ਐਂਟਰਟੇਨਮੈਂਟ ਡੈਸਕ (ਬਿਊਰੋ) - ਪੰਜਾਬੀ ਗਾਇਕ ਸ਼ੈਰੀ ਮਾਨ ਅੱਜ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੇ ਹਨ। ਇਸ ਮੌਕੇ ‘ਤੇ ਉਨ੍ਹਾਂ ਦੇ ਫੈਨਸ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਸੈਲੀਬ੍ਰੇਟੀਜ਼ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਮਿਊਜ਼ਿਕ ਕਰੀਅਰ ਤੇ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਤੁਹਾਨੂੰ ਦੱਸਾਂਗੇ। ਸ਼ੈਰੀ ਮਾਨ ਦਾ ਨਾਂ ਅੱਜ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ 'ਚ ਆਉਂਦਾ ਹੈ।
ਸ਼ੈਰੀ ਮਾਨ ਨੇ ਆਪਣੇ ਗੀਤ 'ਯਾਰ ਅਣਮੁੱਲੇ' ਦੇ ਨਾਲ ਗਾਇਕੀ ਦੇ ਖੇਤਰ 'ਚ ਧੂੰਮਾਂ ਪਾ ਦਿੱਤੀਆਂ ਸਨ। ਇਹੀ ਗੀਤ ਉਨ੍ਹਾਂ ਦੇ ਮਿਊਜ਼ਿਕ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਇਆ ਸੀ। ਇਸ ਗੀਤ ‘ਚ ਉਨ੍ਹਾਂ ਨੇ ਆਪਣੇ ਕਾਲਜ ਦੀਆਂ ਯਾਦਾਂ ਨੂੰ ਸੰਜੋਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹ ਗੀਤ ਇੰਨਾ ਮਕਬੂਲ ਹੋਇਆ ਹਰ ਕਿਸੇ ਦੀ ਪਹਿਲੀ ਪਸੰਦ ਬਣ ਗਿਆ।
ਇਹ ਖ਼ਬਰ ਵੀ ਪੜ੍ਹੋ - ਨਮ ਅੱਖਾਂ ਨਾਲ ਪਿਤਾ ਦੇ ਘਰ ਪੁੱਜੀ ਮਲਾਇਕਾ ਅਰੋੜਾ, ਸਾਹਮਣੇ ਆਈ ਵੀਡੀਓ
ਕਾਲਜ 'ਚ ਕਰਦੇ ਸਨ ਮਿਮਿਕਰੀ
ਸ਼ੈਰੀ ਮਾਨ ਕਾਲਜ ‘ਚ ਪੜ੍ਹਨ ਦੌਰਾਨ ਮਿਮਿਕਰੀ ਕਰਦੇ ਹੁੰਦੇ ਸਨ ਅਤੇ ਖ਼ਾਸ ਕਰਕੇ ਗੁਰਦਾਸ ਮਾਨ ਦੇ ਗਾਉਣ ਦੇ ਸਟਾਈਲ ਦੀ ਨਕਲ ਕਰਦੇ ਹੁੰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਕਾਲਜ ਦੇ ਲੈਕਚਰਾਰ ਨੇ ਹੀ ਉਨ੍ਹਾਂ ਦੇ ਅੰਦਰਲੀ ਪ੍ਰਤਿਭਾ ਨੂੰ ਪਛਾਣਿਆ ਸੀ ਅਤੇ ਗਾਇਕੀ ਦੇ ਖੇਤਰ ‘ਚ ਕੰਮ ਕਰਨ ਦੇ ਲਈ ਪ੍ਰੇਰਿਆ ਸੀ। ਇਸ ਤੋਂ ਬਾਅਦ ਸ਼ੈਰੀ ਮਾਨ ਗਾਇਕੀ ਦੇ ਖੇਤਰ ‘ਚ ਆਏ ਅਤੇ ਮਕਬੂਲ ਵੀ ਹੋਏ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ
ਨਿੱਜੀ ਜ਼ਿੰਦਗੀ
ਸ਼ੈਰੀ ਮਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ। ਉਹ ਆਪਣੀ ਪਤਨੀ ਨਾਲ ਵੀ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਸ਼ੈਰੀ ਮਾਨ ਆਪਣੇ ਲਿਖੇ ਗੀਤ ਹੀ ਗਾਉਂਦੇ ਹਨ। ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀ ਨਿੱਜੀ ਜ਼ਿੰਦਗੀ ਤੇ ਪ੍ਰੋਫੈਸ਼ਨ ਦੇ ਬਾਰੇ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਗੁਰਦਾਸ ਮਾਨ ਦਾ ਵੱਡਾ ਰੋਲ
ਸ਼ੈਰੀ ਮਾਨ ਆਪਣੇ ਕਰੀਅਰ ਨੂੰ ਅੱਗੇ ਵਧਾਉਣ ‘ਚ ਗੁਰਦਾਸ ਮਾਨ ਦਾ ਵੱਡਾ ਰੋਲ ਮੰਨਦੇ ਹਨ ਕਿਉਂਕਿ ਉਨ੍ਹਾਂ ਦੇ ਗੀਤਾਂ ਦੀ ਮਿਮਿਕਰੀ ਕਰ-ਕਰ ਹੀ ਉਹ ਗਾਉਣਾ ਸਿੱਖੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਜੈ ਦੇਵਗਨ ਦੀ ਫ਼ਿਲਮ 'ਰੇਡ-2' ਅਗਲੇ ਸਾਲ ਹੋਵੇਗੀ ਰਿਲੀਜ਼
NEXT STORY