ਮੁੰਬਈ (ਬਿਊਰੋ)– ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਨੂੰ ‘ਗੋਲਡਨ ਗਲੋਬਸ ਐਵਾਰਡਸ 2023’ ’ਚ ਗੈਰ-ਅੰਗਰੇਜ਼ੀ ਭਾਸ਼ਾ ਕੈਟਾਗਿਰੀ ’ਚ ਬੈਸਟ ਫ਼ਿਲਮ ਲਈ ਨਾਮੀਨੇਟ ਕੀਤਾ ਗਿਆ ਹੈ। ‘ਹਾਲੀਵੁੱਡ ਫੋਰੇਨ ਪ੍ਰੈੱਸ ਐਸੋਸੀਏਸ਼ਨ’ ਨੇ ਸੋਮਵਾਰ ਨੂੰ ‘ਗੋਲਡਨ ਗਲੋਬਸ ਐਵਾਰਡਸ’ ਦੇ ਟਵਿਟਰ ਪੇਜ ’ਤੇ ਇਹ ਖ਼ਬਰ ਸਾਂਝੀ ਕੀਤੀ।
ਇਹ ਖ਼ਬਰ ਵੀ ਪੜ੍ਹੋ : ਗਾਇਕ ਬੀ ਪਰਾਕ ਤੇ ਮੀਰਾ ਬਚਨ ਦਾ ਸੁਫ਼ਨਾ ਹੋਇਆ ਪੂਰਾ, ਮੋਹਾਲੀ 'ਚ ਖੋਲ੍ਹਿਆ 'ਮੀਰਾਕ' ਰੈਸਟੋਰੈਂਟ (ਤਸਵੀਰਾਂ)
‘ਆਰ. ਆਰ. ਆਰ.’ ਦਾ ਮੁਕਾਬਲਾ ਕੋਰੀਆਈ ਫ਼ਿਲਮ ‘ਡਿਸੀਜ਼ਨ ਟੂ ਲੀਵ’, ਜਰਮਨ ਫ਼ਿਲਮ ‘ਕਵਾਈਟ ਔਨ ਵੈਸਟਰਨ ਫਰੰਟ’, ਅਰਜਨਟੀਨਾ ਦੀ ਫ਼ਿਲਮ ‘ਅਰਜਨਟੀਨਾ, 1985’ ਤੇ ਫਰਾਂਸੀਸੀ-ਡੱਚ ਫ਼ਿਲਮ ‘ਕਲੋਜ਼’ ਨਾਲ ਹੈ।
ਇਸੇ ਸਾਲ ਰਿਲੀਜ਼ ਹੋਈ ਫ਼ਿਲਮ ‘ਆਰ. ਆਰ. ਆਰ.’ ’ਚ ਸਾਊਥ ਅਦਾਕਾਰ ਜੂਨੀਅਰ ਐੱਨ. ਟੀ. ਆਰ. ਤੇ ਰਾਮ ਚਰਨ ਨਾਲ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਤੇ ਅਦਾਕਾਰ ਅਜੇ ਦੇਵਗਨ ਵੀ ਨਜ਼ਰ ਆਏ ਸਨ।
ਇਸ ਵਿਚਾਲੇ ਫ਼ਿਲਮ ਦੇ ਸੰਗੀਤਕਾਰ ਐੱਮ. ਐੱਮ. ਕੀਰਵਾਨੀ ਨੂੰ ‘ਲਾਸ ਏਂਜਲਸ ਫ਼ਿਲਮ ਕ੍ਰਿਟਿਕਸ ਐਸੋਸੀਏਸ਼ਨ’ ਦਾ ਸਰਵਸ੍ਰੇਸ਼ਠ ਸੰਗੀਤ ਨਿਰਦੇਸ਼ਕ ਦਾ ਐਵਾਰਡ ਮਿਲਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਵੱਡੀ ਰਾਹਤ, ਅਸ਼ਲੀਲ ਫ਼ਿਲਮਾਂ ਦੇ ਮਾਮਲੇ 'ਚ ਮਿਲੀ ਅਗਾਊਂ ਜ਼ਮਾਨਤ
NEXT STORY