ਮੁੰਬਈ (ਬਿਊਰੋ)– ਰਾਮ ਚਰਨ ਤੇ ਜੂਨੀਅਰ ਐੱਨ. ਟੀ. ਆਰ. ਦੀ ਫ਼ਿਲਮ ‘ਆਰ. ਆਰ. ਆਰ.’ ਨੇ ਸਿਰਫ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ’ਚ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਦੀ ਇਸ ਫ਼ਿਲਮ ਨੇ ਇਕ ਨਵਾਂ ਕਮਾਲ ਕੀਤਾ ਹੈ, ਜੋ ਭਾਰਤੀ ਸਿਨੇਮਾ ਲਈ ਇਕ ਵੱਡੀ ਉਪਲੱਬਧੀ ਹੈ।
ਇਹ ਖ਼ਬਰ ਵੀ ਪੜ੍ਹੋ : ਗੋਰੇ ਨੇ ਗਾਇਆ ਸਿੱਧੂ ਮੂਸੇ ਵਾਲਾ ਦਾ ਗੀਤ ਤੇ ਮਾਰੀ ਪੱਟ ’ਤੇ ਥਾਪੀ, ਵੀਡੀਓ ਹੋਈ ਵਾਇਰਲ
ਹਾਲੀਵੁੱਡ ਸਟਾਰ ਟੌਮ ਕਰੂਜ਼ ਦੀ ‘ਟੌਪ ਗਨ : ਮੇਵਰਿਕ’ ਤੇ ‘ਦਿ ਬੈਟਮੈਨ’ ਵਰਗੀਆਂ ਵੱਡੀਆਂ ਫ਼ਿਲਮਾਂ ਨੂੰ ਪਛਾੜਦਿਆਂ ‘ਆਰ. ਆਰ. ਆਰ.’ ਨੇ ਦੂਜੀ ‘ਬੈਸਟ ਫ਼ਿਲਮ’ ਦਾ ਐਵਾਰਡ ਆਪਣੇ ਨਾਂ ਕੀਤਾ ਹੈ।
ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਮਿਡਸੀਜ਼ਨ ਐਵਾਰਡਸ 2022 ’ਚ ‘ਆਰ. ਆਰ. ਆਰ.’ ਰਨਰਅੱਪ ਬਣੀ। ਟਵਿਟਰ ’ਤੇ ਐਵਾਰਡਸ ਦਾ ਐਲਾਨ ਕਰਦਿਆਂ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਨੇ ਦੱਸਿਆ ਕਿ ਜਿਊਰੀ ਨੇ ‘ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ’ ਨੂੰ ਬੈਸਟ ਫ਼ਿਲਮ ਮੰਨਿਆ ਹੈ। ਇਸ ਤੋਂ ਬਾਅਦ ‘ਬੈਸਟ ਪਿਕਚਰ’ ਦੀ ਕੈਟਾਗਰੀ ’ਚ ਦੂਜੇ ਨੰਬਰ ’ਤੇ ਰਾਜਾਮੌਲੀ ਦੀ ਫ਼ਿਲਮ ਹੈ।
ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਐਵਾਰਡਸ ਸਾਲ ’ਚ ਦੋ ਵਾਰ ਫਰਵਰੀ ਤੇ ਜੁਲਾਈ ’ਚ ਫ਼ਿਲਮਾਂ ਨੂੰ ਸਨਮਾਨਿਤ ਕਰਦੀ ਹੈ। ਇਹ ਐਵਾਰਡ ਹਾਲੀਵੁੱਡ ਕ੍ਰਿਟਿਕਸ ਵਲੋਂ ਦਿੱਤੇ ਜਾਂਦੇ ਹਨ ਪਰ ਐਵਾਰਡਸ ਲਈ ਉਹ ਸਾਰੀਆਂ ਫ਼ਿਲਮਾਂ ਲਿਸਟ ’ਚ ਸ਼ਾਮਲ ਹੋ ਸਕਦੀਆਂ ਹਨ, ਜੋ ਯੂ. ਐੱਸ. ’ਚ ਰਿਲੀਜ਼ ਹੋਈਆਂ ਹਨ। ਇਹ ਪਹਿਲੀ ਵਾਰ ਹੈ, ਜਦੋਂ ਇਕ ਭਾਰਤੀ ਫ਼ਿਲਮ ਨੂੰ ਕਿਸੇ ਵੱਡੇ ਹਾਲੀਵੁੱਡ ਐਵਾਰਡ ’ਚ ‘ਬੈਸਟ ਪਿਕਚਰ’ ਦੀ ਕੈਟਾਗਰੀ ’ਚ ਨਾਮੀਨੇਟ ਕੀਤਾ ਗਿਆ ਤੇ ਪਹਿਲੀ ਵਾਰ ਹੀ ਐਵਾਰਡ ਜਿੱਤ ਕੇ ‘ਆਰ. ਆਰ. ਆਰ.’ ਨੇ ਸਾਬਿਤ ਕੀਤਾ ਹੈ ਕਿ ਭਾਰਤੀ ਫ਼ਿਲਮਾਂ ਕਿਸੇ ਵੀ ਵੱਡੇ ਹਾਲੀਵੁੱਡ ਪ੍ਰਾਜੈਕਟ ਤੋਂ ਘੱਟ ਨਹੀਂ ਹਨ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਧੀ ਨਾਲ ਛੁੱਟੀਆਂ ’ਤੇ ਆਦਿਤਿਆ-ਸ਼ਵੇਤਾ, ਟਾਈਗਰ ਪ੍ਰਿੰਟ ਆਊਟਫ਼ਿਟ ’ਚ ਦਿਖ ਰਹੀ ਸੀ ਬੇਹੱਦ ਖੂਬਸੂਰਤ ਤਵਿਸ਼ਾ
NEXT STORY