ਮੁੰਬਈ: ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਪ੍ਰੇਮੀ ਆਦਿਲ ਨੂੰ ਲੈ ਕੇ ਸੁਰਖੀਆਂ ’ਚ ਹੈ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਰਾਖੀ ਅਤੇ ਆਦਿਲ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਦੋਵੇਂ ਕਾਰ ’ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਕਾਫ਼ੀ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ :ਲਾਲ ਸਾੜ੍ਹੀ ’ਚ ਮੌਨੀ ਰਾਏ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਟੀ.ਵੀ. ਦੀ ਨਾਗਿਨ ਨੇ ਦਿਖਾਈ ਹੌਟ ਲੁੱਕ
ਵੀਡੀਓ ’ਚ ਰਾਖੀ ਸੰਤਰੀ ਰੰਗ ਦੇ ਕ੍ਰੋਪ ਟੌਪ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਰਾਖੀ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਰਾਖੀ ਨੇ ਖੁੱਲ੍ਹੇ ਵਾਲਾਂ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।
ਇਹ ਵੀ ਪੜ੍ਹੋ : ਦੀਪਿਕਾ ਕੱਕੜ ਨੇ ਯੂਟਿਊਬ ’ਤੇ 3 ਮਿਲੀਅਨ ਸਬਸਕ੍ਰਾਈਬਰ ਪਾਰ ਕੀਤੇ, ਪਰਿਵਾਰ ਨਾਲ ਕੇਕ ਕੱਟ ਕੇ ਮਨਾਇਆ ਜਸ਼ਨ
ਇਸ ਦੇ ਨਾਲ ਆਦਿਲ ਰੈੱਡ ਟੀ-ਸ਼ਰਟ ’ਚ ਕਾਫ਼ੀ ਜੱਚ ਰਹੇ ਹਨ। ਦੋਵੇਂ ਕਾਰ ’ਚ ਕਾਰਤਿਕ ਦੀ ਫ਼ਿਲਮ ‘ਭੂਲ ਭੁਲਾਈਆ 2’ ਦੇ ਟਾਈਟਲ ਟਰੈਕ ’ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਰਾਖੀ ਅਤੇ ਆਦਿਲ ਦਾ ਮਸਤੀ ਭਰਿਆ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਖੀ ਦੇ ਫ਼ੇਕ ਬੇਬੀ ਬੰਪ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਸ ’ਚ ਅਦਾਕਾਰਾ ਨੇ ਬੈਲੂਨ ਨਾਲ ਫ਼ੇਕ ਬੇਬੀ ਬੰਪ ਬਣਾਇਆ ਗਿਆ ਸੀ। ਵੀਡੀਓ ’ਚ ਰਾਖੀ ਕਹਿ ਰਹੀ ਸੀ ਕਿ ‘ਮੇਰੇ ਦਿਲ ’ਚ ਆਦਿਲ ਹੈ ਅਤੇ ਉਹ ਇਸ ਬੱਚੇ ਦੇ ਪਿਤਾ ਹਨ, ਅੱਜ-ਕੱਲ੍ਹ ਧਰਤੀ ’ਤੇ ਪਾਪ ਵਧਦਾ ਜਾ ਰਿਹਾ ਹੈ ਅਜਿਹੇ ’ਚ ਮੈਂ ਇਕ ਮਸੀਹਾ ਨੂੰ ਜਨਮ ਦੇਣ ਜਾ ਰਹੀ ਹਾਂ, ਰੱਬ ਨੇ ਮੈਨੂੰ ਕਿਹਾ ਕਿ ਮੈਂ ਇਕ ਮਸੀਹਾ ਨੂੰ ਜਨਮ ਦੇਵਾਂਗੀ, ਮੇਰੇ ਬੱਚੇ ਬਾਹੂਬਲੀ ਹੋਣਗੇ ਅਤੇ ਉਹ ਸਭ ਕੁਝ ਠੀਕ ਕਰ ਦੇਣਗੇ।’
ਲਾਲ ਸਾੜ੍ਹੀ ’ਚ ਮੌਨੀ ਰਾਏ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਟੀ.ਵੀ. ਦੀ ਨਾਗਿਨ ਨੇ ਦਿਖਾਈ ਹੌਟ ਲੁੱਕ
NEXT STORY