ਜਲੰਧਰ (ਬਿਊਰੋ) - ਮੰਡੀ ਡਬਵਾਲੀ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ 'ਚ 20 ਫੁੱਟ ਉੱਚੀ ਮੂਰਤੀ ਲਗਾਈ ਗਈ ਹੈ, ਜਿਸ ਦਾ ਨਿਰਮਾਣ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਕੀਤਾ ਗਿਆ ਹੈ।
ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪੰਜਾਬੀ ਇੰਡਸਟਰੀ ‘ਚ ਪਾਏ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ। ਸਿੱਧੂ ਮੂਸੇਵਾਲਾ ਦਾ ਬੁੱਤ ਸਥਾਪਿਤ ਕਰਨ ਮੌਕੇ 'ਤੇ ਕਈ ਉੱਘੀਆਂ ਹਸਤੀਆਂ ਵੀ ਮੌਜ਼ੂਦ ਰਹੀਆਂ।
ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਸਨ ਅਤੇ ਆਪਣੇ ਗੀਤਾਂ ਨਾਲ ਦੁਨੀਆ ਭਰ ‘ਚ ਰਾਜ ਕੀਤਾ ਪਰ ਅਫਸੋਸ ਪੰਜਾਬੀ ਇੰਡਸਟਰੀ ਦਾ ਇਹ ਧਰੂ ਤਾਰਾ ਬਹੁਤ ਜਲਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ।
ਸਿੱਧੂ ਮੂਸੇਵਾਲਾ ਜਿੱਥੇ ਵਧੀਆ ਗਾਇਕ ਸੀ, ਉੱਥੇ ਹੀ ਵਧੀਆ ਲੇਖਣੀ ਦਾ ਵੀ ਮਾਲਕ ਸੀ। ਉਹ ਆਪਣੀ ਲੇਖਣੀ ਦੇ ਰਾਹੀਂ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦਾ ਸੀ। ਇਸੇ ਕਾਰਨ ਉਹ ਵਿਰੋਧੀਆਂ ਦੀਆਂ ਅੱਖਾਂ ‘ਚ ਰੜਕਦਾ ਹੁੰਦਾ ਸੀ ।
ਸਿੱਧੂ ਮੂਸੇਵਾਲਾ ਦੇ ਮਾਪੇ ਪੁੱਤ ਦੀ ਮੌਤ ਤੋਂ ਬਾਅਦ ਨਮੋਸ਼ੀ ‘ਚ ਹਨ ਅਤੇ ਉਸ ਦੇ ਗਮ ਤੋਂ ਉੱਭਰ ਨਹੀਂ ਸਨ ਪਾ ਰਹੇ ਪਰ ਬੀਤੇ ਮਾਰਚ ਮਹੀਨੇ ‘ਚ ਉਸ ਵੇਲੇ ਹਵੇਲੀ ‘ਚ ਖੁਸ਼ੀਆਂ ਪਰਤ ਆਈਆਂ ਜਦੋਂ ਨਿੱਕੇ ਸਿੱਧੂ ਦਾ ਜਨਮ ਹੋਇਆ। ਹਾਲਾਂਕਿ ਸਿੱਧੂ ਮੂਸੇਵਾਲਾ ਦੀ ਮਾਂ ਦਾ ਕਹਿਣਾ ਸੀ ਕਿ ਸਿੱਧੂ ਦੀ ਮੌਤ ਨੇ ਉਨ੍ਹਾਂ ਨੂੰ 29 ਸਾਲ ਪਿੱਛੇ ਧਕੇਲ ਦਿੱਤਾ ਹੈ ਪਰ ਨਿੱਕਾ ਸਿੱਧੂ ਉਨ੍ਹਾਂ ਦੇ ਘਰ ਨਵੀਂ ਉਮੀਦ ਲੈ ਕੇ ਆਇਆ ਹੈ ਅਤੇ ਉਸ ਦੇ ਜਨਮ ਤੋਂ ਬਾਅਦ ਹਵੇਲੀ ਨੂੰ ਨਵਾਂ ਵਾਰਸ ਮਿਲ ਗਿਆ ਹੈ।
ਸਵਰਾ ਭਾਸਕਰ ਨੇ ਮਨਾਇਆ ਧੀ ਦਾ 1 ਜਨਮਦਿਨ, ਤਸਵੀਰਾਂ ਵਾਇਰਲ
NEXT STORY