ਮੁੰਬਈ – ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਮਿਊਜ਼ਿਕ ਪ੍ਰੋਡਿਊਸਰ Sukh-E Muzical Doctorz ਨੇ ਆਪਣੇ ਜੀਵਨ ਦੇ ਨਵੇਂ ਚੈਪਟਰ ਵਿੱਚ ਐਂਟਰੀ ਕਰ ਲਈ ਹੈ। Sukh-E ਨੇ ਆਪਣੀ ਲੰਮੇ ਸਮੇਂ ਦੀ ਗਰਲਫ੍ਰੈਂਡ ਐਲਾ ਨਾਲ ਵਿਆਹ ਕਰਵਾ ਲਿਆ ਹੈ। ਉਹਨਾਂ ਦੀ ਇਹ ਡ੍ਰੀਮੀ ਵੈਡਿੰਗ ਇਸ ਵੇਲੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
ਇਹ ਵੀ ਪੜ੍ਹੋ: ਫਿਲਮ 'ਮਰਡਰ 2' ਨਾਲ ਮਸ਼ਹੂਰ ਹੋਈ ਅਦਾਕਾਰਾ ਬਣੀ ਮਾਂ, ਬੇਟੇ ਦਾ ਨਾਮ ਹੈ ਬੇਹੱਦ ਖਾਸ

ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈਟ 'ਤੇ ਵਾਇਰਲ ਹੋ ਰਹੀਆਂ ਹਨ, ਜਿੱਥੇ ਦੋਹਾਂ ਦੀ ਜੋੜੀ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। Sukh-E ਦਾ ਵਿਆਹ ਸਿੱਖ ਅਤੇ ਵਿਦੇਸ਼ੀ ਦੋਹਾਂ ਰੀਤੀ-ਰਿਵਾਜ਼ਾਂ ਨਾਲ ਹੋਇਆ। ਜੋ Sukh-E ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਹ ਸਿੱਖ ਰੀਤੀ-ਰਿਵਾਜ ਨਾਲ ਹੋਏ ਵਿਆਹ ਦੀਆਂ ਹਨ, ਜਿਨ੍ਹਾਂ ਵਿਚ Sukh-E ਕ੍ਰੀਮ ਰੰਗ ਦੀ ਸ਼ੇਰਵਾਨੀ ਅਤੇ ਲਾਲ ਦਸਤਾਰ ਵਿੱਚ ਬਹੁਤ ਸ਼ਾਨਦਾਰ ਲੱਗ ਰਹੇ ਹਨ, ਜਦਕਿ ਐਲਾ ਵੀ ਲਾਲ ਲਹਿੰਗੇ, ਕਲੀਰੇ, ਚੂੜੇ, ਅਤੇ ਮਾਂਗਟੀਕੇ ਵਿਚ ਬਹੁਤ ਖੂਬਸੂਰਤ ਲੱਗ ਰਹੀ ਸੀ।
ਇਹ ਵੀ ਪੜ੍ਹੋ: ਮੁਕੁਲ ਦੇਵ ਤੋਂ ਬਾਅਦ ਹੁਣ ਇਸ ਆਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸੋਗ 'ਚ ਡੁੱਬੀ ਇੰਡਸਟਰੀ

ਇਸ ਖ਼ਾਸ ਮੌਕੇ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਵੀ ਮੌਜੂਦ ਰਹੇ। ਗੁਰੀ, ਨਿੰਜਾ, ਬੀ ਪ੍ਰਾਕ, ਜੱਸੀ ਗਿੱਲ, ਮਨਿੰਦਰ ਬੁੱਟਰ, ਰਫਤਾਰ ਅਤੇ ਅਖਿਲ ਵਰਗੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਨਾਲ ਸਮਾਂ ਬੰਨ੍ਹ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਕਿੰਗਜ਼ ਦੀ ਮਾਲਕਣ ਪ੍ਰਿਟੀ ਜ਼ਿੰਟਾ ਨੇ ਦਿਖਾਈ ਦਰਿਆਦਿਲੀ; ਦਾਨ ਕੀਤੇ 1.10 ਕਰੋੜ ਰੁਪਏ

Sukh-E ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਰਫਤਾਰ ਨਾਲ "ਸਨਾਈਪਰ" ਗੀਤ ਰਾਹੀਂ ਆਪਣੇ ਮਿਊਜ਼ਿਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਬੋਹੇਮੀਆ ਦੇ ਨਾਲ "ਜਗੁਆਰ" ਗੀਤ ਰਿਲੀਜ਼ ਕੀਤਾ, ਜਿਸ ਨੂੰ ਜਾਨੀ ਨੇ ਲਿਖਿਆ ਸੀ। ਉਨ੍ਹਾਂ ਦੇ ਹਿੱਟ ਗੀਤਾਂ ਵਿੱਚ 'ਕੋਕਾ', 'ਮੋਰਣੀ', 'ਵਾਹ ਵੀ ਵਾਹ', 'ਸੂਸਾਈਡ' ਅਤੇ 'ਕੋ ਕੋ' ਵਰਗੇ ਗੀਤ ਸ਼ਾਮਿਲ ਹਨ, ਜੋ ਅੱਜ ਵੀ ਯੂਥ ਵਿੱਚ ਬਹੁਤ ਪਸੰਦ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ: 'ਕਦੇ ਹੱਸ ਵੀ ਲਿਆ ਕਰੋ...' ਵਾਲੇ ਅਜੈ ਦੇਵਗਨ ਦੀਆਂ ਅੱਖਾਂ ਹੋਈਆਂ ਨਮ, ਮੁਕੁਲ ਦੇਵ ਦੀ ਮੌਤ 'ਤੇ ਝਲਕਿਆ ਦਰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਮ 'ਮਰਡਰ 2' ਨਾਲ ਮਸ਼ਹੂਰ ਹੋਈ ਅਦਾਕਾਰਾ ਬਣੀ ਮਾਂ, ਬੇਟੇ ਦਾ ਨਾਮ ਹੈ ਬੇਹੱਦ ਖਾਸ
NEXT STORY