ਜਸਵਿੰਦਰ ਸਿੰਘ ਸੰਧੂ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪੁੱਤਰ ਗਗਨਜੋਤ ਸਿੰਘ ਸੰਧੂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿਹੋਵਾ ਦੇ ਗੁਮਥਲਾ ਗਾਧੂ ਪਿੰਡ ਦੇ ਵਸਨੀਕ ਗਗਨਜੋਤ ਨੇ ਰੂਪਨਗਰ ਦੇ ਕਕੌਰ ਪਿੰਡ ’ਚ ਆਪਣੇ ਫਾਰਮ ਹਾਊਸ ਵਿਖੇ ਇਹ ਖੌਫਨਾਕ ਕਦਮ ਚੁੱਕਿਆ ਹੈ, ਜਿਸ ਦਾ ਪਤਾ ਲੱਗਣ 'ਚ ਪਰਿਵਾਰ ਅਤੇ ਪਿੰਡ ਵਿਚ ਚੀਕ-ਚਿਹਾੜਾ ਮਚ ਗਿਆ।
ਇਹ ਵੀ ਪੜ੍ਹੋ : ਜੈਪੁਰ ’ਚ ਵੱਡੀ ਵਾਰਦਾਤ: ਪੱਥਰ ਮਾਰ-ਮਾਰ ਵਿਅਕਤੀ ਨੇ ਕਰ 'ਤਾ ਪਤਨੀ ਤੇ 3 ਧੀਆਂ ਦਾ ਕਤਲ, ਫਿਰ ਪਿਓ ਨੂੰ...
ਮਿਲੀਆਂ ਰਿਪੋਰਟਾਂ ਅਨੁਸਾਰ ਗੋਲੀ ਦੀ ਇਸ ਘਟਨਾ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗਗਨਜੋਤ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਘਟਨਾ ਦਾ ਅਸਲ ਕਾਰਨ ਸਾਹਮਣੇ ਆਵੇਗਾ। ਪਤਾ ਲੱਗਾ ਹੈ ਕਿ ਗਗਨਜੋਤ 2 ਵਾਰ ਗੁਮਥਲਾ ਗਾਧੂ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : ਪੈਕਟ ਬੰਦ ਖਾਣੇ 'ਤੇ ਲੱਗੇਗਾ ਵੱਡਾ 'Red Warning Label', ਬੱਚਿਆਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੋਬਾਈਲ ਦੀ ਕਿਸ਼ਤ ਨਾ ਭਰਨ 'ਤੇ ਲਾਕ ਕੀਤਾ ਫੋਨ: ਗਾਹਕ ਨੇ ਦੁਕਾਨ 'ਤੇ ਬੋਲਿਆ ਧਾਵਾ, 50 ਹਜ਼ਾਰ ਤੇ ਲੈਪਟਾਪ ਲੁੱਟਿਆ
NEXT STORY