ਮੁੰਬਈ- ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਪ੍ਰੋਡਕਸ਼ਨ ਹਾਊਸ ਇੰਟਰਨਲ ਸਨਸ਼ਾਈਨ ਦੇ ਬੈਨਰ ਹੇਠ ਬਣੀ ਪਹਿਲੀ ਫਿਲਮ 'ਡਾਰਲਿੰਗਸ' ਨੂੰ ਲੈ ਕੇ ਖੂਬ ਸੁਰਖੀਆਂ 'ਚ ਹੈ। 'ਡਾਰਲਿੰਗਸ' ਦੇ ਨਵੇਂ ਪੋਸਟਰਸ ਰਿਲੀਜ਼ ਹੋ ਗਏ ਹਨ। ਆਲੀਆ ਨੇ ਫਿਲਮ ਦੇ 4 ਨਵੇਂ ਪੋਸਟਰ ਸਾਂਝੇ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ਹੁਣ ਦੇ ਲਈ ਇਹ ਤਸਵੀਰਾਂ ਦੇਖੋ। ਮੰਡੇ ਨੂੰ ਬੈਟਿੰਗਸ ਦਿਖਾਵਾਂਗੀ। ਭਾਵ ਫਿਲਮ ਦਾ ਟ੍ਰੇਲਰ ਸੋਮਵਾਰ (25 ਜੁਲਾਈ) ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਵਿਚਾਲੇ ਰਣਬੀਰ ਕਪੂਰ ਨੇ ਆਪਣੀ ਪਤਨੀ ਦੀ ਫਿਲਮ ਦੀ ਤਾਰੀਫ਼ ਕੀਤੀ ਹੈ।
ਰਣਬੀਰ ਕਪੂਰ ਨੇ ਹਾਲ ਹੀ ਇਕ ਇੰਟਰਵਿਊ 'ਚ ਕਿਹਾ, ਮੈਂ ਡਾਰਲਿੰਗਸ ਫਿਲਮ ਵੀ ਦੇਖੀ ਹੈ। ਬਹੁਤ ਕਮਾਲ ਦੀ ਫਿਲਮ ਹੈ, ਜਿਵੇਂ ਤੁਸੀਂ ਸਭ ਉਮੀਦ ਕਰਦੇ ਹੋ ਕਿ ਆਲੀਆ ਭੱਟ ਦੀਆਂ ਫਿਲਮਾਂ ਕਿੰਝ ਹੁੰਦੀਆਂ ਹਨ, ਇਹ ਫਿਲਮ ਵੀ ਉਸ ਲੈਵਲ 'ਤੇ ਹੈ।
ਇਸ ਤੋਂ ਪਹਿਲਾਂ ਆਲੀਆ ਦੀ ਸੱਸ ਮਾਂ ਨੀਤੂ ਕਪੂਰ ਨੇ ਵੀ ਉਨ੍ਹਾਂ ਦੀ ਫਿਲਮ ਦੀ ਤਾਰੀਫ਼ ਕੀਤੀ। ਨੀਤੂ ਕਪੂਰ ਨੇ ਨੂੰਹ ਦੀ ਫਿਲਮ ਦਾ ਪੋਸਟਰ ਆਪਣੀ ਸਟੋਰੀ 'ਤੇ ਸਾਂਝਾ ਕਰਦੇ ਹੋਏ ਹਾਰਟ ਇਮੋਜ਼ੀ ਵੀ ਲਗਾਈ ਸੀ।
ਵਰਣਨਯੋਗ ਹੈ ਕਿ 'ਡਾਰਲਿੰਗਸ' ਆਲੀਆ ਭੱਟ ਦੇ ਹੋਮ ਪ੍ਰੋਡੈਕਸ਼ਨ ਦੀ ਪਹਿਲੀ ਫਿਲਮ ਹੈ। ਇਹ ਫਿਲਮ ਸ਼ਾਹਰੁਖ ਖਾਨ ਦੇ ਪ੍ਰੋਡੈਕਸ਼ਨ ਹਾਊਸ 'ਰੈੱਡ ਚਿਲੀਜ਼ ਇੰਟਰਟੇਨਮੈਂਟ ਅਤੇ ਆਲੀਆ ਦੇ 'ਇੰਟਰਨਲ ਸਨਸ਼ਾਈਨ ਪ੍ਰੋਡੈਕਸ਼ਨਸ' ਦੇ ਤਹਿਤ ਬਣੀ ਹੈ। ਜਸਮੀਤ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। 'ਡਾਰਲਿੰਗਸ' 5 ਅਗਸਤ ਨੂੰ ਓ.ਟੀ.ਟੀ ਪਲੇਟਫਾਰਮ ਨੈੱਟਫਿਲਕਸ 'ਤੇ ਰਿਲੀਜ਼ ਹੋਵੇਗੀ।
ਬਾਡੀ ਸ਼ੇਮਿੰਗ ਅਤੇ ਟ੍ਰੋਲਿੰਗ ’ਤੇ ਅਰਜੁਨ ਕਪੂਰ ਦਾ ਬਿਆਨ, ਕਿਹਾ- ਇਹ ਪ੍ਰੋਫੈ਼ਸ਼ਨ ’ਚ ਪਹਿਲਾਂ ਤੋਂ ਹੀ ਆਦਤ...’
NEXT STORY