ਮੁੰਬਈ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰਾ ਰਿਸ਼ੀ ਕਪੂਰ ਦਾ ਪੁੱਤਰ ਰਣਬੀਰ ਕਪੂਰ ਦੀਆਂ ਅਕਸਰ ਪਾਲਤੂ ਕੁੱਤੇ ਨਾਲ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਰਣਵੀਰ ਆਪਣੇ ਕੁੱਤਿਆਂ ਨੂੰ ਬਹੁਤ ਪਿਆਰ ਕਰਦੇ ਹਨ। ਇਨ੍ਹਾਂ ਕੁੱਤਿਆਂ ਨਾਲ ਰਣਬੀਰ ਦੀਆਂ ਮਸਤੀ ਕਰਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਖ਼ਬਰ ਆ ਰਹੀ ਹੈ ਕਿ ਰਣਬੀਰ ਕਪੂਰ ਦੇ ਪਾਲਤੂ ਕੁੱਤੇ ਨੇ ਹੀ ਉਨ੍ਹਾਂ 'ਤੇ ਹਮਲਾ (ਅਟੈਕ) ਕਰ ਦਿੱਤਾ ਹੈ। ਇਸ ਤੋਂ ਬਾਅਦ ਰਣਬੀਰ ਕਪੂਰ ਨੂੰ ਹਸਪਤਾਲ ਜਾਣਾ ਪਿਆ।
ਰਿਪੋਰਟਾਂ ਅਨੁਸਾਰ ਰਣਬੀਰ ਕਪੂਰ ਦੇ ਕੁੱਤੇ ਨੇ ਉਨ੍ਹਾਂ ਦੇ ਮੂੰਹ 'ਤੇ ਹਮਲਾ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਸਧਾਰਨ ਝਰੀਟ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ। ਮੂੰਹ 'ਤੇ ਕੁੱਤੇ ਵਲੋਂ ਜ਼ਬਰਦਸਤ ਹਮਲਾ ਕੀਤਾ ਗਿਆ ਸੀ, ਜਿਸ ਕਰਕੇ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਹਸਪਤਾਲ ਜਾ ਕੇ ਡਾਕਟਰ ਕੋਲੋਂ ਸਲਾਹ ਲਈ।
ਇਸ ਤੋਂ ਪਹਿਲਾਂ ਰਣਬੀਰ ਵੱਲੋਂ ਕੁੱਤੇ ਨੂੰ ਘੁਮਾਉਂਦੇ ਹੋਏ ਦੀ ਵੀਡੀਓ ਵੀ ਸਾਹਮਣੇ ਆਈ ਸੀ। ਹਾਲਾਂਕਿ ਰਣਬੀਰ ਕਪੂਰ ਦੇ ਹਸਪਤਾਲ ਜਾਣ 'ਤੇ ਕੁੱਤੇ ਵੱਲੋਂ ਅਟੈਕ ਕੀਤੇ ਜਾਣ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਈ ਮੀਡੀਆ ਰਿਪੋਰਟਾਂ 'ਚ ਹੀ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਖ਼ੁਦ ਦੇ ਪਾਲਤੂ ਕੁੱਤੇ ਨੇ ਹੀ ਹਮਲਾ ਕੀਤਾ ਹੈ।
ਪੰਜਾਬ ਦਾ ਪੁੱਤਰ ਸੋਨੂੰ ਸੂਦ ਹੁਣ ਮਜ਼ਦੂਰਾਂ ਲਈ ਕਰਨ ਜਾ ਰਿਹਾ ਇਹ ਕੰਮ
NEXT STORY