ਮੁੰਬਈ- 'ਕੰਟਰੋਵਰਸੀ ਕੁਈਨ' ਰਾਖੀ ਸਾਵੰਤ ਹਮੇਸ਼ਾ ਆਪਣੇ ਡਰਾਮੇ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ। ਉਹ ਹਮੇਸ਼ਾ ਕੁਝ ਨਾ ਕੁਝ ਅਜਿਹਾ ਕਹਿ ਦਿੰਦੀ ਹੈ ਜਿਸ ਨੂੰ ਲੈ ਕੇ ਉਹ ਜਲਦ ਹੀ ਚਰਚਾ 'ਚ ਆ ਜਾਂਦੀ ਹੈ। ਰਾਖੀ ਇਨ੍ਹੀਂ ਦਿਨੀਂ ਪ੍ਰੇਮੀ ਆਦਿਲ ਖ਼ਾਨ ਨੂੰ ਡੇਟ ਕਰ ਰਹੀ ਹੈ ਅਤੇ ਹਮੇਸ਼ਾ ਉਸ ਲਈ ਉਹ ਪਬਲਿਕ ਦੇ ਵਿਚਾਲੇ ਪਿਆਰ ਦਾ ਇਜ਼ਹਾਰ ਵੀ ਕਰਦੀ ਰਹਿੰਦੀ ਹੈ ਪਰ ਹਾਲ ਹੀ 'ਚ 'ਡਰਾਮਾ ਕੁਈਨ' ਨੂੰ ਆਦਿਲ ਦੁਰਰਾਨੀ ਦੀ ਵਜ੍ਹਾ ਨਾਲ ਪਰੇਸ਼ਾਨ ਦੇਖਿਆ ਗਿਆ ਜਿਸ ਦੀ ਸ਼ਿਕਾਇਤ ਉਹ ਪੈਪਰਾਜ਼ੀ ਨੂੰ ਕਰਦੀ ਨਜ਼ਰ ਆਈ। ਉਸ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਹਾਲ ਹੀ 'ਚ ਰਾਖੀ ਸਾਵੰਤ ਏਅਰਪੋਰਟ 'ਤੇ ਸਪਾਟ ਹੋਈ। ਇਸ ਦੌਰਾਨ ਉਹ ਖੂਬਸੂਰਤ ਸੂਟ ਦੇ ਨਾਲ ਪੂਰਾ ਮੇਕਅੱਪ ਕੀਤੇ ਹੋਏ ਨਜ਼ਰ ਆਈ। ਹਾਲਾਂਕਿ ਉਸ ਦੀਆਂ ਅੱਖਾਂ ਦਾ ਸਾਰਾ ਕਾਜਲ ਫੈਲਿਆ ਹੋਇਆ ਸੀ। ਇਸ 'ਤੇ ਉਨ੍ਹਾਂ ਨੇ ਦੱਸਿਆ ਕਿ ਆਦਿਲ ਦੇ ਲਈ ਕੀਤਾ ਸੀ ਉਹ ਇਹ ਸਭ, ਦੋ ਢਾਈ ਘੰਟੇ ਫਲਾਈਟ 'ਚ ਰੋਂਦੇ-ਰੋਂਦੇ ਮੇਰਾ ਕਾਜਲ ਫੈਲ ਗਿਆ। ਉਦੋਂ ਪੈਪਰਾਜ਼ੀ ਨੇ ਅਦਾਕਾਰਾ ਨੂੰ ਕਿਹਾ ਕਿ ਤੁਸੀਂ ਇਕ ਵਾਰ ਵੀਡੀਓ ਕਾਲ 'ਤੇ ਆਦਿਲ ਨਾਲ ਗੱਲ ਕਰ ਲੈਂਦੇ। ਇਸ 'ਤੇ ਰਾਖੀ ਨੇ ਕਿਹਾ-'ਨਹੀਂ ਹੁਣ ਮੈਂ ਗੱਲ ਨਹੀਂ ਕਰਾਂਗੀ। ਕਿਉਂਕਿ ਕੱਲ੍ਹ ਮੈਂ ਉਸ ਨੂੰ ਮਿਲਣ ਗਈ ਸੀ, ਮੈਂ ਉਡੀਕ ਕੀਤੀ ਅਤੇ ਉਹ ਉਥੇ ਆਏ ਹੀ ਨਹੀਂ।
ਰਾਖੀ ਅੱਗੇ ਬੋਲੀ-'ਮੈਂ ਗੱਲ ਨਹੀਂ ਕਰਾਂਗੀ, ਕਿਉਂਕਿ ਮੇਰੀ ਵੀ ਸੈਲਫ ਰਿਸਪੈਕਟ ਹੈ, ਮੈਂ ਦਿੱਲੀ ਤੱਕ ਉਸ ਨੂੰ ਮਿਲਣ ਗਈ ਅਤੇ ਉਹ ਆਏ ਹੀ ਨਹੀਂ ਉਥੇ। ਅਸੀਂ ਲੋਕ ਇਕੱਠੇ ਆਉਣ ਵਾਲੇ ਸੀ। ਮੈਂ ਬਹੁਤ ਦੁਖੀ ਹਾਂ ਇਸ ਗੱਲ ਤੋਂ'।ਰਾਖੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰਕੇ ਇਸ 'ਤੇ ਖੂਬ ਮਜ਼ੇ ਲੈ ਰਹੇ ਹਨ।
ਕੱਲ ਨੂੰ ਰਿਲੀਜ਼ ਹੋਵੇਗਾ ‘ਸ਼ੱਕਰ ਪਾਰੇ’ ਫ਼ਿਲਮ ਦਾ ਗੀਤ ‘ਮਹਿਕ ਤੇਰੀ’
NEXT STORY