ਮੁੰਬਈ- ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਇੰਡੀਸਟਰੀ ਦੇ ਬਿਹਤਰੀਨ ਸਿਤਾਰਿਆਂ 'ਚੋਂ ਇਕ ਹੈ। ਫਿਲਮਾਂ 'ਚ ਕਾਮੇਡੀ ਕਰਕੇ ਲੋਕਾਂ ਦੇ ਚਿਹਰੇ 'ਤੇ ਮੁਸਕਾਉਣ ਲਿਆਉਣ ਵਾਲੇ ਰਾਜਪਾਲ ਯਾਦਵ ਖ਼ੁਦ ਇਕ ਵੱਡੀ ਮੁਸ਼ਕਿਲ 'ਚ ਫਸ ਗਏ ਹਨ। ਰਾਜਪਾਲ ਯਾਦਵ 'ਤੇ 20 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ। ਇਸ ਮਾਮਲੇ 'ਚ ਇੰਦੌਰ ਪੁਲਸ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਰਾਜਪਾਲ ਯਾਦਵ ਨੂੰ 15 ਦਿਨ ਦੇ ਅੰਦਰ ਪੁਲਸ ਦੇ ਸਾਹਮਣੇ ਪੇਸ਼ ਹੋਣ ਹੋਵੇਗਾ।
ਬਿਲਡਰ ਸੁਰਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਜਪਾਲ ਯਾਦਵ ਨੇ ਉਨ੍ਹਾਂ ਦੇ ਪੁੱਤਰ ਨੂੰ ਫਿਲਮ ਇੰਡਸਟਰੀ 'ਚ ਸਪੋਰਟ ਕਰਨ ਅਤੇ ਅੱਗੇ ਵਧਾਉਣ ਲਈ 20 ਲੱਖ ਰੁਪਏ ਲਏ ਸਨ ਪਰ ਅਜੇ ਤੱਕ ਰਾਜਪਾਲ ਯਾਦਵ ਨੇ ਉਨ੍ਹਾਂ ਦੇ ਪੁੱਤਰ ਨੂੰ ਕੋਈ ਕੰਮ ਨਹੀਂ ਦਿਵਾਇਆ ਅਤੇ ਨਾ ਹੀ ਮਦਦ ਕੀਤੀ। ਜਦੋਂ ਉਨ੍ਹਾਂ ਤੋਂ ਪੈਸੇ ਵਾਪਸ ਲੈਣ ਦੀ ਗੱਲ ਕੀਤੀ ਗਈ ਤਾਂ ਉਹ ਗਾਇਬ ਹੋ ਗਏ। ਹੁਣ ਉਹ ਨਾ ਤਾਂ ਫੋਨ ਚੁੱਕ ਰਹੇ ਹਨ ਅਤੇ ਨਾ ਹੀ ਪੈਸੇ ਵਾਪਸ ਕਰ ਰਹੇ ਹਨ। ਇਸ ਸਭ ਤੋਂ ਪਰੇਸ਼ਾਨ ਹੋ ਕੇ ਬਿਲਡਰ ਨੇ ਤੁਕੋਗੰਜ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ।
ਪੁਲਸ ਨੇ ਸ਼ਿਕਾਇਤ ਦਰਜ ਹੁੰਦੇ ਹੀ ਤੁਰੰਤ ਪ੍ਰਭਾਵ ਨਾਲ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਅਦਾਕਾਰ ਦੇ ਖ਼ਿਲਾਫ਼ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ 15 ਦਿਨ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਲਲਨ ਮਿਸ਼ਰਾ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਪਿਛਲੇ ਹਫਤੇ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਸੀ। ਉਸ ਦੇ ਆਧਾਰ 'ਤੇ ਰਾਜਪਾਲ ਯਾਦਵ ਨੂੰ ਨੋਟਿਸ ਜਾਰੀ ਕਰਕੇ 15 ਦਿਨ 'ਚ ਜਵਾਬ ਦੇਣ ਦੀ ਗੱਲ ਆਖੀ ਹੈ।
ਕੰਮਕਾਰ ਦੀ ਗੱਲ ਕਰੀਏ ਤਾਂ ਰਾਜਪਾਲ ਯਾਦਵ ਹਾਲ ਹੀ 'ਚ 'ਭੂਲ ਭੁੱਲਈਆ 2' 'ਚ ਨਜ਼ਰ ਆਏ ਸਨ। ਇਸ 'ਚ ਉਨ੍ਹਾਂ ਨੇ ਛੋਟਾ ਪੰਡਿਤ ਦਾ ਕਿਰਦਾਰ ਨਿਭਾਇਆ ਸੀ। ਆਉਣ ਵਾਲੇ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਉਹ 'ਅਰਧ' ਫਿਲਮ 'ਚ ਕਿੰਨਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ। ਇਹ ਫਿਲਮ ਓ.ਟੀ.ਟੀ ਪਲੇਟਫਾਰਮ ਜੀ5 'ਤੇ ਰਿਲੀਜ਼ ਹੋਈ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਆਰ. ਮਾਧਵਨ ਦੀ ਫ਼ਿਲਮ ‘ਰਾਕੇਟਰੀ’ ’ਚ ਸ਼ਾਹਰੁਖ ਖ਼ਾਨ ਨੇ ਦਿੱਤਾ ਸਰਪ੍ਰਾਈਜ਼, ਦੇਖ ਪ੍ਰਸ਼ੰਸਕ ਹੋਏ ਖ਼ੁਸ਼
NEXT STORY