ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈਸਮੈਨ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁਝ ਐਪ ਦੇ ਰਾਹੀਂ ਪ੍ਰਸਾਰਿਤ ਕਰਨ ਦੇ ਮਾਮਲੇ ’ਚ 19 ਜੁਲਾਈ ਨੂੰ ਗਿ੍ਰਫ਼ਤਾਰ ਕੀਤਾ ਸੀ।
ਇਸ ਤੋਂ ਬਾਅਦ ਰਾਜ ਕੁੰਦਰਾ ਨੂੰ 23 ਜੁਲਾਈ ਅਤੇ ਫਿਰ 27 ਜੁਲਾਈ ਤੱਕ ਹਿਰਾਸਤ ’ਚ ਭੇਜਿਆ ਗਿਆ। ਅੱਜ ਭਾਵ ਮੰਗਲਵਾਰ ਨੂੰ ਇਸ ਮਾਮਲੇ ’ਚ ਸੁਣਵਾਈ ਸੀ ਜਿਸ ਦਾ ਫ਼ੈਸਲਾ ਆ ਗਿਆ ਹੈ। ਇਸ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਕੋਰਟ ਨੇ ਇਕ ਵਾਰ ਫਿਰ ਰਾਜ ਕੁੰਦਰਾ ਨੂੰ ਝਟਕਾ ਦਿੱਤਾ ਹੈ।
ਕੋਰਟ ਨੇ ਰਾਜ ਦੀ ਹਿਰਾਸਤ ਮਿਆਦ ਹੋਰ 14 ਦਿਨ ਤੱਕ ਵਧਾ ਦਿੱਤੀ ਹੈ ਭਾਵ ਸ਼ਿਲਪਾ ਸ਼ੈੱਟੀ ਦੇ ਪਤੀ ਹੁਣ 10 ਅਗਸਤ ਤੱਕ ਜੇਲ ’ਚ ਰਹਿਣਗੇ। ਉੱਧਰ ਦੂਜੇ ਪਾਸੇ ਰਾਜ ਕੁੰਦਰਾ ਦੇ ਵਕੀਲ ਨੇ ਹੁਣ ਉਨ੍ਹਾਂ ਦੀ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
‘ਕਿਤਨੇ ਆਦਮੀ ਥੇ’ ਕਹਿ ਕੇ ਮਸ਼ਹੂਰ ਹੋਏ ਅਮਜਦ ਖ਼ਾਨ, ਜਾਣੋ ਕਿੰਝ ਮਿਲਿਆ ਗੱਬਰ ਸਿੰਘ ਦਾ ਕਿਰਦਾਰ
NEXT STORY