ਜਲੰਧਰ (ਸੋਮ)- ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਸੁਰੀਲੇ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਬੰਟੀ ਬੈਂਸ ਪ੍ਰੋਡਕਸ਼ਨ ਅਧੀਨ ਤਿਆਰ ਨਵਾਂ ਸਿੰਗਲ ਟਰੈਕ 'ਜੱਟ ਦੀ ਯਾਰੀ' ਜਲਦ ਹੀ ਰਿਲੀਜ਼ ਹੋ ਰਿਹਾ ਹੈ। ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਜਿਨ੍ਹਾਂ ਨੂੰ ਸੰਗੀਤਕ ਧੁਨਾਂ ਨਾਲ ਦੇਸੀ ਕਰਿਊ ਨੇ ਸ਼ਿੰਗਾਰਿਆ ਹੈ। ਸਪੀਡ ਰਿਕਾਰਡਸ ਵਿਚ ਜਾਰੀ ਹੋਣ ਵਾਲੇ ਇਸ ਟਰੈਕ ਦਾ ਵੀਡੀਓ ਵਿਰਸਾ ਆਰਟ ਦੇ ਹਰਵਿੰਦਰ ਖਹਿਰਾ ਨੇ ਬਹੁਤ ਰੂਹ ਨਾਲ ਫਿਲਮਾਇਆ ਹੈ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਰੇਸ਼ਮ ਸਿੰਘ ਅਨਮੋਲ 'ਕੰਗਣਾ', 'ਸੁਰਮਾ', 'ਗੰਡਾਸਾ' ਅਤੇ 'ਨਾਗਣੀ' ਆਦਿ ਹਿੱਟ ਗੀਤ ਵੀ ਪੰਜਾਬੀ ਸੱਭਿਆਚਾਰ ਦੀ ਝੋਲੀ ਪਾ ਚੁੱਕੇ ਹਨ। ਬੰਟੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਇਹ ਟਰੈਕ ਤਿਆਰ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪੰਜਾਬੀ ਸਰੋਤੇ ਇਸ ਗੀਤ ਨੂੰ ਜ਼ਰੂਰ ਪਿਆਰ ਬਖਸ਼ਣਗੇ।
ਇਸ SUPER SAXY ਇੰਡੀਅਨ ਬਿਊਟੀ ਨੇ ਵਿਦੇਸ਼ 'ਚ ਮਚਾ ਦਿੱਤੀ ਖਲਬਲੀ (ਦੇਖੋ ਤਸਵੀਰਾਂ)
NEXT STORY