ਮੁੰਬਈ (ਬਿਊਰੋ)– ਜ਼ੀ5 ਜਲਦ ਹੀ ਇਕ ਰੋਮਾਂਚਕ ਸਪੋਰਟਸ ਡਰਾਮਾ ਆਰੀਜਨਲ ਫ਼ਿਲਮ ‘ਰਸ਼ਮੀ ਰਾਕੇਟ’ ਲਿਆ ਰਹੇ ਹਨ, ਜਿਸ ’ਚ ਭਰੋਸੇਯੋਗ ਤੇ ਪ੍ਰਤਿਭਾਸ਼ਾਲੀ ਤਾਪਸੀ ਪਨੂੰ ਮੁੱਖ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਰਸ਼ਮੀ ’ਤੇ ਆਧਾਰਿਤ ਹੈ, ਜੋ ਇਕ ਤੇਜ਼ ਦੌੜਾਕ ਹੈ ਤੇ ਇਕ ਐਥਲੀਟ ਦੇ ਰੂਪ ’ਚ ਫਿਨਿਸ਼ ਲਾਈਨ ਨੂੰ ਪਾਰ ਕਰਨ ਤੇ ਆਪਣੇ ਦੇਸ਼ ਲਈ ਇਕ ਪਛਾਣ ਬਣਾਉਣ ਦਾ ਸੁਪਨਾ ਦੇਖਦੀ ਹੈ।
ਇਹ ਖ਼ਬਰ ਵੀ ਪੜ੍ਹੋ : ਨਿਰਮਾਤਾ ਇਮਤਿਆਜ਼ ਖਤਰੀ ਦੇ ਕੰਪਲੈਕਸਾਂ ’ਤੇ ਐੱਨ. ਸੀ. ਬੀ. ਵਲੋਂ ਛਾਪੇਮਾਰੀ, ਸ਼ਾਹਰੁਖ ਦੇ ਡਰਾਈਵਰ ਕੋਲੋਂ ਪੁੱਛਗਿੱਛ
ਹਾਲਾਂਕਿ ਉਹ ਛੇਤੀ ਸਮਝ ਜਾਂਦੀ ਹੈ ਕਿ ਫਿਨਿਸ਼ ਲਾਈਨ ਦੀ ਦੌੜ ’ਚ ਕਈ ਰੁਕਾਵਟਾਂ ਹਨ ਤੇ ਜੋ ਇਕ ਐਥਲੈਟਿਕ ਪ੍ਰਤੀਯੋਗਿਤਾ ਵਾਂਗ ਲੱਗਦੀ ਹੈ, ਉਹ ਸਨਮਾਨ ਤੇ ਨਿੱਜੀ ਪਛਾਣ ਲਈ ਨਿੱਜੀ ਲੜਾਈ ’ਚ ਬਦਲ ਜਾਂਦੀ ਹੈ।
ਫ਼ਿਲਮ ਦਾ ਕੇਂਦਰੀ ਵਿਸ਼ਾ ਸਪੋਰਟਸ ’ਚ ਜੈਂਡਰ ਟੈਸਟਿੰਗ ਹੈ। ਸ਼ੂਟਿੰਗ ਦੌਰਾਨ ਮੁੱਖ ਭੂਮਿਕਾ ਨਿਭਾਉਣ ਵਾਲੀ ਤਾਪਸੀ ਪਨੂੰ ਨੂੰ ਬਦਕਿਸਮਤੀ ਨਾਲ ਸੱਟ ਲੱਗ ਗਈ ਸੀ। ਤਾਪਸੀ ਨੇ ਇਸ ਨੂੰ ਲੈ ਕੇ ਆਪਣੇ ਤਜਰਬੇ ਨੂੰ ਵੀ ਸਾਂਝਾ ਕੀਤਾ ਹੈ।
ਤਾਪਸੀ ਨੇ ਕਿਹਾ, ‘ਮੈਂ ਇਕ ਵਾਰ ਜ਼ਖ਼ਮੀ ਹੋ ਗਈ ਸੀ ਕਿਉਂਕਿ ਪਹਿਲੇ 3 ਦਿਨਾਂ ’ਚ ਮੈਂ ਦੌੜ ਲਗਾਉਣ ਵਾਲੇ ਹਿੱਸੇ ਲਈ ਬਹੁਤ ਉਤਸ਼ਾਹਿਤ ਹੋ ਗਈ ਸੀ। ਮੈਂ ਸੱਚਮੁੱਚ ਇਸ ਨੂੰ ਖ਼ੂਬ ਇੰਜੁਆਏ ਕੀਤਾ, ਇਸ ਲਈ ਲਗਾਤਾਰ 2 ਸਪ੍ਰਿੰਟ ਵਿਚਾਲੇ ਲੋੜੀਂਦਾ ਆਰਾਮ ਨਹੀਂ ਕੀਤਾ ਤੇ ਤੀਜੇ ਦਿਨ ਜ਼ਖ਼ਮੀ ਹੋ ਗਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੈਫ ਨੇ ਪੂਰੀ ਕੀਤੀ 'ਆਦਿਪੁਰਸ਼' ਦੀ ਸ਼ੂਟਿੰਗ, ਕੇਕ ਕੱਟ ਕੇ ਮਨਾਇਆ ਜਸ਼ਨ
NEXT STORY