ਮੁੰਬਈ- ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਅਦਾਕਾਰਾ ਰੀਆ ਚੱਕਰਵਰਤੀ ਮੁਸ਼ਕਿਲਾਂ 'ਚ ਘਿਰ ਗਈ ਸੀ। ਅਦਾਕਾਰਾ ਦਾ ਡਰੱਗਸ ਕੇਸ 'ਚ ਨਾਂ ਸਾਹਮਣੇ ਆ ਗਿਆ ਸੀ ਜਿਸ ਤੋਂ ਬਾਅਦ ਅਦਾਕਾਰਾ ਨੂੰ ਜੇਲ੍ਹ 'ਚ ਰਹਿਣ ਪਿਆ ਸੀ। ਹੁਣ ਅਦਾਕਾਰਾ ਆਪਣੀ ਪੁਰਾਣੀ ਜ਼ਿੰਦਗੀ 'ਚ ਵਾਪਸ ਆ ਚੁੱਕੀ ਹੈ। ਹਾਲ ਹੀ 'ਚ ਅਦਾਕਾਰਾ ਨੇ ਲਹਿੰਗਾ ਲੁੱਕ 'ਚ ਆਪਣੀਆਂ ਕੁਝ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਰੀਆ ਪਰਪਲ ਲਹਿੰਗੇ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਪੋਨੀ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਕੰਨਾਂ ਦੇ ਝੁਮਕੇ ਅਦਾਕਾਰਾ ਦੀ ਲੁੱਕ ਨੂੰ ਚਾਰ ਚੰਦ ਲਗਾ ਰਹੇ ਹਨ। ਇਸ ਲੁੱਕ 'ਚ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ।

ਅਦਾਕਾਰਾ ਦਿਲਕਸ਼ ਅੰਦਾਜ਼ 'ਚ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਰੀਆ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਦਿਲ ਹਾਰ ਬੈਠੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ।

ਦੱਸ ਦੇਈਏ ਕਿ ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਪੂਰੇ ਦੋ ਸਾਲ ਬਾਅਦ ਆਪਣੇ ਕੰਮ 'ਤੇ ਵਾਪਸ ਕਰ ਲਈ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕਰਕੇ ਦਿੱਤੀ ਸੀ ਜਿਸ 'ਚ ਉਹ ਰਿਕਾਰਡਿੰਗ ਸਟੂਡੀਓ 'ਚ ਸਕਰਿਪਟ ਪੜ੍ਹਦੀ ਨਜ਼ਰ ਆਈ ਸੀ।
ਵੱਡੀ ਭੈਣ ਜਾਨਹਵੀ ਤੋਂ ਬਾਅਦ ਹੁਣ ਖੁਸ਼ੀ ਕਪੂਰ ਮਚਾਏਗੀ ਬਾਲੀਵੁੱਡ 'ਚ ਧਮਾਲ
NEXT STORY