ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਜਦ ਖ਼ਾਨ ਇਕ ਫ਼ਿਲਮ ਡਾਇਰੈਕਟਰ ਵੀ ਸਨ। ਅਮਜਦ ਖ਼ਾਨ ਵਿਲੇਨ ਦਾ ਰੋਲ ਪਲੇਅ ਕਰਨ ਵਾਲੇ ਮਸ਼ਹੂਰ ਅਦਾਕਾਰ ਸਨ। 1975 ’ਚ ਆਈ ਫ਼ਿਲਮ ‘ਸ਼ੋਲੇ’ ’ਚ ਉਨ੍ਹਾਂ ਦੇ ਨਿਭਾਏ ਕਿਰਦਾਰ ‘ਗੱਬਰ ਸਿੰਘ’ ਅਤੇ ਉਨ੍ਹਾਂ ਦੇ ਡਾਇਲਾਗ ‘ਕਿਤਨੇ ਆਦਮੀ ਥੇ’ ਨੂੰ ਭਲਾ ਕੌਣ ਭੁੱਲ ਸਕਦਾ ਹੈ। ਕਰੀਬ 132 ਫ਼ਿਲਮਾਂ ’ਚ ਕੰਮ ਕਰਨ ਵਾਲੇ ਅਮਜਦ ਖ਼ਾਨ 27 ਜੁਲਾਈ 1992 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ‘ਸ਼ੋਲੇ’ ਇਕ ਅਜਿਹੀ ਫ਼ਿਲਮ ਹੈ ਜਿਸ ਦੇ ਹਰ ਕੈਰੇਕਟਰ, ਡਾਇਲਾਗ ਅਤੇ ਗਾਣੇ ਦਰਸ਼ਕ 46 ਸਾਲ ਬਾਅਦ ਵੀ ਯਾਦ ਰੱਖੇ ਹੋਏ ਹਨ। ਇਸ ਫ਼ਿਲਮ ਦਾ ਹਰ ਕਿਰਦਾਰ ਆਪਣੇ ਆਪ ’ਚ ਵੱਖਰਾ ਹੈ। ਅਮਜਦ ਖ਼ਾਨ ਨੂੰ ਫ਼ਿਲਮ ‘ਸ਼ੋਲੇ’ ਮਿਲਣ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ।

‘ਸ਼ੋਲੇ’ ਫ਼ਿਲਮ ’ਚ ਡਾਕੂ ਗੱਬਰ ਸਿੰਘ ਦੇ ਰੋਲ ਲਈ ਫ਼ਿਲਮ ਨਿਰਮਾਤਾ-ਨਿਰਦੇਸ਼ਕ ਮਸ਼ਹੂਰ ਅਦਾਕਾਰ ਡੈਨੀ ਨੂੰ ਲੈਣਾ ਚਾਹੁੰਦੇ ਹਨ। ਡੈਨੀ ਉਸ ਸਮੇਂ ਆਪਣੀ ਫ਼ਿਲਮ ‘ਧਰਮਾਤਮਾ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਸਨ। ਇਸ ਲਈ ਉਨ੍ਹਾਂ ਨੇ ਗੱਬਰ ਦਾ ਰੋਲ ਪਲੇਅ ਕਰਨ ਲਈ ਨਾ ਕਰ ਦਿੱਤੀ। ਇਸ ਤੋਂ ਬਾਅਦ ਫਿਰ ਪ੍ਰੋਡਿਊਸਰ-ਡਾਇਰੈਕਟਰ ਨੇ ਇਸ ਦਮਦਾਰ ਕਿਰਦਾਰ ਲਈ ਇਕ ਦੂਜੇ ਅਦਾਕਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ।

