ਮੁੰਬਈ (ਬਿਊਰੋ)– ਸੋਸ਼ਲ ਮੀਡੀਆ ਦੀ ਸਨਸਨੀ ਰਸ਼ਮਿਕਾ ਮੰਦਾਨਾ ਦੀ ਇਕ ਡੀਪਫੇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਇਹ ਕਿਸੇ ਹੋਰ ਕੁੜੀ ਦੀ ਵੀਡੀਓ ਹੈ ਪਰ ਐਡਿਟ ਕਰਨ ਤੋਂ ਬਾਅਦ ਇਸ ’ਚ ਰਸ਼ਮਿਕਾ ਦਾ ਚਿਹਰਾ ਲਗਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਕਈ ਦਿਨਾਂ ਤੋਂ ਹੰਗਾਮਾ ਚੱਲ ਰਿਹਾ ਹੈ। ਵੀਡੀਓ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਅਸਲੀ ਵੀਡੀਓ ਨਹੀਂ ਹੈ। ਅਮਿਤਾਭ ਬੱਚਨ ਨੇ ਵੀ ਇਸ ਵੀਡੀਓ ਨੂੰ ਟਵਿਟਰ ’ਤੇ ਸ਼ੇਅਰ ਕਰਕੇ ਅਲਰਟ ਜਾਰੀ ਕੀਤਾ ਸੀ। ਉਨ੍ਹਾਂ ਇਸ ਤਰ੍ਹਾਂ ਦੀ ਐਡੀਟਿੰਗ ਖ਼ਿਲਾਫ਼ ਆਵਾਜ਼ ਉਠਾਉਂਦਿਆਂ ਕਿਹਾ ਕਿ ਇਸ ’ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹੁਣ ਰਸ਼ਮਿਕਾ ਨੇ ਖ਼ੁਦ ਇਸ ਡੀਪਫੇਕ ਵੀਡੀਓ ’ਤੇ ਪ੍ਰਤੀਕਿਰਿਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਡੀਪਫੇਕ ਵੀਡੀਓ ਨੇ ਮਚਾਇਆ ਹੰਗਾਮਾ, ਅਸਲ-ਨਕਲ ’ਚ ਫਰਕ ਦੱਸਣਾ ਮੁਸ਼ਕਿਲ
ਰਸ਼ਮਿਕਾ ਨੇ ਕੀ ਕਿਹਾ?
ਰਸ਼ਮਿਕਾ ਨੇ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਪਰ ਇਕ ਲੰਬੀ ਪੋਸਟ ਜ਼ਰੂਰ ਲਿਖੀ ਹੈ। ਰਸ਼ਮਿਕਾ ਨੇ ਲਿਖਿਆ, ‘‘ਮੈਨੂੰ ਇਹ ਸ਼ੇਅਰ ਕਰਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਮੇਰੀ ਡੀਪਫੇਕ ਵੀਡੀਓ ਨੇ ਮੈਨੂੰ ਦੁਖੀ ਕੀਤਾ ਹੈ। ਈਮਾਨਦਾਰੀ ਨਾਲ ਕਹਾਂ ਤਾਂ ਇਸ ਤਰ੍ਹਾਂ ਦੀ ਗੱਲ ਮੇਰੇ ਲਈ ਬਹੁਤ ਖ਼ਤਰਨਾਕ ਹੈ। ਮੈਂ ਡਰੀ ਹੋਈ ਹਾਂ ਪਰ ਮੈਂ ਇਹ ਵੀ ਨੋਟ ਕਰਨਾ ਚਾਹੁੰਦੀ ਹਾਂ ਕਿ ਇਹ ਮੇਰੇ ਨਾਲ ਹੋਇਆ ਹੈ, ਇਹ ਕਿਸੇ ਨਾਲ ਵੀ ਹੋ ਸਕਦਾ ਹੈ ਤੇ ਇਹ ਵਿਅਕਤੀ ਨੂੰ ਬਹੁਤ ਦੁਖੀ ਕਰਦਾ ਹੈ। ਮੈਂ ਹੈਰਾਨ ਹਾਂ ਕਿ ਲੋਕ ਕਿਵੇਂ ਤਕਨੀਕ ਦੀ ਦੁਰਵਰਤੋਂ ਕਰ ਰਹੇ ਹਨ।’’
ਰਸ਼ਮਿਕਾ ਨੇ ਅੱਗੇ ਲਿਖਿਆ, ‘‘ਅੱਜ ਇਕ ਔਰਤ ਤੇ ਇਕ ਅਦਾਕਾਰਾ ਦੇ ਰੂਪ ’ਚ ਮੈਂ ਆਪਣੇ ਪਰਿਵਾਰ, ਦੋਸਤਾਂ ਤੇ ਸ਼ੁਭਚਿੰਤਕਾਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਰੱਖਿਆ ਕੀਤੀ ਤੇ ਮੇਰੀ ਸਹਾਇਤਾ ਪ੍ਰਣਾਲੀ ਬਣ ਗਏ। ਉਨ੍ਹਾਂ ਨੇ ਮੈਨੂੰ ਸਮਝਾਇਆ ਤੇ ਆਰਾਮ ਦਿੱਤਾ ਪਰ ਇਹ ਗੱਲ ਮੇਰੇ ਨਾਲ ਜੇਕਰ ਕਾਲਜ ਦੇ ਦੌਰਾਨ ਵਾਪਰੀ ਹੁੰਦੀ ਤਾਂ ਸ਼ਾਇਦ ਮੈਨੂੰ ਹੋਰ ਵੀ ਦੁੱਖ ਪਹੁੰਚਿਆ ਹੁੰਦਾ। ਮੈਂ ਸ਼ਾਇਦ ਉਸ ਸਮੇਂ ਵੀ ਪ੍ਰੇਸ਼ਾਨ ਹੋ ਜਾਂਦੀ। ਸ਼ਾਇਦ ਮੈਨੂੰ ਉਸ ਸਮੇਂ ਇਹ ਸਮਝ ਨਹੀਂ ਆਉਂਦੀ ਕਿ ਇਸ ਦਾ ਸਾਹਮਣਾ ਕਿਵੇਂ ਕਰਨਾ ਹੈ ਤੇ ਇਸ ਨੂੰ ਕਿਵੇਂ ਸੰਭਾਲਣਾ ਹੈ ਤੇ ਇਸ ਨੂੰ ਕਿਵੇਂ ਖ਼ਤਮ ਕਰਨਾ ਹੈ। ਸਾਨੂੰ ਸਾਰਿਆਂ ਨੂੰ ਇਸ ਨਾਲ ਨਜਿੱਠਣਾ ਪਵੇਗਾ। ਇਸ ਨੂੰ ਸਹੀ ਢੰਗ ਨਾਲ ਸੰਬੋਧਿਤ ਕਰਨਾ ਮਹੱਤਵਪੂਰਨ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰੇ ਨਾਲ ਜੋ ਹੋਇਆ ਉਹ ਕਿਸੇ ਹੋਰ ਨਾਲ ਵਾਪਰੇ। ਕਿਸੇ ਵਿਅਕਤੀ ਦੀ ਪਛਾਣ ਵਿਗਾੜਨ ਦਾ ਡਰ ਹੈ।’’
ਕੀ ਹੈ ਡੀਪਫੇਕ ਤਕਨਾਲੋਜੀ?
ਡੀਪਫੇਕ ਸ਼ਬਦ ਡੀਪ ਲਰਨਿੰਗ ਤੋਂ ਆਇਆ ਹੈ। ਡੀਪ ਲਰਨਿੰਗ ਮਸ਼ੀਨ ਲਰਨਿੰਗ ਦਾ ਇਕ ਹਿੱਸਾ ਹੈ। ਨਾਮ ’ਚ ਡੀਪ ਹੈ, ਜਿਸ ਦਾ ਅਰਥ ਹੈ ਕਈ ਪਰਤਾਂ ਤੇ ਇਹ ਆਰਟੀਫੀਸ਼ੀਅਲ ਨਿਊਰਲ ਨੈੱਟਵਰਕ ’ਤੇ ਆਧਾਰਿਤ ਹੈ। ਇਸ ਐਲਗੋਰਿਦਮ ’ਚ ਨਕਲੀ ਸਮੱਗਰੀ ਨੂੰ ਬਹੁਤ ਸਾਰਾ ਡਾਟਾ ਦਾਖ਼ਲ ਕਰਕੇ ਅਸਲ ਸਮੱਗਰੀ ’ਚ ਬਦਲਿਆ ਜਾਂਦਾ ਹੈ। AI ਦੀ ਵਰਤੋਂ ਡੀਪਫੇਕ ਸਮੱਗਰੀ ਲਈ ਕੀਤੀ ਜਾਂਦੀ ਹੈ। ਸਕੈਮਰ ਲੋਕਾਂ ਨੂੰ ਬਲੈਕਮੇਲ ਕਰਨ ਲਈ ਡੀਪਫੇਕ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ AI ਦੀ ਮਦਦ ਨਾਲ ਵੀਡੀਓ ਤੇ ਤਸਵੀਰਾਂ ਐਡਿਟ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਕੌਣ ਹੈ ਜ਼ਾਰਾ ਪਟੇਲ? ਜਿਸ ਦੀ ਵੀਡੀਓ ਐਡਿਟ ਕੀਤੀ ਗਈ ਹੈ
ਰਸ਼ਮਿਕਾ ਮੰਦਾਨਾ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ, ਅਸਲ ’ਚ ਜ਼ਾਰਾ ਪਟੇਲ ਨਾਮ ਦੀ ਕੁੜੀ ਦੀ ਹੈ। ਜ਼ਾਰਾ ਭਾਰਤ-ਬ੍ਰਿਟਿਸ਼ ਮੂਲ ਦੀ ਕੁੜੀ ਹੈ। ਇੰਸਟਾਗ੍ਰਾਮ ’ਤੇ ਉਸ ਦੇ 4 ਲੱਖ 15 ਹਜ਼ਾਰ ਫਾਲੋਅਰਜ਼ ਹਨ। ਜ਼ਾਰਾ ਨੇ ਇਸ ਵੀਡੀਓ ਨੂੰ ਆਪਣੀ ਟਾਈਮਲਾਈਨ ’ਤੇ ਪੋਸਟ ਕੀਤਾ ਸੀ, ਜਿਸ ਨੂੰ ਐਡਿਟ ਕੀਤਾ ਗਿਆ ਸੀ ਤੇ ਰਸ਼ਮਿਕਾ ਮੰਦਾਨਾ ਦਾ ਚਿਹਰਾ ਜੋੜਿਆ ਗਿਆ ਸੀ। ਜ਼ਾਰਾ ਨੇ ਇਸ ਵੀਡੀਓ ਨੂੰ 9 ਅਕਤੂਬਰ ਨੂੰ ਅਪਲੋਡ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਇੰਡੀਅਨ ਆਈਡਲ’ ਫੇਮ ਨਿਤਿਨ ਕੁਮਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦੀ ਸੜਕ ਹਾਦਸੇ ’ਚ ਮੌਤ
NEXT STORY