ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੇ ਡਿਪ੍ਰੈਸ਼ਨ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਰਣਦੀਪ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਇਕ ਫ਼ਿਲਮ ਡੱਬਾ ਬੰਦ ਹੋ ਗਈ ਤੇ ਇਸ ਤੋਂ ਬਾਅਦ ਉਹ ਤਣਾਅ ਦਾ ਸ਼ਿਕਾਰ ਹੋ ਗਏ। ਉਸ ਦੀ ਹਾਲਤ ਇੰਨੀ ਮਾੜੀ ਹੋ ਗਈ ਸੀ ਕਿ ਮਾਪਿਆਂ ਨੇ ਵੀ ਆਪਣੇ ਪੁੱਤਰ ਨੂੰ ਇਕੱਲਾ ਨਹੀਂ ਛੱਡਿਆ। ਦਰਅਸਲ ਰਣਦੀਪ ਹੁੱਡਾ ਤੇ ਰਾਜਕੁਮਾਰ ਸੰਤੋਸ਼ੀ ਇਕ ਇਤਿਹਾਸਕ ਫ਼ਿਲਮ ‘ਬੈਟਲ ਆਫ ਸਾਰਾਗੜ੍ਹੀ’ ਬਣਾ ਰਹੇ ਸਨ। ਇਹ ਫ਼ਿਲਮ ਅਕਸ਼ੇ ਕੁਮਾਰ ਦੀ ਵਜ੍ਹਾ ਨਾਲ ਲਟਕ ਗਈ ਸੀ ਤੇ ਇਸ ਦਾ ਅਸਰ ਰਣਦੀਪ ਹੁੱਡਾ ਦੀ ਸਿਹਤ ’ਤੇ ਪਿਆ ਸੀ।
ਹੋਇਆ ਇੰਝ ਕਿ ਅਕਸ਼ੇ ਕੁਮਾਰ ਸਾਲ 2018 ’ਚ ਸਾਰਾਗੜ੍ਹੀ ਵਾਰ ’ਤੇ ਫ਼ਿਲਮ ‘ਕੇਸਰੀ’ ਵੀ ਲੈ ਕੇ ਆਏ ਸਨ, ਜਿਸ ’ਚ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਨਜ਼ਰ ਆਈ ਸੀ। ਇਹ ਫ਼ਿਲਮ ਬਾਕਸ ਆਫਿਸ ’ਤੇ ਹਿੱਟ ਹੋ ਗਈ ਸੀ ਪਰ ਰਣਦੀਪ ਹੁੱਡਾ ਤੇ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਡੱਬਾਬੰਦ ਹੋ ਗਈ।
‘ਬੈਟਲ ਆਫ ਸਾਰਾਗੜ੍ਹੀ’ ਕਿਉਂ ਬੰਦ ਕੀਤੀ ਗਈ ਸੀ?
ਰਣਦੀਪ ਹੁੱਡਾ ਦੀ ਫ਼ਿਲਮ ਦਾ ਵਿਸ਼ਾ ਵੀ ਸਾਰਾਗੜ੍ਹੀ ਜੰਗ ’ਤੇ ਸੀ। ਅਜਿਹੇ ’ਚ ਦਰਸ਼ਕਾਂ ਨੇ ਅਕਸ਼ੇ ਕੁਮਾਰ ਦੀ ‘ਕੇਸਰੀ’ ਪਹਿਲਾਂ ਹੀ ਦੇਖ ਲਈ ਸੀ। ਫਿਰ ‘ਬੈਟਲ ਆਫ ਸਾਰਾਗੜ੍ਹੀ’ ਰਿਲੀਜ਼ ਨਾ ਹੋ ਸਕੀ ਤੇ ਇਹ ਫ਼ਿਲਮ ਲਟਕ ਗਈ।
ਇਹ ਖ਼ਬਰ ਵੀ ਪੜ੍ਹੋ : ਰੈਪਰ ਟੁਪੈਕ ਸ਼ਕੂਰ ਕਤਲ ਮਾਮਲੇ ’ਚ ਸਾਬਕਾ ਗੈਂਗ ਲੀਡਰ ਡੇਵਿਸ ਦੋਸ਼ੀ ਕਰਾਰ, 1996 ’ਚ ਮਾਰੀਆਂ ਸੀ ਗੋਲੀਆਂ
ਰਣਦੀਪ ਹੁੱਡਾ ਖ਼ਤਰਨਾਕ ਡਿਪ੍ਰੈਸ਼ਨ ’ਚ ਚਲਾ ਗਿਆ ਸੀ
