ਮੁੰਬਈ (ਬਿਊਰੋ)– ਅਦਾਕਾਰ ਤੇ ਯੂਟਿਊਬਰ ਰਾਹੁਲ ਵੋਹਰਾ ਦੀ ਹਾਲ ਹੀ ’ਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਉਸ ਦੀ ਪਤਨੀ ਜੋਤੀ ਤਿਵਾਰੀ ਨੇ ਹਸਪਤਾਲ ਪ੍ਰਸ਼ਾਸਨ ’ਤੇ ਦੋਸ਼ ਲਗਾਇਆ ਹੈ ਕਿ ਰਾਹੁਲ ਨਾਲ ਸਹੀ ਵਿਵਹਾਰ ਨਹੀਂ ਕੀਤਾ ਗਿਆ। ਹਸਪਤਾਲ ਦੇ ਡਾਕਟਰਾਂ ਤੇ ਨਰਸਾਂ ਨੇ ਵੀ ਰਾਹੁਲ ਦੀਆਂ ਜ਼ਰੂਰੀ ਮੰਗਾਂ ਨੂੰ ਰੱਦ ਕਰ ਦਿੱਤਾ। ਉਸ ਨੇ ਰਾਹੁਲ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : 1984 ਦੰਗਾ ਪੀੜਤਾਂ 'ਚ ਅਮਿਤਾਭ ਬੱਚਨ ਨੂੰ ਲੈ ਕੇ ਭਾਰੀ ਰੋਸ
ਇਸ ਵੀਡੀਓ ’ਚ ਰਾਹੁਲ ਹਸਪਤਾਲ ਦੇ ਬੈੱਡ ’ਤੇ ਪਏ ਹੋਏ ਹਨ ਤੇ ਆਕਸੀਜਨ ਲਈ ਭੜਾਸ ਕੱਢ ਰਹੇ ਹਨ ਤੇ ਹਸਪਤਾਲ ’ਚ ਮੈਡੀਕਲ ਸਟਾਫ ਦੀ ਲਾਪਰਵਾਹੀ ਤੇ ਪ੍ਰਬੰਧਾਂ ਬਾਰੇ ਬੋਲ ਰਹੇ ਹਨ। ਹੁਣ ਜੋਤੀ ਨੇ ਇਕ ਹੋਰ ਸੋਸ਼ਲ ਮੀਡੀਆ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਹਸਪਤਾਲ ਨੇ ਉਸ ਨੂੰ ਉਸ ਦੇ ਪਤੀ ਦੀ ਸਿਹਤ ਬਾਰੇ ਗਲਤ ਅਪਡੇਟ ਦਿੱਤੀ ਹੈ।
ਸਭ ਕੁਝ ਅਧੂਰਾ ਰਹਿ ਗਿਆ
ਜੋਤੀ ਤਿਵਾੜੀ ਨੇ ਇਹ ਵੀ ਕਿਹਾ ਕਿ ਸਿਹਤ ਖਰਾਬ ਹੋਣ ਕਾਰਨ ਉਸ ਵਰਗੇ ਬਹੁਤ ਸਾਰੇ ਲੋਕ ਆਪਣੇ ਪਰਿਵਾਰਕ ਮੈਂਬਰ ਨੂੰ ਗੁਆ ਚੁੱਕੇ ਹਨ। ਉਸ ਨੇ ਆਪਣੀ ਪੋਸਟ ਦੀ ਕੈਪਸ਼ਨ ’ਚ ਲਿਖਿਆ, ‘ਹਰ ਰਾਹੁਲ ਲਈ ਇਨਸਾਫ ਦੀ ਮੰਗ ਕਰੋ।’ ਉਸ ਨੇ ਆਪਣੀ ਪੋਸਟ ’ਚ ਲਿਖਿਆ, ‘ਰਾਹੁਲ ਨੇ ਬਹੁਤ ਸਾਰੇ ਸੁਪਨੇ ਅਧੂਰੇ ਛੱਡ ਦਿੱਤੇ। ਉਸ ਨੂੰ ਇੰਡਸਟਰੀ ’ਚ ਚੰਗੀ ਨੌਕਰੀ ਕਰਨੀ ਪਈ ਤੇ ਆਪਣੇ ਆਪ ਨੂੰ ਸਾਬਿਤ ਕਰਨਾ ਪਿਆ ਪਰ ਇਹ ਸਭ ਹੁਣ ਅਧੂਰੇ ਰਹਿ ਗਏ।’
