ਨਵੀਂ ਦਿੱਲੀ : ਖ਼ਬਰ ਹੈ ਕਿ ਅਦਾਕਾਰਾ ਕ੍ਰਿਸ਼ਮਾ ਕਪੂਰ ਸੁਪਰੀਮ ਕੋਰਟ 'ਚ ਪਹੁੰਚ ਗਈ ਹੈ। ਅਸਲ 'ਚ ਸੁਪਰੀਮ ਕੋਰਟ ਨੇ ਕ੍ਰਿਸ਼ਮਾ ਅਤੇ ਉਨ੍ਹਾਂ ਦੇ ਵੱਖ ਹੋ ਚੁੱਕੇ ਪਤੀ ਸੰਜੇ ਕਪੂਰ ਨੂੰ ਅਦਾਲਤ 'ਚ ਪੇਸ਼ ਹੋ ਕੇ ਮਾਮਲੇ ਨੂੰ ਆਪਸੀ ਸਹਿਮਤੀ ਨਾਲ ਸੁਲਝਾਉਣ ਲਈ ਕਿਹਾ ਸੀ। ਅਦਾਲਤ ਨੇ ਦੋਹਾਂ ਦੇ ਵਕੀਲਾਂ ਨੂੰ ਸਮਝੌਤੇ ਲਈ ਸ਼ਰਤਾਂ ਤਿਆਰ ਕਰਨ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮੁੰਬਈ ਦੀ ਬਜਾਏ ਸੁਪਰੀਮ ਕੋਰਟ 'ਚ ਆ ਕੇ ਹੀ ਸਮਝੌਤੇ ਦੀ ਕੋਸ਼ਿਸ਼ ਹੋਵੇ।
ਦੱਸ ਦੇਈਏ ਕਿ ਕ੍ਰਿਸ਼ਮਾ ਕਪੂਰ ਨੇ ਹਾਲ ਹੀ 'ਚ ਵੱਖ ਰਹਿ ਰਹੇ ਪਤੀ ਸੰਜੇ ਕਪੂਰ ਅਤੇ ਆਪਣੀ ਸੱਸ ਖਿਲਾਫ ਮਾਨਸਿਕ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਹੈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਕ੍ਰਿਸ਼ਮਾ ਕਪੂਰ ਨੇ ਕੁਝ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਸਨ। ਕ੍ਰਿਸ਼ਮਾ ਅਨੁਸਾਰ ਸੰਜੇ ਹਮੇਸ਼ਾ ਉਨ੍ਹਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਦੇ ਸਨ। ਸੱਟਾਂ ਦੇ ਨਿਸ਼ਾਨ ਲੁਕਾਉਣ ਲਈ ਉਹ ਮੇਕਅੱਪ ਦਾ ਸਹਾਰਾ ਲੈਂਦੀ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਜਿਸ ਸਮੇਂ ਕ੍ਰਿਸ਼ਮਾ ਦਾ ਬੇਟਾ 4 ਮਹੀਨਿਆਂ ਦਾ ਸੀ ਅਤੇ ਉਸ ਦੀ ਸਿਹਤ ਖਰਾਬ ਸੀ, ਉਦੋਂ ਉਹ ਆਪਣੇ ਪਤੀ ਨਾਲ ਇੰਗਲੈਂਡ ਦੇ ਟਰਿੱਪ 'ਤੇ ਨਹੀਂ ਜਾ ਸਕੀ। ਇਸ ਕਾਰਨ ਸੰਜੇ ਉਨ੍ਹਾਂ ਨਾਲ ਬੇਹੱਦ ਨਰਾਜ਼ ਹੋਏ ਅਤੇ ਇਕੱਲੇ ਹੀ ਚਲੇ ਗਏ। ਬਾਅਦ 'ਚ ਕ੍ਰਿਸ਼ਮਾ ਕਪੂਰ ਇੰਗਲੈਂਡ ਪਹੁੰਚੀ ਪਰ ਸੰਜੇ ਸਾਰੀ-ਸਾਰੀ ਰਾਤ ਗਾਇਬ ਰਹਿੰਦੇ ਸਨ।
'ਅਰਦਾਸ' ਫਿਲਮ ਦੀ ਤਸਵੀਰ ਫੇਸਬੁੱਕ 'ਤੇ ਹੋਈ ਸਾਂਝੀ (pics)
NEXT STORY