ਵੈੱਬ ਡੈਸਕ : ਮਸ਼ਹੂਰ ਆਰਜੇ ਤੇ ਸੋਸ਼ਲ ਮੀਡੀਆ ਇਨਫਲੂਏਂਸਰ ਸਿਮਰਨ ਸਿੰਘ ਨੇ ਆਪਣੇ ਗੁਰੂਗ੍ਰਾਮ ਫਲੈਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। 26 ਦਸੰਬਰ ਦੀ ਰਾਤ 26 ਸਾਲਾ ਸਿਮਰਨ ਦੀ ਲਾਸ਼ ਕਮਰੇ 'ਚ ਪੱਖੇ ਨਾਲ ਲਟਕਦੀ ਮਿਲੀ। ਸਿਮਰਨ ਮੂਲ ਰੂਪ ਤੋਂ ਜੰਮੂ ਜ਼ਿਲ੍ਹੇ ਦੇ ਦਿਗਿਆਨਾ ਇਲਾਕੇ ਦੀ ਰਹਿਣ ਵਾਲੀ ਸੀ ਅਤੇ ਦੋ ਸਾਲਾਂ ਤੋਂ ਗੁਰੂਗ੍ਰਾਮ ਦੇ ਸੈਕਟਰ 47 ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਹੀ ਸੀ। ਹੁਣ ਸਿਮਰਨ ਦੀ ਮੌਤ ਤੋਂ ਬਾਅਦ ਉਸ ਦੇ ਭਰਾ ਲਵਜੋਤ ਨੇ ਉਸ ਦੇ ਇਸਟਾਗ੍ਰਾਮ ਪੇਜ ਤੋਂ ਪੋਸਟ ਪਾਈ ਹੈ, ਜਿਸ ਵਿਚ ਉਨ੍ਹਾਂ ਨੇ ਸਾਰਿਆਂ ਨੂੰ ਇਕ ਖਾਸ ਅਪੀਲ ਕੀਤੀ ਹੈ।
ਪੋਸਟ ਵਿਚ ਲਿਖਿਆ ਗਿਆ ਕਿ 'ਸਾਰੀਆਂ ਨੂੰ ਸਤ ਸ੍ਰੀ ਅਕਾਲ, ਮੈਂ ਲਵਜੋਤ, ਸਿਮਰਨ ਦਾ ਭਰਾ ਹਾਂ। ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਉਸਦੀ ਯਾਤਰਾ ਦਾ ਅਜਿਹਾ ਮਹੱਤਵਪੂਰਨ ਹਿੱਸਾ ਬਣਨ ਲਈ ਧੰਨਵਾਦ ਕਹਿ ਕੇ ਸ਼ੁਰੂਆਤ ਕਰਨਾ ਚਾਹੁੰਦਾ ਹਾਂ। ਉਸਨੇ ਹਮੇਸ਼ਾਂ ਇਸ ਬਾਰੇ ਗੱਲ ਕੀਤੀ ਕਿ ਉਹ ਇਸ ਭਾਈਚਾਰੇ ਦੀ ਕਿੰਨੀ ਕਦਰ ਕਰਦੀ ਹੈ ਅਤੇ ਤੁਹਾਡਾ ਪਿਆਰ ਅਤੇ ਸਮਰਥਨ ਉਸਦੇ ਲਈ ਕਿੰਨਾ ਮਾਅਨੇ ਰੱਖਦਾ ਹੈ।
ਜਿਵੇਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹਨ, ਅਸੀਂ ਹਾਲ ਹੀ ਵਿੱਚ ਉਸਨੂੰ ਗੁਆ ਦਿੱਤਾ ਹੈ। ਇਹ ਇੱਕ ਦਰਦ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ, ਪਰ ਮੈਂ ਜਾਣਦਾ ਹਾਂ ਕਿ ਉਹ ਚਾਹੁੰਦੀ ਹੋਵੇਗੀ ਕਿ ਅਸੀਂ ਕਿਸੇ ਹਨੇਰੇ, ਜਿਸ ਨੇ ਉਸ ਨੂੰ ਖੋਹ ਲਿਆ, ਨੂੰ ਯਾਦ ਕਰਨ ਦੀ ਬਜਾਏ ਉਸ ਵੱਲੋਂ ਲਿਆਂਦੀ ਰੋਸ਼ਨੀ ਦੀ ਕਿਰਨ ਉੱਤੇ ਧਿਆਨ ਦੇਈਏ।
ਉਸਨੇ ਇਸ ਪਲੇਟਫਾਰਮ ਦੀ ਵਰਤੋਂ ਪਿਆਰ ਅਤੇ ਸਕਾਰਾਤਮਕਤਾ ਫੈਲਾਉਣ ਲਈ ਕੀਤੀ ਅਤੇ ਮੈਂ ਉਸ ਭਾਵਨਾ ਨੂੰ ਜ਼ਿੰਦਾ ਰੱਖ ਕੇ ਉਸਦੀ ਯਾਦ ਦਾ ਸਨਮਾਨ ਕਰਨਾ ਜਾਰੀ ਰੱਖਣਾ ਚਾਹਾਂਗਾ। ਕਿਰਪਾ ਕਰਕੇ ਉਸਦੇ ਪੇਜ ਦਾ ਸਮਰਥਨ ਕਰਨਾ, ਉਸਦੇ ਕੰਮ ਨੂੰ ਸਾਂਝਾ ਕਰਨਾ ਅਤੇ ਉਸ ਸ਼ਾਨਦਾਰ ਸ਼ਖਸੀਅਤ ਨੂੰ ਯਾਦ ਰੱਖਣਾ ਜੋ ਉਹ ਸੀ।
ਇਸ ਔਖੇ ਸਮੇਂ ਦੌਰਾਨ ਉਸ ਲਈ ਅਤੇ ਸਾਡੇ ਲਈ ਮੌਜੂਦ ਰਹਿਣ ਲਈ ਤੁਹਾਡਾ ਧੰਨਵਾਦ। ਆਓ ਮਿਲ ਕੇ ਉਸ ਵੱਲੋਂ ਕੀਤੀ ਸ਼ੁਰੂਆਤ ਨੂੰ ਜਾਰੀ ਰੱਖੀਏ। ਆਪਣੇ ਆਪ ਦਾ ਧਿਆਨ ਰੱਖੋ ਤੇ ਪਲੀਜ਼ ਮਦਦ ਲੈਣ ਤੋਂ ਨਾ ਝਿਜਕੋ ਜੇਕਰ ਤੁਸੀਂ ਕਦੇ ਪਰੇਸ਼ਾਨ ਮਹਿਸੂਸ ਕਰਦੇ ਹੋ। ਤੁਸੀਂ ਇਕੱਲੇ ਨਹੀਂ ਹੋ। "With love", ਲਵਜੋਤ ਤੇ ਸਿਮਰਨ #rjsimran।
ਸਰਕਾਰੀ ਬੱਸਾਂ ਦੀ ਹੜ੍ਹਤਾਲ ਤੇ ਟੀਚਰ ਵੱਲੋਂ ਬੱਚੇ 'ਤੇ ਤਸ਼ੱਦਦ, ਜਾਣੋ ਦੇਸ਼ ਵਿਦੇਸ਼ ਦੀਆਂ ਟੌਪ 10 ਖਬਰਾਂ
NEXT STORY