ਮੁੰਬਈ : ਸ਼ਨੀਵਾਰ 11 ਦਸੰਬਰ ਨੂੰ ਹਿੰਦੀ ਸਿਨੇਮਾ ਦੇ ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਦੀ 99ਵੀਂ ਬਰਥ ਐਨੀਵਰਸਰੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ। ਇਸ ਮੌਕੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰ ਕੇ ਦਿਲੀਪ ਸਾਹਿਬ ਦਾ ਜਨਮ-ਦਿਵਸ ਮਨਾ ਰਹੇ ਹਨ। ਇਸ ਖ਼ਾਸ ਮੌਕੇ ’ਤੇ ਸਾਇਰਾ ਬਾਨੋ ਨੇ ਦਿਲੀਪ ਸਾਹਿਬ ਨੂੰ ਖ਼ਾਸ ਅੰਦਾਜ਼ ’ਚ ਬਰਥਡੇ ਐਨੀਵਰਸਰੀ ਵਿਸ਼ ਕੀਤੀ ਹੈ। ਨਾਲ ਹੀ ਫੈਨਜ਼ ਨੇ ਸੋਸ਼ਲ ਮੀਡੀਆ ’ਤੇ ਦਿਲੀਪ ਕੁਮਾਰ ਦੀ 99ਵੀਂ ਬਰਥ ਐਨੀਵਰਸਰੀ ਨੂੰ ਸ਼ਾਂਤੀ ਨਾਲ ਮਨਾਉਣ ਦੀ ਅਪੀਲ ਕੀਤੀ ਹੈ।

ਅਸੀਂ ਇਕੱਠੇ ਸੀ ਅਤੇ ਰਹਾਂਗੇ
ਦੱਸ ਦੇਈਏ ਕਿ ਪਿਛਲੇ ਕਈ ਸਾਲਾਂ ਤੋਂ ਲੰਬੀ ਬਿਮਾਰੀ ਨੂੰ ਝੱਲ ਰਹੇ ਦਿਲੀਪ ਕੁਮਾਰ ਨੇ ਇਸ ਸਾਲ 7 ਜੁਲਾਈ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਇਸ ਦੇ ਨਾਲ ਹੀ ਈ-ਟਾਈਮਜ਼ ਦੀ ਰਿਪੋਰਟ ਮੁਤਾਬਕ ਸਾਇਰਾ ਬਾਨੋ ਨੇ ਦਿਲੀਪ ਸਾਹਿਬ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਪੱਤਰ ਲਿਖਿਆ, ਅਸੀਂ ਇਕੱਠੇ ਸੀ, ਹਾਂ ਅਤੇ ਹਮੇਸ਼ਾ ਰਹਾਂਗੇ। ਮੈਂ ਇਕੱਲੀ ਨਹੀਂ ਹਾਂ। ਹਾਲ ਹੀ ਵਿੱਚ ਸਾਇਰਾ ਬਾਨੋ ਨੇ ਆਪਣੀ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਕਿਹਾ ਸੀ ਕਿ, ਉਹ ਸਾਡੇ ਵਿਚਕਾਰ ਹੀ ਹੈ, ਹੌਲੀ-ਹੌਲੀ ਮੇਰਾ ਹੱਥ ਫੜ ਰਹੇ ਹਨ ਅਤੇ ਬਿਨਾਂ ਬੋਲੇਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਉਸਨੇ ਅੱਗੇ ਕਿਹਾ, "ਮੈਂ ਜਾਣਦੀ ਹਾਂ ਕਿ ਮੈਂ ਹੁਣ ਅਤੇ ਹਮੇਸ਼ਾ ਲਈ ਕਦੇ ਵੀ ਇਕੱਲੀ ਨਹੀਂ ਹਾਂ।"

ਦੱਸ ਦੇਈਏ ਕਿ ਦਿਲੀਪ ਕੁਮਾਰ ਨੇ 11 ਅਕਤੂਬਰ 1966 ਨੂੰ 44 ਸਾਲ ਦੀ ਉਮਰ ਵਿੱਚ ਸਾਲ 1966 ਵਿੱਚ ਅਦਾਕਾਰਾ ਸਾਇਰਾ ਬਾਨੋ ਨਾਲ ਵਿਆਹ ਕੀਤਾ ਸੀ। ਦੂਜੇ ਪਾਸੇ ਜੇਕਰ ਦਿਲੀਪ ਸਾਹਬ ਦੇ ਪ੍ਰੋਫੈਸ਼ਨਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1944 'ਚ ਫਿਲਮ 'ਜਵਾਰ ਭਾਟਾ' ਨਾਲ ਕੀਤੀ ਸੀ।ਇਸ ਤੋਂ ਬਾਅਦ ਉਨ੍ਹਾਂ ਨੇ 'ਦਾਗ', 'ਮੁਗਲ-ਏ-ਆਜ਼ਮ', 'ਮਸ਼ਾਲ', 'ਸ਼ਕਤੀ', 'ਦੇਵਦਾਸ', 'ਗੰਗਾ ਜਮੁਨਾ', 'ਨਯਾ ਦੌਰ', 'ਮਧੂਮਤੀ', 'ਕ੍ਰਾਂਤੀ', 'ਕਰਮਾ','ਰਾਮ ਔਰ ਸ਼ਿਆਮ', 'ਨਦੀਆ ਕੇ ਪਾਰ', 'ਅਮਰ' ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ।
ਨਿਮਰਤ ਖਹਿਰਾ ਦੀਆਂ ਇਹ ਤਸਵੀਰਾਂ ਖਿੱਚ ਰਹੀਆਂ ਨੇ ਲੋਕਾਂ ਦਾ ਧਿਆਨ, ਲੱਖਾਂ ਲੋਕਾਂ ਨੇ ਕੀਤਾ ਪਸੰਦ
NEXT STORY