ਜਲੰਧਰ (ਬਿਊਰੋ) : ਪੰਜਾਬ 'ਚ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਇਹ ਸੰਘਰਸ਼ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ।ਇਹਨਾਂ ਧਰਨਿਆਂ 'ਚ ਲਗਾਤਾਰ ਕਿਸਾਨਾਂ ਦੇ ਨਾਲ-ਨਾਲ ਪੰਜਾਬੀ ਗਾਇਕ ਵੀ ਸਮੂਲੀਅਤ ਕਰ ਰਹੇ ਹਨ। ਇਸੇ ਕੜੀ ਤਹਿਤ ਅੱਜ ਫਗਵਾੜਾ 'ਚ ਧਰਨਾ ਲਗਾਇਆ ਗਿਆ ਇਸ ਧਰਨੇ 'ਚ ਵੱਡੀ ਗਿਣਤੀ 'ਚ ਕਿਸਾਨਾਂ ਤੋਂ ਇਲਾਵਾ ਪੰਜਾਬੀ ਗਾਇਕਾਂ ਨੇ ਵੀ ਸ਼ਿਰਕਤ ਕੀਤੀ।
ਪੰਜਾਬੀ ਗਾਇਕ ਕੰਵਰ ਗਰੇਵਾਲ, ਰਣਜੀਤ ਬਾਵਾ, ਖਾਨ ਸਾਬ, ਬੀਰ ਸਿੰਘ ਤੇ ਰਾਖੀ ਹੁੰਦਲ ਸਮੇਤ ਕਈ ਗਾਇਕਾਂ ਨੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਗੁਰੂ ਹਰਗੋਬਿੰਦ ਸਾਹਿਬ ਨਗਰ ਸਾਹਮਣੇ ਇੰਪਰੂਵਮੈਂਟ ਟਰੱਸਟ ਫਗਵਾੜਾ 'ਚ ਕਰਵਾਏ ਗਏ ਇਸ ਰੋਸ ਪ੍ਰਦਰਸਨ 'ਚ ਪਹੁੰਚੇ ਹਰੇਕ ਬੁਲਾਰੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਆਖੀ ਗਈ।
ਧਰਨੇ ਦੌਰਾਨ ਪੰਜਾਬੀ ਕਲਾਕਾਰਾਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਰਣਜੀਤ ਬਾਵਾ ਨੇ ਕਿਸਾਨਾਂ ਦੀ ਹੱਕਾਂ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨੀ ਮਰੀ ਤਾਂ ਸਾਰਾ ਪੰਜਾਬ ਮਰੂਗਾ ਤੇ ਸਾਰਾ ਸੂਬਾ ਮਰੂਗਾ।ਕਿਸਾਨਾਂ ਦੇ ਹੱਕਾਂ ਬਾਰੇ ਬੋਲਦੇ ਪੰਜਾਬੀ ਗਾਇਕ ਖਾਨ ਸਾਬ ਨੇ ਕਿਹਾ ਕਿ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਤੇ ਮੈਂ ਇਹਨਾਂ ਖੇਤੀ ਕਾਨੂੰਨਾਂ ਦਾ ਖੂਬ ਵਿਰੋਧ ਕੀਤਾ।
ਸ਼ਹਿਨਾਜ਼ ਨੇ ਮਾਂ ਨਾਲ ਸਾਂਝੀਆ ਕੀਤੀਆਂ ਤਸਵੀਰਾਂ, ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ
NEXT STORY