ਮੁੰਬਈ (ਬਿਊਰੋ)– ‘ਬਾਹੂਬਲੀ’ ਤੇ ‘ਬਾਹੂਬਲੀ 2’ ’ਚ ਭੱਲਾਲਦੇਵ ਦਾ ਕਿਰਦਾਰ ਨਿਭਾਅ ਚੁੱਕੇ ਅਦਾਕਾਰ ਰਾਣਾ ਡੱਗੂਬਾਤੀ ਨੇ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਡੱਗੂਬਾਤੀ ਨੇ ਰਾਜਾਮੌਲੀ ਦੀ ਤਾਰੀਫ਼ ’ਚ ਕਿਹਾ ਹੈ ਕਿ ਉਨ੍ਹਾਂ ਨੇ ‘ਵਨ ਇੰਡੀਆ ਵਨ ਸਿਨੇਮਾ’ ਦਾ ਸੁਪਨਾ ਪੂਰਾ ਕਰ ਦਿਖਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਦੀ ਖ਼ਬਰ ਨੇ ਤੋੜਿਆ ਮਸ਼ਹੂਰ ਯੂਟਿਊਬਰ ਦਾ ਦਿਲ, ਅਦਾਕਾਰਾ ਨੇ ਦਿੱਤੀ ਪ੍ਰਤੀਕਿਰਿਆ
ਦੱਸ ਦੇਈਏ ਕਿ ਰਾਜਾਮੌਲੀ ਨੇ ਹੀ ਪ੍ਰਭਾਸ ਦੀ ਫ਼ਿਲਮ ‘ਬਾਹੂਬਲੀ’ ਤੇ ‘ਬਾਹੂਬਲੀ 2’ ਦਾ ਨਿਰਦੇਸ਼ਨ ਕੀਤਾ ਸੀ, ਜਿਸ ’ਚ ਰਾਣਾ ਭੱਲਾਲਦੇਵ ਦੇ ਕਿਰਦਾਰ ’ਚ ਨਜ਼ਰ ਆਏ ਸਨ। ਉਹ ਫ਼ਿਲਮ ਵੀ ਬਲਾਕਬਸਟਰ ਹਿੱਟ ਰਹੀ ਸੀ ਤੇ ਇਸ ਫ਼ਿਲਮ ਨੇ ਵੀ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ।
ਰਾਣਾ ਨੇ ਫ਼ਿਲਮ ਦੇ ਪੋਸਟਰ ਨੂੰ ਟਵੀਟ ਕਰਦਿਆਂ ਲਿਖਿਆ, ‘ਕੈਪਟਨ ਤੁਸੀਂ ਮੁੜ ਤੋਂ ਕਰ ਦਿਖਾਇਆ ਹੈ। ਰਾਜਾਮੌਲੀ ਤੇ ਉਨ੍ਹਾਂ ਦੀ ਟੀਮ ‘ਆਰ. ਆਰ. ਆਰ.’। ਮੈਂ ਤੁਹਾਨੂੰ ਸਾਰਿਆਂ ਨੂੰ ਸਲਾਮ ਕਰਦਾ ਹਾਂ।’ ਰਾਣਾ ਦੇ ਟਵੀਟ ’ਤੇ ਲੋਕਾਂ ਨੇ ਉਨ੍ਹਾਂ ਦੀ ਗੱਲ ’ਤੇ ਹਾਮੀ ਭਰੀ ਹੈ ਤੇ ਕੁਮੈਂਟ ’ਚ ਰੱਜ ਕੇ ਤਾਰੀਫ਼ ਕੀਤੀ ਹੈ।
ਦੱਸ ਦੇਈਏ ਕਿ ਰਾਜਾਮੌਲੀ ਦੀ ਫ਼ਿਲਮ ‘ਬਾਹੂਬਲੀ’ ਜਿਥੇ ਬਲਾਕਬਸਟਰ ਹਿੱਟ ਰਹੀ ਸੀ, ਉਥੇ ‘ਬਾਹੂਬਲੀ 2’ ਨੇ ਵੀ ਲਗਭਗ 2000 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਹੁਣ ਭਾਰਤੀ ਬਾਕਸ ਆਫਿਸ ’ਤੇ ‘ਆਰ. ਆਰ. ਆਰ.’ ਵੀ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਫ਼ਿਲਮ ’ਚ ਜੂਨੀਅਰ ਐੱਨ. ਟੀ. ਆਰ., ਰਾਮ ਚਰਨ, ਅਜੇ ਦੇਵਗਨ ਤੇ ਆਲੀਆ ਭੱਟ ਵਰਗੇ ਦਿੱਗਜ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਦਾਕਾਰ ਸ਼ਿਵ ਕੁਮਾਰ ਸੁਬ੍ਰਮਣਯਮ ਦਾ ਦਿਹਾਂਤ, ਆਲੀਆ ਭੱਟ ਦੀ ਫ਼ਿਲਮ ’ਚ ਕਰ ਚੁੱਕੇ ਨੇ ਕੰਮ
NEXT STORY