helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, APR 05, 2025
ਕੈਨੇਡਾ ਜਾਣ ਵਾਲੇ ਹੁਣ ਹੋ ਜਾਣ ਸਾਵਧਾਨ! ਮਾਰਚ...
SSP ਨੇ ਮੁਅੱਤਲ ਕਰ'ਤੀ ਪੂਰੀ ਪੁਲਸ ਚੌਕੀ! ਮਾਮਲਾ...
ਕੀ ਧਰਤੀ 'ਤੇ ਆ ਰਹੇ ਹਨ Aliens? ਕੁੜੀ ਨੇ ਆਪਣੇ...
ਯੂਕ੍ਰੇਨ ’ਚ ਰੂਸੀ ਹਮਲੇ ’ਚ 12 ਲੋਕਾਂ ਦੀ ਮੌਤ, 50...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ ਇੰਨੀਂ ਦਿਨੀਂ ਕਾਫ਼ੀ ਸੁਰਖੀਆਂ ਵਿਚ ਹੈ ਕਿਉਂਕਿ ਉਨ੍ਹਾਂ ਨੇ ਹਾਲ ਹੀ ਵਿਚ ਬਾਲੀਵੁੱਡ ਵਿਚ ਫੈਲੇ ਨਸ਼ੇ ਦੇ ਜਾਲ 'ਤੇ ਬਿਆਨ ਦਿੱਤਾ ਹੈ। ਅੱਜ ਇਸ ਖ਼ਬਰ ਵਿਚ ਅਸੀਂ ਗੱਲ ਕਰਾਂਗੇ ਅਮਿਤਾਭ ਬੱਚਨ ਦੇ ਛੋਟੇ ਭਰਾ ਅਜਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਦੀ। ਦੱਸ ਦਈਏ ਕਿ ਬੱਚਨ ਪਰਿਵਾਰ ਦੀ ਛੋਟੀ ਨੂੰਹ ਰਮੋਲਾ ਬੱਚਨ ਭਾਵੇਂ ਜਯਾ ਬੱਚਨ ਵਾਂਗ ਲਾਈਮ ਲਾਈਟ ਵਿਚ ਨਹੀਂ ਰਹਿੰਦੀ ਹੋਵੇ ਪਰ ਉਨ੍ਹਾਂ ਦਾ ਰੁਤਬਾ ਜਯਾ ਬੱਚਨ ਤੋਂ ਘੱਟ ਨਹੀਂ ਹੈ। ਰਮੋਲਾ ਕਾਰੋਬਾਰੀ ਔਰਤ ਹੋਣ ਤੋਂ ਇਲਾਵਾ ਫੈਸ਼ਨ ਡਿਜ਼ਾਈਨਰ ਵੀ ਹੈ। ਅਮਿਤਾਭ ਬੱਚਨ ਦੇ ਭਰਾ ਅਜਿਤਾਭ ਬੱਚਨ ਦੀ ਪਤਨੀ ਬਹੁਤ ਵੱਡੀ ਫੈਸ਼ਨ ਡਿਜ਼ਾਈਨਰ ਹੈ। ਉਨ੍ਹਾਂ ਨੇ ਕਈ ਫ਼ਿਲਮਾਂ ਵਿਚ ਕੋਸਟਿਊਮ (ਪੋਸ਼ਾਕਾਂ) ਡਿਜ਼ਾਈਨਰ ਦੇ ਤੌਰ 'ਤੇ ਕੰਮ ਵੀ ਕੀਤਾ ਹੈ। ਫੈਸ਼ਨ ਇੰਡਸਟਰੀ ਵਿਚ ਰਮੋਲਾ ਦਾ ਚੰਗਾ ਨਾਂ ਹੈ, ਉਹ ਕਈ ਵੱਡੇ ਈਵੈਂਟ ਕਰਵਾਉਂਦੀ ਹੈ। ਦੱਸ ਦਈਏ ਕਿ ਰਮੋਲਾ ਬੱਚਨ 'First Resort' ਫੈਸ਼ਨ ਲੇਬਲ ਦੀ ਮਾਲਕਨ ਹੈ। ਉਨ੍ਹਾਂ ਨੂੰ ਸਾਲ 