ਮੁੰਬਈ (ਬਿਊਰੋ): ਜਾਨ੍ਹਵੀ ਕਪੂਰ ਅਤੇ ਰਾਜਕੁਮਾਰ ਰਾਓ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਿਸਟਰ ਐਂਡ ਮਿਸਿਜ਼ ਮਾਹੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਦੋਵੇਂ ਸਿਤਾਰੇ ਵੱਖ-ਵੱਖ ਥਾਵਾਂ 'ਤੇ ਜਾ ਕੇ ਆਪਣੀ ਫ਼ਿਲਮ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਹਾਲ ਹੀ 'ਚ ਜਾਹਨਵੀ ਅਤੇ ਰਾਜਕੁਮਾਰ ਫਿਲਮ ਦੇ ਪ੍ਰਮੋਸ਼ਨ ਲਈ ਵਾਰਾਣਸੀ ਪਹੁੰਚੇ, ਜਿੱਥੇ ਦੋਹਾਂ ਨੇ ਗੰਗਾ ਆਰਤੀ ਵੀ ਕੀਤੀ। ਹੁਣ ਗੰਗਾ ਘਾਟ ਤੋਂ ਦੋਵਾਂ ਸਿਤਾਰਿਆਂ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਵਾਰਾਣਸੀ ਪਹੁੰਚ ਕੇ ਰਾਜਕੁਮਾਰ ਰਾਓ ਅਤੇ ਜਾਨ੍ਹਵੀ ਕਪੂਰ ਮਾਂ ਗੰਗਾ ਦੀ ਭਗਤੀ ਵਿੱਚ ਡੁੱਬੇ ਹੋਏ ਸਨ। ਦੋਵੇਂ ਹੱਥ ਜੋੜ ਕੇ ਮਾਂ ਦੀ ਆਰਤੀ ਕਰਦੇ ਨਜ਼ਰ ਆਏ। ਇਸ ਦੌਰਾਨ ਦੋਹਾਂ ਸਿਤਾਰਿਆਂ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ, ਜਿੱਥੇ ਉਨ੍ਹਾਂ ਦੇ ਚਿਹਰੇ ਖੁਸ਼ੀ ਨਾਲ ਚਮਕ ਗਏ।

ਦੱਸਣਯੋਗ ਹੈ ਕਿ ਇਸ ਮੌਕੇ 'ਤੇ ਜਾਨ੍ਹਵੀ ਕਪੂਰ ਗੋਲਡਨ ਬਾਰਡਰ ਵਾਲੀ ਹਲਕੇ ਨੀਲੇ ਰੰਗ ਦੀ ਸਿਲਕ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਮੱਥੇ 'ਤੇ ਬਿੰਦੀ, ਕੰਨਾਂ 'ਚ ਝੁਮਕੇ ਅਤੇ ਵਾਲਾਂ 'ਤੇ ਗਜਰਾ ਉਸ ਦੀ ਦਿੱਖ ਨੂੰ ਨਿਖ਼ਾਰਦਾ ਨਜ਼ਰ ਆਇਆ। ਇਸ ਦੌਰਾਨ ਰਾਜਕੁਮਾਰ ਵਾਈਟ ਸ਼ਰਟ ਦੇ ਨਾਲ ਹਲਕੇ ਰੰਗ ਦੀ ਪੈਂਟ 'ਚ ਕਾਫੀ ਡੈਸ਼ਿੰਗ ਲੱਗ ਰਹੇ ਸਨ। ਆਨ-ਸਕਰੀਨ ਜੋੜੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰ ਰਾਓ ਅਤੇ ਜਾਹਨਵੀ ਕਪੂਰ ਦੀ ਇਹ ਫਿਲਮ 31 ਮਈ ਨੂੰ ਪਰਦੇ 'ਤੇ ਰਿਲੀਜ਼ ਹੋਵੇਗੀ।

ਕਟਰੀਨਾ ਕੈਫ ਦਾ ਵੀਡੀਓ ਦੇਖ ਪ੍ਰੈਂਗਨੈਂਸੀ ਦੇ ਚਰਚੇ ਤੇਜ਼, ਲੋਕਾਂ ਨੇ ਕਿਹਾ ਦੀਪੀਕਾ ਤੋਂ ਪਹਿਲਾਂ ਦੇਵੇਗੀ ਬੱਚੇ ਨੂੰ ਜਨ
NEXT STORY