ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੇ ਆਪਣੀ ਆਉਣ ਵਾਲੀ ਫਿਲਮ 'ਜਾਟ' ਲਈ ਜ਼ਬਰਦਸਤ ਟ੍ਰਾਂਸਫਾਰਮੇਸ਼ਨ ਕੀਤਾ ਹੈ। ਰਣਦੀਪ ਹੁੱਡਾ ਇੱਕ ਵਾਰ ਫਿਰ ਆਪਣੀ ਮਿਹਨਤ ਅਤੇ ਅਦਾਕਾਰੀ ਪ੍ਰਤੀ ਸਮਰਪਣ ਦਾ ਸਬੂਤ ਦੇ ਰਹੇ ਹਨ। ਆਪਣੀ ਆਉਣ ਵਾਲੀ ਫਿਲਮ 'ਜਾਟ' ਲਈ ਉਨ੍ਹਾਂ ਨੇ ਬਹੁਤ ਜ਼ਿਆਦਾ ਸਰੀਰਕ ਅਤੇ ਮਾਨਸਿਕ ਬਦਲਾਅ ਕੀਤੇ ਹਨ। ਫਿਲਮ ਵਿੱਚ, ਉਹ ਰਾਣਾਤੁੰਗਾ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਕਿ ਇੱਕ ਖਤਰਨਾਕ ਗੈਂਗਸਟਰ ਹੈ ਅਤੇ ਇਸ ਕਿਰਦਾਰ ਨੂੰ ਅਸਲੀ ਰੂਪ ਦੇਣ ਲਈ ਉਨ੍ਹਾਂ ਨੇ ਖੁਦ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ। ਆਪਣੇ ਮਸਲਜ਼ ਵਧਾਉਣ ਤੋਂ ਲੈ ਕੇ ਆਪਣੀ ਆਵਾਜ਼ ਵਿਚ ਡੂੰਘਾਈ ਲਿਆਉਣ ਤੱਕ, ਉਨ੍ਹਾਂ ਨੇ ਇਸ ਕਿਰਦਾਰ ਨੂੰ ਨਿਭਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ।
ਫਿਲਮ ਦੇ ਨਜ਼ਦੀਕੀ ਸੂਤਰ ਨੇ ਕਿਹਾ, 'ਰਣਦੀਪ ਹੁੱਡਾ ਆਪਣੇ ਹਰ ਕਿਰਦਾਰ ਵਿੱਚ ਪੂਰੀ ਤਰ੍ਹਾਂ ਡੁੱਬਣ ਲਈ ਜਾਣੇ ਜਾਂਦੇ ਹਨ ਅਤੇ 'ਜਾਟ' ਵੀ ਇਸ ਤੋਂ ਵੱਖ ਨਹੀਂ ਹੈ।' ਪਹਿਲੇ ਦਿਨ ਤੋਂ ਹੀ ਉਨ੍ਹਾਂ ਨੇ ਰਾਣਾਤੁੰਗਾ ਨੂੰ ਇੱਕ ਡਰਾਉਣਾ ਅਤੇ ਦਮਦਾਰ ਖਲਨਾਇਕ ਬਣਾਉਣ ਲਈ ਖੁਦ ਨੂੰ ਸਮਰਪਣ ਕਰ ਦਿੱਤਾ। ਉਨ੍ਹਾਂ ਨੇ ਆਪਣੇ ਵਾਲ ਲੰਬੇ ਕੀਤੇ ਅਤੇ ਇੱਕ ਮਜ਼ਬੂਤ ਸਰੀਰ ਬਣਾਇਆ, ਜਿਸ ਨਾਲ ਉਨ੍ਹਾਂ ਦਾ ਲੁਕ ਹੋਰ ਪ੍ਰਭਾਵਸ਼ਾਲੀ ਲੱਗੇ। ਉਨ੍ਹਾਂ ਦੀ ਬਾਰੀਕੀ 'ਤੇ ਧਿਆਨ ਦੇਣ ਦੀ ਆਦਰ ਹੀ ਉਨ੍ਹਾਂ ਨੂੰ ਖਾਸ ਬਣਾਉਂਦੀ ਹੈ। ਭਾਵੇਂ ਉਹ 'ਸਰਬਜੀਤ' ਹੋਵੇ, 'ਸਵਤੰਤਰ ਵੀਰ ਸਾਵਰਕਰ' ਹੋਵੇ ਜਾਂ ਹੁਣ 'ਜਾਟ', ਰਣਦੀਪ ਹਮੇਸ਼ਾ ਆਪਣੇ ਕਿਰਦਾਰ ਨੂੰ ਜਾਨਦਾਰ ਬਣਾਉਣ ਲਈ ਸਖ਼ਤ ਮਿਹਨਤ ਕਰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਸਮਰਥਾ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ ਅਤੇ ਰਾਣਾਤੁੰਗਾ ਦੇ ਰੂਪ ਵਿੱਚ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਡਰਾਉਣਾ ਅਤੇ ਖ਼ਤਰਨਾਕ ਅਵਤਾਰ ਦੇਖਣ ਨੂੰ ਮਿਲੇਗਾ।'' ਫਿਲਮ 'ਜਾਟ' 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਸਮੁੰਦਰ ਕਿਨਾਰੇ ਛੁੱਟੀਆਂ ਦਾ ਆਨੰਦ ਲੈਂਦੇ ਦਿਸੇ ਅਦਾਕਾਰ ਸਿਧਾਂਤ ਚਤੁਰਵੇਦੀ
NEXT STORY