2014 ਵਿਚ 'ਏਸ਼ੀਅਨ ਆਫ਼ ਦਾ ਈਅਰ ਐਵਾਰਡ' ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਰਮੋਲਾ ਇੱਕ ਕੰਪਨੀ ਵੀ ਚਲਾਉਂਦੀ ਹੈ, ਜਿਹੜੀ ਕਿ ਈਵੈਂਟ ਮੈਨੇਜਮੈਂਟ ਦਾ ਕੰਮ ਕਰਦੀ ਹੈ। ਸਾਲ 2007 ਵਿਚ ਦਿੱਲੀ ਸੈਟਲ ਹੋਣ ਤੋਂ ਪਹਿਲਾਂ ਰਮੋਲਾ ਬੱਚਨ ਲੰਡਨ ਵਿਚ ਰਹਿੰਦੀ ਸੀ, ਉਸ ਨੂੰ ਹਰ ਪਾਰਟੀ ਦੀ ਸ਼ਾਨ ਮੰਨਿਆ ਜਾਂਦਾ ਸੀ। ਦੱਸਣਯੋਗ ਹੈ ਕਿ ਰਮੋਲਾ ਤੇ ਅਜਿਤਾਭ ਬੱਚਨ ਦੀ ਪਹਿਲੀ ਮੁਲਾਕਾਤ ਕੋਲਕਾਤਾ ਵਿਚ ਹੋਈ ਸੀ। ਅਜਿਤਾਭ ਉਸ ਸਮੇਂ ਆਪਣੇ ਭਰਾ ਨਾਲ ਇੱਕ ਕੰਪਨੀ ਵਿਚ ਕੰਮ ਕਰਦੇ ਸਨ। ਦੋਹਾਂ ਦੀ ਕੋਈ ਭੈਣ ਨਹੀਂ ਇਸ ਲਈ ਰਮੋਲਾ ਦੋਹਾਂ ਨੂੰ ਰੱਖੜੀ ਬੰਨ੍ਹਦੀ ਸੀ। ਰਮੋਲਾ ਬੱਚਨ ਏਅਰ ਹੋਸਟੈੱਸ ਬਣ ਗਈ ਅਤੇ ਅਜਿਤਾਭ ਟ੍ਰੇਨਿੰਗ ਲੈਣ ਲਈ ਜਰਮਨੀ ਚਲੇ ਗਏ। ਬਾਅਦ ਵਿਚ ਦੋਹਾਂ ਨੇ ਵਿਆਹ ਕਰਵਾ ਲਿਆ। ਅਮਿਤਾਭ ਬੱਚਨ ਨੇ ਹੀ ਰਮੋਲਾ ਨੂੰ ਅਜਿਤਾਭ ਨਾਲ ਮਿਲਾਇਆ ਸੀ। ਦੋਹਾਂ ਦਾ ਵਿਆਹ ਸਾਲ 1973 ਵਿਚ ਹੋਇਆ ਸੀ। ਦੋਹਾਂ ਦੇ ਚਾਰ ਬੱਚੇ ਹਨ, ਜਿਹੜੇ ਆਪਣੀ-ਆਪਣੀ ਫੀਲਡ ਵਿਚ ਕੰਮ ਕਰਦੇ ਹਨ।
ਸੋਨੂੰ ਸੂਦ ਨੂੰ ਭੈਣ ਵਜੋਂ ਫ਼ਰਿਆਦ ਕਰਨ ਵਾਲੀ ਬੀਮਾਰ ਵਿਦਿਆਰਥਣ ਨੂੰ ਮਿਲੀ ਨਵੀਂ ਜ਼ਿੰਦਗੀ
Stories You May Like
ਪੰਜਾਬ ਪੁਲਸ ਦੇ ASI ਦੀ ਗੋਲ਼ੀ ਲੱਗਣ ਕਾਰਨ ਮੌਤ
ਪੰਜਾਬ 'ਚ ਆ ਗਈਆਂ ਫਿਰ ਛੁੱਟੀਆਂ, ਅਪ੍ਰੈਲ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਪੰਜਾਬ 'ਚ ਲੱਗ ਗਈ ਇਹ ਸਖ਼ਤ ਪਾਬੰਦੀ, ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ...
ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਪਤੀ-ਪਤਨੀ ਦੀ ਦਰਦਨਾਕ ਮੌਤ
ਪੰਜ ਤੱਤਾਂ 'ਚ ਵਿਲੀਨ ਹੋਏ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ, ਪਿਤਾ ਨੇ ਦਿੱਤੀ...
ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਨਾਲ ਨੈਨਾ ਦੇਵੀ ਮੰਦਰ 'ਚ ਕੀਤੀ ਪੂਜਾ
ਸਿੰਗਾਪੁਰ: ਭਾਰਤੀ ਮੂਲ ਦੇ ਰੰਗੋਲੀ ਕਲਾਕਾਰ ਨੂੰ ਰਾਸ਼ਟਰੀ ਵਿਰਾਸਤ ਬੋਰਡ ਨੇ ਕੀਤਾ...
ਚੀਨ ਦਾ ਪਲਟਵਾਰ, ਅਮਰੀਕੀ ਸਾਮਾਨਾਂ 'ਤੇ ਲਗਾਏਗਾ 34 ਪ੍ਰਤੀਸ਼ਤ ਡਿਊਟੀ
ਨੇਪਾਲ 'ਚ ਜੰਗਲ ਦੀ ਅੱਗ ਦਾ ਕਹਿਰ, 4 ਲੋਕਾਂ ਦੀ ਮੌਤ
ਮਨੋਜ ਕੁਮਾਰ ਤੋਂ ਬਾਅਦ ਇਕ ਹੋਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ, ਫ਼ਿਲਮੀ...
ਅਮਰੀਕਾ 'ਚ ਭਾਰਤੀ ਮੂਲ ਦੇ ਕੈਥੋਲਿਕ ਪਾਦਰੀ ਦੀ ਗੋਲੀ ਮਾਰ ਕੇ ਹੱਤਿਆ
ਮੋਦੀ ਨੇ ਯੂਨਸ ਨਾਲ ਕੀਤੀ ਮੁਲਾਕਾਤ, ਹਿੰਦੂਆਂ ਸਮੇਤ ਘੱਟ ਗਿਣਤੀਆਂ ਦੀ ਸੁਰੱਖਿਆ...
ਗਾਜ਼ਾ 'ਚ 2,80,000 ਲੋਕ ਹੋਏ ਬੇਘਰ
ਅਮਰੀਕੀ ਬੀ-2 ਪ੍ਰਮਾਣੂ ਸਮਰੱਥ ਬੰਬਾਰ ਹਿੰਦ ਮਹਾਸਾਗਰ 'ਚ ਤਾਇਨਾਤ, ਸੈਟੇਲਾਈਟ...
ਥਾਈਲੈਂਡ ਤੋਂ ਚੀਨ ਨੂੰ PM ਮੋਦੀ ਦਾ ਸੰਦੇਸ਼, ਬੋਲੇ-ਵਿਸਤਾਰਵਾਦ ਦੀ ਬਜਾਏ ਸਾਡਾ...
ਏਸ਼ੀਆ ਦਾ ਸਭ ਤੋਂ ਅਮੀਰ ਹੈ ਇਹ ਪਿੰਡ, 7,000 ਕਰੋੜ ਰੁਪਏ ਦੀਆਂ ਨੇ ਪਿੰਡ ਵਾਲੀਆਂ...
ਨਿਊਯਾਰਕ ਪੁਲਸ ਨੇ ਭਾਰਤੀ ਗੁਜਰਾਤੀ ਕੇਤਨ ਪਟੇਲ ਨੂੰ ਕੀਤਾ ਗ੍ਰਿਫ਼ਤਾਰ
ਇੰਟੀਮੇਟ ਸੀਨ ਦੌਰਾਨ ਇਸ ਅਦਾਕਾਰਾ ਨਾਲ ਕੀਤੀ ਗਈ ਸੀ ਗੰਦੀ ਹਰਕਤ
Subscribe Now!