ਮੁੰਬਈ : ਅਦਾਕਾਰ ਆਰ. ਮਾਧਵਨ ਦੀ ਦੋ ਭਾਸ਼ਾਵਾਂ 'ਚ ਬਣੀ ਫਿਲਮ 'ਸਾਲਾ ਖੜੂਸ' ਨੇ ਸ਼ੁਰੂਆਤੀ ਹਫਤੇ 'ਚ ਸਿਰਫ 9.93 ਕਰੋੜ ਰੁਪਏ ਹੀ ਕਮਾਏ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਦਾ ਨਿਰਦੇਸ਼ਨ ਸੁਧਾ ਕੋਂਗਰਾ ਪ੍ਰਸਾਦ ਨੇ ਕੀਤਾ ਹੈ ਅਤੇ ਇਸ ਦੇ ਨਿਰਮਾਤਾ ਰਾਜਕੁਮਾਰ ਹਿਰਾਨੀ ਹਨ। ਫਿਲਮ ਦੀ ਕਹਾਣੀ ਬਾਕਸਿੰਗ ਕੋਚ ਦੇ ਰੂਪ 'ਚ ਮਾਧਵਨ ਦੁਆਲੇ ਘੁੰਮਦੀ ਹੈ, ਜੋ ਰਿਤਿਕਾ ਸਿੰਘ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਦੇ ਨਜ਼ਰ ਆ ਰਹੇ ਹਨ।
ਹਿੰਦੀ ਅਤੇ ਤਾਮਿਲ 'ਚ ਰਿਲੀਜ਼ ਹੋਈ ਫਿਲਮ ਨੇ ਸ਼ੁੱਕਰਵਾਰ ਨੂੰ 2.19 ਕਰੋੜ ਰੁਪਏ ਕਮਾਏ ਅਤੇ ਐਤਵਾਰ ਨੇ ਲੱਗਭਗ ਦੁੱਗਣੀ 4.2 ਕਰੋੜ ਰੁਪਏ ਦੀ ਕਮਾਈ ਕੀਤੀ। ਇਕ ਬਿਆਨ ਅਨੁਸਾਰ ਵਿਗਿਆਪਨ ਅਤੇ ਡਿਸਟਰੀਬਿਊਸ਼ਨ ਦੇ ਖਰਚੇ ਸਮੇਤ ਸਿਰਫ 15 ਕਰੋੜ ਰੁਪਏ ਦੇ ਛੋਟੇ ਬਜਟ 'ਚ ਬਣੀ ਫਿਲਮ ਲਈ ਕਮਾਈ ਦਾ ਇਹ ਅੰਕੜਾ ਚੰਗਾ ਮੰਨਿਆ ਜਾ ਸਕਦਾ ਹੈ।
ਵਪਾਰ ਵਿਸ਼ਲੇਸ਼ਕਾਂ ਅਨੁਸਾਰ, ''ਫਿਲਮ ਨੇ ਵੀਕੈਂਡ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਵੀ ਇਸ ਤੋਂ ਕਾਫੀ ਆਸਾਂ ਹਨ।
ਮਲਾਇਕਾ ਨੇ ਬਣਵਾਇਆ ਇਹ Hot ਟੈਟੂ
NEXT STORY