ਹੁਣ ਰਣਦੀਪ ਹੁੱਡਾ ਨੇ ਸਾਲਾਂ ਬਾਅਦ Mashable India ਨੂੰ ਦਿੱਤੇ ਇੰਟਰਵਿਊ ’ਚ ਇਹ ਕਹਾਣੀ ਸਾਂਝੀ ਕੀਤੀ ਹੈ। ਰਣਦੀਪ ਹੁੱਡਾ ਨੇ ਕਿਹਾ, ‘‘ਜਦੋਂ ‘ਬੈਟਲ ਆਫ ਸਾਰਾਗੜ੍ਹੀ’ ਰਿਲੀਜ਼ ਨਹੀਂ ਹੋਈ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ। ਮੈਂ ਉਸ ਪ੍ਰਾਜੈਕਟ ਨੂੰ 3 ਸਾਲ ਦਾ ਸਮਾਂ ਦਿੱਤਾ। ਅਜਿਹੀ ਹਾਲਤ ’ਚ ਮੈਂ ਡਿਪਰੈਸ਼ਨ ਦੇ ਇਕ ਵੱਡੇ ਪੜਾਅ ’ਤੇ ਪਹੁੰਚ ਗਿਆ ਸੀ।
ਰਣਦੀਪ ਹੁੱਡਾ ਦੇ ਦਿਨ ਡਰ ’ਚ ਹੀ ਬੀਤ ਰਹੇ ਸਨ
ਆਪਣੀ ਹਾਲਤ ਬਾਰੇ ਗੱਲ ਕਰਦਿਆਂ ਰਣਦੀਪ ਹੁੱਡਾ ਨੇ ਕਿਹਾ ਕਿ ਉਹ ਹਮੇਸ਼ਾ ਚੁੱਪ ਰਹਿੰਦਾ ਸੀ। ਉਸ ਦੇ ਮਾਪਿਆਂ ਨੇ ਵੀ ਉਸ ਨੂੰ ਇਕੱਲਾ ਨਹੀਂ ਛੱਡਿਆ। ਉਹ ਆਪਣੇ ਆਪ ਨੂੰ ਆਪਣੇ ਕਮਰੇ ’ਚ ਬੰਦ ਕਰਕੇ ਰੱਖਦਾ ਸੀ। ਉਸ ਨੂੰ ਡਰ ਸੀ ਕਿ ਕੋਈ ਉਸ ਦੀ ਦਾੜ੍ਹੀ-ਮੁੱਛਾਂ ਕੱਟ ਦੇਵੇਗਾ। ਉਦੋਂ ਹੀ ਉਸ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਆਪਣੇ ਨਾਲ ਅਜਿਹਾ ਦੁਬਾਰਾ ਨਹੀਂ ਹੋਣ ਦੇਵੇਗਾ।
‘ਬੈਟਲ ਆਫ ਸਾਰਾਗੜ੍ਹੀ’ ਦਾ ਐਲਾਨ ਕੀਤਾ ਗਿਆ ਸੀ
‘ਬੈਟਲ ਆਫ ਸਾਰਾਗੜ੍ਹੀ’ ਦਾ ਐਲਾਨ ਸਾਲ 2016 ’ਚ ਕੀਤਾ ਗਿਆ ਸੀ। ਇਹ ਫ਼ਿਲਮ ਸਾਲ 2019 ’ਚ ਰਿਲੀਜ਼ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਅਕਸ਼ੇ ਕੁਮਾਰ ਦੀ ‘ਕੇਸਰੀ’ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ ਤੇ ਰਣਦੀਪ ਹੁੱਡਾ ਦੀ ਫ਼ਿਲਮ ਦਾ ਪੈਕਅੱਪ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੁਸਹਿਰੇ ’ਤੇ ਭਰਪੂਰ ਮਨੋਜਰੰਜਨ ਲਈ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਫ਼ਿਲਮ ‘ਮੌਜਾਂ ਹੀ ਮੌਜਾਂ’
NEXT STORY