ਖਰਾਬ ਹੈਲਥਕੇਅਰ ਸਿਸਟਮ ਨੂੰ ਦਿੱਤਾ ਦੋਸ਼
ਜੋਤੀ ਨੇ ਅੱਗੇ ਲਿਖਿਆ, ‘ਇਸ ਕਤਲ ਲਈ ਜ਼ਿੰਮੇਵਾਰ ਲੋਕ ਉਹ ਹਨ ਜਿਨ੍ਹਾਂ ਨੇ ਮੇਰੇ ਰਾਹੁਲ ਨੂੰ ਆਪਣੀਆਂ ਅੱਖਾਂ ਸਾਹਮਣੇ ਦੁੱਖ ਭੋਗਦੇ ਵੇਖਿਆ। ਸਾਨੂੰ ਉਸ ਦੀ ਝੂਠੀ ਅਪਡੇਟ ਦਿੰਦੇ ਰਹੇ। ਮੈਂ ਇਕੱਲੀ ਨਹੀਂ ਜੋ ਇਸ ਸਥਿਤੀ ’ਚੋਂ ਲੰਘ ਰਹੀ ਹਾਂ। ਹਜ਼ਾਰਾਂ ਜੋਤੀ ਹਨ, ਜਿਨ੍ਹਾਂ ਦੇ ਰਾਹੁਲ ਨੂੰ ਖਰਾਬ ਹੈਲਥਕੇਅਰ ਸਿਸਟਮ ਨੇ ਖੋਹ ਲਿਆ ਹੈ। ਮੈਨੂੰ ਨਹੀਂ ਪਤਾ ਕਿ ਅਜਿਹੇ ਲੋਕ ਕਿਸੇ ਨੂੰ ਮਰਦਾ ਹੋਇਆ ਛੱਡ ਕੇ ਕਿਵੇਂ ਚੈਨ ਨਾਲ ਨੀਂਦ ਲੈਂਦੇ ਹੋਣਗੇ।’
ਜਸਟਿਸ ਫਾਰ ਰਾਹੁਲ ਵੋਹਰਾ
ਜੋਤੀ ਤਿਵਾੜੀ ਨੇ ਅੱਗੇ ਲਿਖਿਆ, ‘ਰਾਹੁਲ ਵੋਹਰਾ ਲਈ ਜਸਟਿਸ। ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਇਸ ਦੇ ਖ਼ਿਲਾਫ਼ ਲੜੋ। ਮੇਰੇ ਰਾਹੁਲ ਲਈ ਨਹੀਂ, ਬਲਕਿ ਆਪਣੇ ਰਾਹੁਲ, ਆਪਣੀ ਜੋਤੀ ਲਈ।’
ਦੱਸ ਦੇਈਏ ਕਿ ਰਾਹੁਲ ਵੋਹਰਾ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਤੋਂ ਮਦਦ ਵੀ ਮੰਗੀ ਸੀ ਪਰ ਕੁਝ ਹੀ ਘੰਟਿਆਂ ’ਚ ਉਸ ਦੀ ਮੌਤ ਹੋ ਗਈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕੋਰੋਨਾ ਪਾਜ਼ੇਟਿਵ ਪਤੀ ਲਈ ਸਰਗੁਣ ਮਹਿਤਾ ਦੀ ਖ਼ਾਸ ਪੋਸਟ, ਕਿਹਾ 'ਰਵੀ ਨੂੰ ਕੋਵਿਡ ਨਹੀਂ, ਕੋਵਿਡ ਨੂੰ ਰਵੀ ਹੋਇਆ'
NEXT STORY