ਐਂਟਰਟੇਨਮੈਂਟ ਡੈਸਕ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਬਰੋਟਾ' 28 ਨਵੰਬਰ ਯਾਨੀ ਅੱਜ ਸ਼ਾਮ 6 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਗਾਣੇ ਦੀ ਤਰੀਕ ਦੇ ਐਲਾਨ ਮੌਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ “30 ਤਰੀਕ ਦੇ ਆਲੇ-ਦੁਆਲੇ ਗਾਣਾ ਰਿਲੀਜ਼ ਕਰਕੇ ਵੇਖੋ”, ਜਿਸ ਨੂੰ ਕਈ ਲੋਕਾਂ ਨੇ ਇੰਡਸਟਰੀ ਲਈ ਇਕ ਚੈਲੰਜ ਮੰਨਿਆ।
ਇਹ ਵੀ ਪੜ੍ਹੋ: MMS ਲੀਕ ਨੇ ਵਧਾ'ਤੇ ਸੋਫਿਕ ਦੇ ਫਾਲੋਅਰਜ਼ ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ 5 ਲੱਖ ਤੋਂ ਪਾਰ ਹੋਈ ਗਿਣਤੀ

ਉਥੇ ਹੀ ਪੰਜਾਬੀ ਗਾਇਕ ਕਮਲ ਗਰੇਵਾਲ ਨੇ ਇਸ ਚੈਲੰਜ ਨੂੰ ਮੰਨ ਲਿਆ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਲਿਖਿਆ ਹੈ, 'CHALLENGE ACCEPTED'।
ਇਹ ਵੀ ਪੜ੍ਹੋ: ਵੱਡੀ ਖਬਰ; ਕੈਨੇਡਾ 'ਚ ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀਬਾਰੀ ਕਰਨ ਵਾਲਾ ਗੈਂਗਸਟਰ ਦਿੱਲੀ ਤੋਂ ਗ੍ਰਿਫ਼ਤਾਰ
ਦੱਸ ਦੇਈਏ ਕਿ ਕਮਲ ਗਰੇਵਾਲ 6 ਦਸੰਬਰ ਨੂੰ ਨਾ ਸਿਰਫ਼ ਗਾਣਾ ਰਿਲੀਜ਼ ਕਰਨਗੇ, ਸਗੋਂ ਆਪਣਾ ਪੂਰਾ ਐਲਬਮ ਹੀ ਲਾਂਚ ਕਰਨਗੇ। ਇਸ ਨਾਲ ਯਕੀਨੀ ਤੌਰ 'ਤੇ ਮਿਊਜ਼ਿਕ ਇੰਟਸਟਰੀ ਵਿੱਚ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਫੈਨ ਇਸ ਮੁੱਦੇ ਨੂੰ ਲੈ ਕੇ ਦੋ ਧਿਰਾਂ ਵਿੱਚ ਵੰਡੇ ਨਜ਼ਰ ਆ ਰਹੇ ਹਨ। ਕੁੱਝ ਲੋਕ ਇਸ ਚੈਲੰਜ ਨੂੰ ਲੈ ਕੇ ਉਤਸ਼ਾਹਤ ਹਨ ਅਤੇ ਕੁਝ ਲੋਕ ਇਸਨੂੰ ਬੇਵਜ੍ਹਾ ਟਕਰਾਅ ਵਧਾਉਣ ਵਾਲੀ ਗੱਲ ਦੱਸ ਰਹੇ ਹਨ।
ਇਹ ਵੀ ਪੜ੍ਹੋ: ਧਰਮਿੰਦਰ ਦੇ ਫੈਨਜ਼ ਲਈ ਵੱਡੀ ਖ਼ੁਸ਼ਖ਼ਬਰੀ ! ਸੰਨੀ-ਬੌਬੀ ਨਾਲ ਆਵੇਗੀ 'ਅਪਨੇ 2', ਮੇਕਰਜ਼ ਨੇ ਕੀਤਾ ਐਲਾਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਗੁਰੂ ਰੰਧਾਵਾ ਵਲੋਂ ਵੀ ਇਹ ਚੈਲੰਜ ਐਕਸੈਪਟ ਕਰਦਿਆਂ ਆਪਣਾ ਨਵਾਂ ਗੀਤ 'SHKINI' 27 ਨਵੰਬਰ ਨੂੰ ਰਿਲੀਜ਼ ਕੀਤਾ ਗਿਆ, ਜਿਸ ਨੂੰ ਇਕ ਦਿਨ ਵਿੱਚ 10,556,457 ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਮੋਬਾਈਲ ਯੂਜ਼ਰਸ ਦੀ ਲੱਗੀ ਮੌਜ ! ਆ ਗਿਆ 365 ਦਿਨਾਂ ਵਾਲਾ ਸਸਤਾ ਰੀਚਾਰਜ ਪਲਾਨ
ਬਾਦਸ਼ਾਹ ਨੇ ਗਲੋਬਲ ਪੱਧਰ 'ਤੇ ਰਚਿਆ ਇਤਿਹਾਸ : 'ਮੇਬੈਕ' ਨਾਲ ਕੁਲੈਕਸ਼ਨ ਡਿਜ਼ਾਈਨ ਕਰਨ ਵਾਲੇ ਬਣੇ ਪਹਿਲੇ ਭਾਰਤੀ ਕਲਾਕਾਰ
NEXT STORY