ਮੁੰਬਈ (ਬਿਊਰੋ)– ਜਦੋਂ ਤੋਂ ਮੈਗਾ ਪਾਵਰ ਸਟਾਰ ਰਾਮ ਚਰਨ ਨੇ ‘ਆਰ. ਆਰ. ਆਰ.’ ਦੀ ਪ੍ਰਮੋਸ਼ਨ ਸ਼ੁਰੂ ਕੀਤੀ ਹੈ, ਉਦੋਂ ਤੋਂ ਉਸ ਦੇ ਪ੍ਰਸ਼ੰਸਕ ਤੇ ਦਰਸ਼ਕ ਉਸ ਦੇ ਸਟਾਈਲਿਸ਼ ਤੇ ਕੋਮਲ ਵਿਵਹਾਰ ਤੇ ਸਭ ਤੋਂ ਮਹੱਤਵਪੂਰਨ ਉਸ ਦੀ ਬੁੱਧੀ ਤੋਂ ਪ੍ਰਭਾਵਿਤ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’
ਹਰ ਪੇਸ਼ਕਾਰੀ, ਇੰਟਰਵਿਊ ਤੇ ਟਾਕ ਸ਼ੋਅ ’ਚ ਉਸ ਨੇ ਦਰਸ਼ਕਾਂ ਦੇ ਮਨਾਂ ’ਤੇ ਇਕ ਸਦੀਵੀਂ ਛਾਪ ਛੱਡੀ ਹੈ ਕਿ ਰਾਮ ਚਰਨ ਇਕ ਪੈਨ ਇੰਡੀਆ ਸਟਾਰ ਹੈ। ਇਕ ਦਿਲਚਸਪ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ‘ਆਰ. ਆਰ. ਆਰ.’ ਇਕ ਹਿੰਦੀ ਫ਼ਿਲਮ ਜਿਵੇਂ ਕਿ ਇਹ ਇਕ ਤੇਲਗੂ ਫ਼ਿਲਮ ਹੈ।
ਇਹ ਇਕ ਪੈਨ ਇੰਡੀਆ ਫ਼ਿਲਮ ਹੈ। ਬਹੁਤ ਸਾਰੇ ਫ਼ਿਲਮ ਨਿਰਮਾਤਾਵਾਂ ਖ਼ਾਸ ਤੌਰ ’ਤੇ ਰਾਜਾਮੌਲੀ ਦੇ ਯਤਨਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਦੀ ਬਦੌਲਤ ਇਸ ਇੰਡਸਟਰੀ ਦੇ ਦਰਵਾਜ਼ੇ ਖੁੱਲ੍ਹੇ ਹਨ।
ਅਸੀਂ ਹੁਣ ਇਕ ਵੱਡੇ ਭਾਰਤੀ ਫ਼ਿਲਮ ਉਦਯੋਗ ਦਾ ਹਿੱਸਾ ਬਣ ਗਏ ਹਾਂ, ਰੁਕਾਵਟਾਂ ਟੁੱਟ ਗਈਆਂ ਹਨ। ‘ਆਰ. ਆਰ. ਆਰ.’ ਇਕ ਵਿਸ਼ਾਲ ਫ਼ਿਲਮ ਹੈ ਤੇ ਇਹ ਕਈ ਭਾਸ਼ਾਵਾਂ ’ਚ ਰਿਲੀਜ਼ ਹੋ ਕੇ ਸਾਰੀਆਂ ਰੁਕਾਵਟਾਂ ਨੂੰ ਤੋੜ ਰਹੀ ਹੈ ਤੇ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਇਸ ਟੈਸਟ 'ਚ ਹੋਈ ਫੇਲ, ਵੀਡੀਓ ਸਾਂਝੀ ਕਰ ਪਤੀ ਤੋਂ ਮੰਗੀ ਮੁਆਫੀ
NEXT STORY