ਐਂਟਰਟੇਨਮੈਂਟ ਡੈਸਕ- ਆਦਿਤਿਆ ਧਰ ਦੀ ਆਉਣ ਵਾਲੀ ਫ਼ਿਲਮ 'ਧੁਰੰਧਰ', ਜਿਸ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਨਿਭਾ ਰਹੇ ਹਨ, ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਵੱਲੋਂ 'A' ਸਰਟੀਫਿਕੇਟ ਦੇ ਕੇ ਰਿਲੀਜ਼ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਫ਼ਿਲਮ 5 ਦਸੰਬਰ ਨੂੰ ਨਿਧਾਰਤ ਤਰੀਖ਼ ਅਨੁਸਾਰ ਹੀ ਰਿਲੀਜ਼ ਹੋਵੇਗੀ। CBFC ਨੇ ਆਪਣੇ ਸਰਟੀਫਿਕੇਟ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਧੁਰੰਧਰ ਦਾ ਵਿਸ਼ਾ ਕਾਫੀ ਡਾਰਕ, ਇੰਟੈਂਸ ਅਤੇ ਮੈਚਿਓਰ ਹੈ। ਫਿਲਮ ਵਿੱਚ ਦਰਸਾਏ ਗਏ ਹਿੰਸਕ ਦ੍ਰਿਸ਼ਾਂ ਦੇ ਕਾਰਨ, ਸੈਂਸਰ ਬੋਰਡ ਨੇ ਧੁਰੰਧਰ ਨੂੰ ਸਿਰਫ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਢੁਕਵਾਂ ਮੰਨਿਆ ਹੈ। CBFC ਦੀ ਵੈਬਸਾਈਟ ‘ਤੇ ਫ਼ਿਲਮ ਦਾ ਰਨਟਾਈਮ, ਸਿਨੋਪਸਿਸ ਅਤੇ ਹੋਰ ਵੇਰਵੇ ਜਾਰੀ ਕੀਤੇ ਗਏ ਹਨ, ਨਾਲ ਹੀ ਕੁਝ ਕੱਟ ਅਤੇ ਬਦਲਾਅ ਵੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਸੰਨੀ ਦਿਓਲ ਨੇ ਹੇਮਾ ਮਾਲਿਨੀ 'ਤੇ ਚਾਕੂ ਨਾਲ ਹਮਲਾ ਕਰਨ ਦੀ ਕੀਤੀ ਸੀ ਕੋਸ਼ਿਸ਼ ? ਮਾਂ ਪ੍ਰਕਾਸ਼ ਕੌਰ ਨੇ ਕੀਤਾ ਖੁਲਾਸਾ
ਰਿਕਾਰਡ ਤੋੜ ਰਨਟਾਈਮ
CBFC ਦੀ ਵੈੱਬਸਾਈਟ ਅਨੁਸਾਰ, ਫਿਲਮ ਨੂੰ 2 ਦਸੰਬਰ ਨੂੰ 'A' ਸਰਟੀਫਿਕੇਟ ਮਿਲਿਆ। ਇਸ ਦਾ ਕੁੱਲ ਰਨਟਾਈਮ 214.1 ਮਿੰਟ (3 ਘੰਟੇ 34 ਮਿੰਟ 1 ਸਕਿੰਟ) ਹੈ। ਇਸ ਲੰਬਾਈ ਦੇ ਨਾਲ, ਧੁਰੰਧਰ ਪਿਛਲੇ 17 ਸਾਲਾਂ ਵਿੱਚ ਸਭ ਤੋਂ ਲੰਬੀ ਬਾਲੀਵੁੱਡ ਫਿਲਮ ਬਣ ਗਈ ਹੈ, ਜਿਸ ਨੇ 2008 ਵਿੱਚ ਰਿਲੀਜ਼ ਹੋਈ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ ਜੋਧਾ ਅਕਬਰ (3 ਘੰਟੇ 33 ਮਿੰਟ) ਦਾ ਰਿਕਾਰਡ ਤੋੜਿਆ ਹੈ।
ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ ; ਮਸ਼ਹੂਰ ਅਦਾਕਾਰ ਨੇ ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ
ਸਰਟੀਫਿਕੇਸ਼ਨ ਤੋਂ ਪਹਿਲਾਂ CBFC ਨੇ ਫ਼ਿਲਮ ਵਿੱਚ ਕੁਝ ਕੱਟਾਂ ਅਤੇ ਸੋਧਾਂ ਦੀ ਮੰਗ ਕੀਤੀ। ਇਸ ਵਿੱਚ ਹਿੰਦੀ ਡਿਸਕਲੇਮਰ ਦੀ ਆਵਾਜ਼ ਜੋੜਨਾ, ਨਸ਼ਾ ਅਤੇ ਸਿਗਰਟਨੋਸ਼ੀ ਵਿਰੋਧੀ ਚੇਤਾਵਨੀਆਂ ਸ਼ਾਮਲ ਕਰਨਾ, ਹਿੰਸਕ ਸੀਨਾਂ ਦੀ ਤੀਬਰਤਾ ਘਟਾਉਣਾ, ਗਾਲ ਨੂੰ ਮਿਊਟ ਕਰਨਾ ਅਤੇ ਇੱਕ ਮੰਤਰੀ ਦੇ ਕਿਰਦਾਰ ਦਾ ਨਾਮ ਬਦਲਣਾ ਸ਼ਾਮਲ ਹੈ। ਸ਼ੁਰੂਆਤੀ ਹਿੰਸਕ ਦ੍ਰਿਸ਼ ਵੀ ਹਟਾ ਕੇ ਹੋਰ ਵਿਜ਼ੁਅਲ ਲਗਾਏ ਗਏ ਹਨ। ਐਂਡ ਕ੍ਰੇਡਿਟਸ ਵਿੱਚ ਵੀ ਵਾਧੂ ਸੀਨ ਅਤੇ ਸੰਗੀਤ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ Youtuber ਦੀ ਭਿਆਨਕ ਸੜਕ ਹਾਦਸੇ 'ਚ ਮੌਤ, ਧੜ ਤੋਂ ਵੱਖ ਹੋਇਆ ਸਿਰ
ਹਾਲ ਹੀ ਵਿੱਚ ਫ਼ਿਲਮ ਨੂੰ ਕਾਨੂੰਨੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ, ਜਦੋਂ ਸ਼ਹੀਦ ਮੇਜਰ ਮੋਹਿਤ ਸ਼ਰਮਾ ਦੇ ਮਾਪਿਆਂ ਨੇ ਦਿੱਲੀ ਹਾਈ ਕੋਰਟ ਵਿੱਚ ਰਿਲੀਜ਼ ’ਤੇ ਰੋਕ ਦੀ ਮੰਗ ਕੀਤੀ ਸੀ ਪਰ CBFC ਨੇ ਸਪਸ਼ਟ ਕੀਤਾ ਕਿ ਫ਼ਿਲਮ ਪੂਰੀ ਤਰ੍ਹਾਂ ਕਾਲਪਨਿਕ ਹੈ ਅਤੇ ਮੇਜਰ ਸ਼ਰਮਾ ਦੀ ਜ਼ਿੰਦਗੀ ਨਾਲ ਕੋਈ ਸਿੱਧਾ ਜਾਂ ਅਸਿੱਧਾ ਸੰਬੰਧ ਨਹੀਂ। ਫ਼ਿਲਮ ਵਿੱਚ ਰਣਵੀਰ ਦੇ ਨਾਲ R ਮਾਧਵਨ, ਸੰਜੇ ਦੱਤ, ਅਰਜੁਨ ਰਾਮਪਾਲ ਅਤੇ ਅਕਸ਼ੇ ਖੰਨਾ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ।
ਇਹ ਵੀ ਪੜ੍ਹੋ: ਆਖਿਰ ਕਿਸ ਨੂੰ ਸੌਂਪੀ ਗਈ ਧਰਮਿੰਦਰ ਦੀ ਲੁਧਿਆਣਾ ਵਾਲੀ ਕਰੋੜਾਂ ਦੀ ਜ਼ਮੀਨ? ਖੁੱਲ੍ਹਿਆ ਰਾਜ਼
21 ਸਾਲਾ Influencer ਦੀ ਵਿਗੜੀ ਸਿਹਤ ! ਬਚਪਨ ਤੋਂ ਹੀ ਇਸ ਬਿਮਾਰੀ ਨੇ ਪਾਇਆ ਘੇਰਾ, ਫ਼ਿਰ ਪਿਓ ਨੇ ਜੋ ਕੀਤਾ..
NEXT STORY