ਜਲੰਧਰ (ਬਿਊਰੋ) : ਪੰਜਾਬੀ ਗਾਇਕ ਨਿੰਜਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ‘ਚੋਂ ਇੱਕ ਹੈ। ਇਸੇ ਸਾਲ ਨਿੰਜਾ ਨੂੰ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖ਼ਸ਼ੀ ਸੀ। ਇੰਨੀਂ ਦਿਨੀਂ ਉਹ ਆਪਣੇ ਪੁੱਤਰ ਨਾਲ ਕੁਆਲਿਟੀ ਸਮਾਂ ਬਿਤਾ ਰਹੇ ਹਨ। ਨਿੰਜਾ ਅਕਸਰ ਆਪਣੇ ਪੁੱਤਰ ਨਿਸ਼ਾਨ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ।
ਦੱਸ ਦਈਏ ਕਿ ਹਾਲ ਹੀ 'ਚ ਨਿੰਜਾ ਨੇ ਪੁੱਤਰ ਨਾਲ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਪੁੱਤਰ ਨਿਸ਼ਾਨ ਬੇਹੱਦ ਕਿਊਟ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨਿੰਜਾ ਨੇ ਬੇਹੱਦ ਪਿਆਰਾ ਕੈਪਸ਼ਨ ਵੀ ਲਿਖਿਆ ਹੈ।
ਨਿੰਜਾ ਨੇ ਲਿਖਿਆ, ‘ਇਸ ਦੁਨੀਆ ਪਿਤਾ ਦੇ ਉਸ ਦੇ ਬੱਚੇ ਦੇ ਪਿਆਰ ਤੋਂ ਵੱਧ ਕੋਈ ਹੋਰ ਪਿਆਰ ਨਹੀਂ ਹੋ ਸਕਦਾ।’ ਇਸ ਦੇ ਨਾਲ ਹੀ ਨਿੰਜਾ ਨੇ ਨਿਸ਼ਾਨ ਦੇ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਪਿਓ-ਪੁੱਤਰ ਦਾ ਪਿਆਰ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਨਿੰਜਾ ਦੀ ਪਤਨੀ ਨੇ ਅਕਤੂਬਰ ਮਹੀਨੇ 'ਚ ਪੁੱਤਰ ਨੂੰ ਜਨਮ ਦਿੱਤਾ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਨਿੰਜਾ ਦਾ ਗੀਤ 'ਵਾਂਟੇਡ' ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਨਿੰਜਾ ਨੇ ਨੀਰੂ ਬਾਜਵਾ ਦੀ ਫ਼ਿਲਮ 'ਸਨੋਮੈਨ' 'ਚ ਵੀ ਇੱਕ ਗੀਤ ਗਾਇਆ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੀ ਕਰੋ।
ਫੀਫਾ ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ 'ਚ ਦਿਸਿਆ ਨੋਰਾ ਫਤੇਹੀ ਦਾ ਜਲਵਾ
NEXT STORY