ਮੁੰਬਈ (ਬਿਊਰੋ) : ਮੁੰਬਈ 'ਚ 'ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 2023' (Dadasaheb Phalke Award) ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਸਮਾਰੋਹ 'ਚ ਬਾਲੀਵੁੱਡ ਦੀਆਂ ਦਿੱਗਜ ਹਸਤੀਆਂ ਨੇ ਸ਼ਿਰਕਤ ਕੀਤੀ।

ਐਵਾਰਡ ਸੈਰੇਮਨੀ 'ਚ ਆਲੀਆ ਭੱਟ ਅਤੇ ਰੇਖਾ ਨੇ ਆਪਣੀ ਖੂਬਸੂਰਤੀ ਨਾਲ ਚਾਰ ਚੰਨ ਲਗਾਏ ਅਤੇ ਦੋਵਾਂ ਦੇ ਲੁੱਕ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਤਾਰੀਫ਼ ਵੀ ਹੋ ਰਹੀ ਹੈ।

ਐਵਾਰਡ ਸਮਾਰੋਹ ਦੌਰਾਨ ਆਲੀਆ ਭੱਟ ਅਤੇ ਰੇਖਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

ਇਸ ਦੌਰਾਨ ਦੋਵੇਂ ਅਭਿਨੇਤਰੀਆਂ ਨੇ ਸਾੜ੍ਹੀ 'ਚ ਖ਼ੂਬ ਪੋਜ਼ ਦਿੱਤੇ। ਦੋਵਾਂ ਨੇ ਤਕਰੀਬਨ ਇੱਕੋ ਰੰਗ ਦੀ ਸਾੜ੍ਹੀ ਪਹਿਨੀ ਸੀ।

ਦੱਸ ਦਈਏ ਕਿ ਇਸ ਐਵਾਰਡ ਸਮਾਰੋਹ 'ਚ ਆਲੀਆ ਭੱਟ ਨੇ ਆਪਣੇ ਪਤੀ ਅਤੇ ਅਦਾਕਾਰ ਰਣਬੀਰ ਕਪੂਰ ਵੱਲੋਂ ਟਰਾਫੀ ਹਾਸਲ ਕੀਤੀ।

ਰਣਬੀਰ ਨੂੰ ਫ਼ਿਲਮ ‘ਬ੍ਰਹਮਾਸਤਰ’ ਲਈ ਐਵਾਰਡ ਮਿਲਿਆ ਹੈ । ਰਣਬੀਰ ਕਪੂਰ ਆਪਣੇ ਕੰਮ ‘ਚ ਰੁੱਝੇ ਹੋਏ ਹਨ, ਜਿਸ ਦੇ ਚੱਲਦਿਆਂ ਐਵਾਰਡ ਸਮਾਰੋਹ ‘ਚ ਇੱਕਲੀ ਆਲੀਆ ਭੱਟ ਹੀ ਪਹੁੰਚੀ ਸੀ।

ਖ਼ਬਰਾਂ ਮੁਤਾਬਕ, ਇਸ ਸਾਲ ਦਾਦਾ ਸਾਹਿਬ ਫਾਲਕੇ ਐਵਾਰਡ 'ਚ ਆਲੀਆ ਨੂੰ ਵੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਲਈ ਵੀ ਐਵਾਰਡ ਮਿਲਿਆ ਹੈ।

ਸੰਜੇ ਲੀਲਾ ਭੰਸਾਲੀ ਦੀ ਇਹ ਫ਼ਿਲਮ ਬੀਤੇ ਸਾਲ ਰਿਲੀਜ਼ ਹੋਈ ਸੀ । ਇਹ ਐਵਾਰਡ ਆਲੀਆ ਨੂੰ ਰੇਖਾ ਦੇ ਹੱਥੋਂ ਮਿਲਿਆ ਹੈ।

ਉਥੇ ਹੀ ਫ਼ਿਲਮ ‘ਕੰਤਾਰਾ’ ਫੇਮ ਸਾਊਥ ਅਦਾਕਾਰ ਅਤੇ ਡਾਇਰੈਕਟਰ ਰਿਸ਼ਭ ਸ਼ੈੱਟੀ ਨੂੰ ਵੀ ਬੈਸਟ ਪ੍ਰੋਮਸਿੰਗ ਐਕਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।





ਵਿਆਹ ’ਤੇ ਪਹਿਲੀ ਵਾਰ ਤੋੜੀ ਸ਼ਹਿਨਾਜ਼ ਗਿੱਲ ਨੇ ਚੁੱਪੀ, ਕਿਹਾ- ‘ਹੁਣ ਇਨ੍ਹਾਂ ਚੀਜ਼ਾਂ ’ਤੇ...’
NEXT STORY