ਮੁੰਬਈ - ਬਾਲੀਵੁੱਡ ਦੀ ਦਿੱਗਜ ਅਦਾਕਾਰ ਰਾਣੀ ਮੁਖਰਜੀ ਨੇ ਹਾਲ ਹੀ ਵਿਚ ਆਪਣੀ ਬੇਟੀ ਅਦੀਰਾ ਦੀ ਪਰਵਰਿਸ਼ ਅਤੇ ਉਸ ਦੇ ਭਵਿੱਖ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਦਿੱਲੀ ਪੁਲਸ ਦੀਆਂ ਮਹਿਲਾ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਸੈਸ਼ਨ ਦੌਰਾਨ ਰਾਣੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਇਕ ਮਜ਼ਬੂਤ ਅਤੇ ਸੁਤੰਤਰ ਇਨਸਾਨ ਵਜੋਂ ਦੇਖਣਾ ਚਾਹੁੰਦੀ ਹੈ।
ਅਦੀਰਾ ਸਿੱਖ ਰਹੀ ਹੈ ਤਾਈਕਵਾਂਡੋ
ਜਦੋਂ ਰਾਣੀ ਨੂੰ ਪੁੱਛਿਆ ਗਿਆ ਕਿ ਕੀ ਉਹ ਚਾਹੁੰਦੀ ਹੈ ਕਿ ਅਦੀਰਾ ਵੀ ਉਸ ਵਾਂਗ ਅਦਾਕਾਰਾ ਬਣੇ, ਤਾਂ 47 ਸਾਲਾ ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਇਸ ਸਮੇਂ ਤਾਈਕਵਾਂਡੋ ਸਿੱਖ ਰਹੀ ਹੈ। ਉਨ੍ਹਾਂ ਕਿਹਾ ਕਿ ਅਦੀਰਾ ਮਜ਼ਬੂਤ ਅਤੇ ਸਸ਼ਕਤ ਬਣ ਰਹੀ ਹੈ ਅਤੇ ਭਵਿੱਖ ਵਿਚ ਉਹ ਜੋ ਵੀ ਕਰਨਾ ਚਾਹੇਗੀ, ਉਹ ਹਮੇਸ਼ਾ ਉਸ ਦਾ ਸਮਰਥਨ ਕਰਨਗੇ। ਰਾਣੀ ਮੁਤਾਬਕ ਇਕ ਖੁਸ਼ ਇਨਸਾਨ ਹੀ ਆਪਣੇ ਆਲੇ-ਦੁਆਲੇ ਖੁਸ਼ੀਆਂ ਵੰਡ ਸਕਦਾ ਹੈ, ਇਸ ਲਈ ਉਨ੍ਹਾਂ ਦੀ ਸਭ ਤੋਂ ਵੱਡੀ ਇੱਛਾ ਇਹ ਹੈ ਕਿ ਅਦੀਰਾ ਹਮੇਸ਼ਾ ਖੁਸ਼ ਰਹੇ।
'ਮਰਦਾਨੀ 3' ਰਾਹੀਂ ਸਮਾਜ ਦੀ ਕੌੜੀ ਸੱਚਾਈ ਆਵੇਗੀ ਸਾਹਮਣੇ
ਰਾਣੀ ਮੁਖਰਜੀ ਦੀ ਬਹੁ-ਚਰਚਿਤ ਫਿਲਮ 'ਮਰਦਾਨੀ 3' 30 ਜਨਵਰੀ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਅਭਿਰਾਜ ਮੀਨਾਵਾਲਾ ਦੁਆਰਾ ਨਿਰਦੇਸ਼ਿਤ ਅਤੇ ਆਦਿਤਿਆ ਚੋਪੜਾ ਦੁਆਰਾ ਪ੍ਰੋਡਿਊਸ ਕੀਤੀ ਗਈ ਇਹ ਫਿਲਮ ਸਮਾਜ ਦੀ ਇਕ ਹੋਰ ਕੌੜੀ ਅਤੇ ਬੇਰਹਿਮ ਹਕੀਕਤ ਨੂੰ ਪੇਸ਼ ਕਰਦੀ ਹੈ। ਇਸ ਵਾਰ 'ਸ਼ੈਤਾਨ' ਫੇਮ ਅਦਾਕਾਰਾ ਜਾਨਕੀ ਬੋਡੀਵਾਲਾ ਵੀ ਇਸ ਫ੍ਰੈਂਚਾਇਜ਼ੀ ਦਾ ਹਿੱਸਾ ਬਣੀ ਹੈ। ਫਿਲਮ ਦੀ ਕਹਾਣੀ ਆਯੂਸ਼ ਗੁਪਤਾ ਵੱਲੋਂ ਲਿਖੀ ਗਈ ਹੈ।
ਫ੍ਰੈਂਚਾਇਜ਼ੀ ਦਾ ਇਤਿਹਾਸ
ਜ਼ਿਕਰਯੋਗ ਹੈ ਕਿ 'ਮਰਦਾਨੀ' ਦਾ ਪਹਿਲਾ ਭਾਗ 2014 ਵਿਚ ਆਇਆ ਸੀ, ਜਿਸ ਵਿਚ ਮਨੁੱਖੀ ਤਸਕਰੀ ਦੇ ਮੁੱਦੇ ਨੂੰ ਉਠਾਇਆ ਗਿਆ ਸੀ। ਇਸ ਤੋਂ ਬਾਅਦ 2019 ਵਿਚ ਇਸ ਦਾ ਦੂਜਾ ਭਾਗ ਰਿਲੀਜ਼ ਹੋਇਆ, ਜਿਸ ਵਿਚ ਇਕ ਸੀਰੀਅਲ ਰੇਪਿਸਟ ਦੀ ਕਹਾਣੀ ਦਿਖਾਈ ਗਈ ਸੀ,। 'ਮਰਦਾਨੀ 3' ਇਸੇ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਸਮਾਜਿਕ ਮੁੱਦਿਆਂ 'ਤੇ ਜ਼ੋਰਦਾਰ ਚੋਟ ਕਰਦੀ ਹੈ।
ਸੋਨਮ ਬਾਜਵਾ ਦੀ ਸਾਦਗੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਕਿਹਾ- ‘ਮੇਰੀ ਜ਼ਿੰਦਗੀ ਪਰਫੈਕਟ ਨਹੀਂ...’
NEXT STORY