ਮੁੰਬਈ (ਬਿਊਰੋ)– ਆਰ. ਮਾਧਵਨ ਦੀ ਫ਼ਿਲਮ ‘ਰਾਕੇਟਰੀ : ਦਿ ਨਾਂਬੀ ਇਫੈਕਟ’ ਹੌਲੀ-ਹੌਲੀ ਬਾਕਸ ਆਫਿਸ ’ਤੇ ਕਮਾਲ ਦਿਖਾ ਰਹੀ ਹੈ। 1 ਜੁਲਾਈ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਆਪਣੇ ਪਹਿਲੇ ਵੀਕੈਂਡ ’ਤੇ ਚੰਗੀ ਕਮਾਈ ਕੀਤੀ ਹੈ। ਇਸ ਦੇ ਨਾਲ ਦਰਸ਼ਕਾਂ ਤੇ ਕ੍ਰਿਟਿਕਸ ਸਮੇਤ ਕਈ ਸਿਤਾਰੇ ਜਿਵੇਂ ਸੁਪਰਸਟਾਰ ਰਜਨੀਕਾਂਤ ਤੋਂ ਵੀ ਵਧੀਆ ਰੀਵਿਊ ਮਿਲੇ ਹਨ। ਅਜਿਹੇ ’ਚ ਫ਼ਿਲਮ ਨੂੰ ਚੰਗੀ ਮਾਊਥ ਪਬਲੀਸਿਟੀ ਮਿਲ ਰਹੀ ਹੈ, ਜਿਸ ਦੇ ਚਲਦਿਆਂ ਇਸ ਦੇ ਦਰਸ਼ਕਾਂ ’ਚ ਵਾਧਾ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸਿਨੀ ਸ਼ੈੱਟੀ ਦੇ ਸਿਰ ਸਜਿਆ ‘ਮਿਸ ਇੰਡੀਆ 2022’ ਦਾ ਖ਼ਿਤਾਬ, ਜਾਣੋ ਜੇਤੂ ਬਾਰੇ ਖ਼ਾਸ ਗੱਲਾਂ
ਪਾਜ਼ੇਟਿਵ ਵਰਡ ਆਫ ਮਾਊਥ ਦੇ ਚਲਦਿਆਂ ਹੁਣ ਆਈ. ਐੱਮ. ਡੀ. ਬੀ. ’ਤੇ ‘ਰਾਕੇਟਰੀ’ ਦੀ ਰੇਟਿੰਗ ਵੀ ਜ਼ਬਰਦਸਤ ਹੋ ਗਈ ਹੈ। ਇਸ ਫ਼ਿਲਮ ਦੀ ਆਈ. ਐੱਮ. ਡੀ. ਬੀ. ’ਤੇ ਰੇਟਿੰਗ 9.3 ਹੈ, ਜੋ ਆਪਣੇ-ਆਪ ’ਚ ਕਮਾਲ ਦੀ ਗੱਲ ਹੈ। ਆਰ. ਮਾਧਵਨ ਨੇ ਖ਼ੁਦ ਇਸ ਖ਼ਬਰ ਨੂੰ ਟਵਿਟਰ ’ਤੇ ਸਾਂਝਾ ਕੀਤਾ ਸੀ। ਟਵੀਟ ਸਾਂਝਾ ਕਰਦਿਆਂ ਮਾਧਵਨ ਨੇ ਆਪਣਾ ਉਤਸ਼ਾਹ ਵੀ ਜਤਾਇਆ ਹੈ।
ਫ਼ਿਲਮ ‘ਰਾਕੇਟਰੀ : ਦਿ ਨਾਂਬੀ ਇਫੈਕਟ’ ’ਚ ਆਰ. ਮਾਧਵਨ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ’ਚ ਇਸਰੋ ਦੇ ਸਾਬਕਾ ਸਾਇੰਸਦਾਨ ਨਾਂਬੀ ਨਾਰਾਇਣ ਦੀ ਜ਼ਿੰਦਗੀ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਨਾਂਬੀ ਇਸਰੋ ਦੇ ਜੀਨੀਅਸ ਹੋਇਆ ਕਰਦੇ ਸਨ, ਜਿਨ੍ਹਾਂ ਨੇ ਆਪਣੇ ਕਰੀਅਰ ’ਚ ਕਈ ਵੱਡੇ ਕੰਮ ਕੀਤੇ।
ਇਸ ਤੋਂ ਬਾਅਦ ਉਨ੍ਹਾਂ ’ਤੇ ਭਾਰਤ ਦੇ ਰਾਕੇਟਰੀ ਪਲਾਨ ਨੂੰ ਪਾਕਿਸਤਾਨ ਨੂੰ ਵੇਚਣ ਦਾ ਦੋਸ਼ ਲੱਗਾ ਸੀ। ਇਸ ਸਪਾਈ ਸਕੈਂਡਲ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਨਾਲ ਥਰਡ ਡਿਗਰੀ ਟਾਰਚਰ ਕੀਤਾ ਗਿਆ ਸੀ। ਇਸ ਕੇਸ ਨੂੰ 14 ਸਾਲਾਂ ਤਕ ਲੜਨ ਤੋਂ ਬਾਅਦ ਨਾਂਬੀ ਨਾਰਾਇਣ ਨੇ ਕੋਰਟ ’ਚ ਖ਼ੁਦ ਨੂੰ ਬੇਗੁਨਾਹ ਸਾਬਿਤ ਕੀਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਨਾ ਆਨਾ ਇਸ ਦੇਸ ਲਾਡੋ’ ਫ਼ੇਮ ਨਤਾਸ਼ਾ ਸ਼ਰਮਾ ਦੀ ਗੋਦ ਭਰਾਈ, ਵਿਆਹ ਦੇ 10 ਸਾਲਾਂ ਬਾਅਦ ਬਣੇਗੀ ਮਾਂ
NEXT STORY