ਫ਼ਿਲਮ ਦੇ ਡਾਇਰੈਕਟਰ ਰਮੇਸ਼ ਸਿੱਪੀ ਨੇ ਅਮਜਦ ਨੂੰ ਸਟੇਜ਼ ’ਤੇ ਪਰਫਾਰਮ ਕਰਦੇ ਦੇਖਿਆ, ਉਸ ਸਮੇਂ ਅਮਜਦ ਦੀ ਅਦਾਕਾਰੀ ਦੇਖ ਕੇ ਉਹ ਸਮਝ ਗਏ ਸਨ ਕਿ ਗੱਬਰ ਸਿੰਘ ਦੇ ਰੋਲ ਲਈ ਉਹ ਪਰਫੈਕਟ ਹੋ ਸਕਦੇ ਹਨ। ਰਮੇਸ਼ ਸਿੱਪੀ ਨੇ 2020 ’ਚ ਮੀਡੀਆ ਨੂੰ ਦਿੱਤੇ ਇਕ ਇੰਟਰਵਿਊ ’ਚ ਦੱਸਿਆ ਕਿ ਮੈਂ ਉਨ੍ਹਾਂ ਦਾ ਇਕ ਸਟੇਜ਼ ਪਰਫਾਰਮੈਂਸ ਦੇਖਿਆ ਸੀ। ਉਨ੍ਹਾਂ ਦੀ ਆਵਾਜ਼, ਪਰਸਨੈਲਿਟੀ, ਸਭ ਕੁਝ ਬਹੁਤ ਪਸੰਦ ਆਈ। ਅਸੀਂ ਗੱਬਰ ਦੇ ਰੋਲ ਲਈ ਅਮਜਦ ਨੂੰ ਦਾੜ੍ਹੀ ਵਧਾਉਣ ਲਈ ਕਿਹਾ, ਫਿਰ ਉਨ੍ਹਾਂ ਦੀ ਤਸਵੀਰ ਲਈ ਸੀ ਫਿਰ ਇਸ ਤਰ੍ਹਾਂ ਉਨ੍ਹਾਂ ਦਾ ਸਲੈਕਸ਼ਨ ਡਾਕੂ ਗੱਬਰ ਸਿੰਘ ਲਈ ਹੋ ਗਿਆ।
![When Amjad Khan aka Gabbar had to apologise to Dharmendra because of Hema Malini [Throwback] - IBTimes India](https://data1.ibtimes.co.in/en/full/736122/dharmendra-amjad-khan-sholay.jpg)
‘ਸ਼ੋਲੇ’ ਫ਼ਿਲਮ ਬਣ ਕੇ ਜਦੋਂ ਸਿਨੇਮਾਘਰ ’ਚ ਪ੍ਰਦਰਸ਼ਿਤ ਹੋਈ ਤਾਂ ਉਸ ਦੇ ਚਰਚੇ ਦੇਸ਼ ’ਚ ਹੋਣ ਲੱਗੇ। ਅਮਜਦ ਖ਼ਾਨ ਡਾਕੂ ਜਾਂ ਕਮੇਡੀ ਰੋਲ, ਹਰ ਕਿਰਦਾਰ ’ਚ ਜਾਨ ਪਾਉਣ ਵਾਲੇ ਅਦਾਕਾਰ ਸਨ। ਅਜਮਦ ਖ਼ਾਨ ਨੂੰ ਇਕ ਅਜਿਹੇ ਖਲਨਾਇਕ ਦੇ ਰੂਪ ’ਚ ਯਾਦ ਕੀਤਾ ਜਾਂਦਾ ਹੈ ਜੋ ਕਈ ਵਾਰ ਫ਼ਿਲਮ ਦੇ ਨਾਇਕਾਂ ’ਤੇ ਭਾਰੀ ਪੈਂਦੇ ਸਨ।
ਗਾਇਕ ਸਿੱਪੀ ਗਿੱਲ ਦੀਆਂ ਵਧੀਆਂ ਮੁਸ਼ਕਿਲਾਂ, ਜਾਰੀ ਹੋਇਆ ‘ਕਾਰਨ ਦੱਸੋ ਨੋਟਿਸ’, ਜਾਣੋ ਪੂਰਾ ਮਾਮਲਾ
NEXT STORY