ਮੋਹਾਲੀ (ਬਿਊਰੋ) : ਪੰਜਾਬੀ ਗਾਇਕ ਬੀ ਪਰਾਕ ਇੰਨੀਂ ਦਿਨੀਂ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ਼ ਨੂੰ ਲੈ ਕੇ ਖ਼ੂਬ ਸੁਰਖੀਆਂ ਰਹੇ ਹਨ। ਹਾਲ ਹੀ 'ਚ ਬੀ ਪਰਾਕ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਬੀ ਪਰਾਕ ਤੇ ਉਨ੍ਹਾਂ ਦੀ ਧਰਮ ਪਤਨੀ ਮੀਰਾ ਬਚਨ ਨੇ ਮੋਹਾਲੀ 'ਚ ਆਪਣਾ ਰੈਸਟੋਰੈਂਟ ਖੋਲ੍ਹਿਆ ਹੈ, ਜਿਸ ਦੀ ਦੋਹਾਂ ਨੇ ਸ਼ਾਨਦਾਰ ਓਪਨਿੰਗ ਪਾਰਟੀ ਕੀਤੀ।

ਰੈਸਟੋਰੈਂਟ ਦੀ ਓਪਨਿੰਗ ਪਾਰਟੀ 'ਚ ਦੋਵਾਂ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਬੀ ਪਰਾਕ ਨੇ ਇਸ ਖ਼ੁਸ਼ੀ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਬੀ ਪਰਾਕ ਤੇ ਮੀਰਾ ਦੇ ਨਾਂ ਨੂੰ ਮਿਲਾ ਕੇ ਇਸ ਰੈਸਟੋਰੈਂਟ ਦਾ ਨਾਂ ਰੱਖਿਆ ਹੈ।

ਜੋੜੇ ਨੇ ਇਸ ਜਗ੍ਹਾ ਦਾ ਨਾਂ 'ਮੀਰਾਕ' ਰੈਸਟੋਰੈਂਟ ਰੱਖਿਆ ਹੈ। ਇਥੇ ਤੁਹਾਨੂੰ ਦੁਨੀਆ ਦੇ ਹਰ ਪਕਵਾਨ ਦਾ ਜ਼ਾਇਕਾ ਮਿਲੇਗਾ। ਇਹ ਰੈਸਟੋਰੈਂਟ ਮੋਹਾਲੀ 'ਚ ਸਥਿਤ ਹੈ, ਜੋ ਕਿ ਬੁੱਧਵਾਰ ਤੋਂ ਆਮ ਜਨਤਾ ਲਈ ਖੋਲ੍ਹਿਆ ਜਾਵੇਗਾ।

ਬੀ ਪਰਾਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਲਿਖਿਆ, ''ਆਖ਼ਰਕਾਰ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਸੁਫ਼ਨਾ ਪੂਰਾ ਹੋਣ ਜਾ ਰਿਹਾ ਹੈ। ਟਰਾਈਸਿਟੀ ਦਾ ਬੈਸਟ ਰੈਸਟੋਰੈਂਟ ਜਿੱਥੇ ਤੁਹਾਨੂੰ ਦੁਨੀਆ ਦੀ ਹਰ ਡਿਸ਼ ਦਾ ਸਵਾਦ ਮਿਲੇਗਾ।

ਅਰੇਬੀਅਨ ਨਾਈਟਸ ਦੇ ਨਾਲ ਇਸ ਬੁੱਧਵਾਰ ਨੂੰ ਰੈਸਟੋਰੈਂਟ ਦੇ ਦਰਵਾਜ਼ੇ ਤੁਹਾਡੇ ਸਾਰਿਆਂ ਲਈ ਖੁੱਲ੍ਹਣ ਜਾ ਰਹੇ ਹਨ।'' ਇਸ ਦੇ ਨਾਲ ਹੀ ਬੀ ਪਰਾਕ ਨੇ ਰੈਸਟੋਰੈਂਟ ਦੀ ਗਰੈਂਡ ਓਪਨਿੰਗ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਦੱਸਣਯੋਗ ਹੈ ਕਿ ਬੀ ਪਰਾਕ ਨੇ ਹਾਲ ਹੀ 'ਮੋਹ' ਤੇ 'ਹਨੀਮੂਨ' ਵਰਗੀਆਂ ਫ਼ਿਲਮਾਂ 'ਚ ਨਾ ਮਿਊਜ਼ਿਕ ਦਿੱਤਾ ਸੀ ਸਗੋਂ ਗੀਤ ਵੀ ਗਾਏ ਸਨ, ਜਿਨ੍ਹਾਂ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ।



ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਨੋਰਾ ਫਤੇਹੀ ਨੇ ਜੈਕਲੀਨ ਫਰਨਾਂਡੀਜ਼ ’ਤੇ ਕੀਤਾ ਕੇਸ, ਲਗਾ ਦਿੱਤੇ ਵੱਡੇ ਇਲਜ਼ਾਮ
NEXT STORY