ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੇ 'ਬਿੱਗ ਬੌਸ' ਦੇ 15ਵੇਂ ਸੀਜ਼ਨ ਦੀ ਘੋਸ਼ਣਾ ਕਰ ਦਿੱਤੀ ਹੈ। ਸ਼ੋਅ 'ਬਿੱਗ ਬੌਸ' ਓਟੀਟੀ 'ਤੇ ਸ਼ੁਰੂ ਹੋ ਰਿਹਾ ਹੈ। 'ਬਿੱਗ ਬੌਸ' ਓਟੀਟੀ 'ਤੇ 8 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਬਿੱਗ ਬੌਸ ਦੇ 15 ਵੇਂ ਸੀਜ਼ਨ ਬਾਰੇ ਦਰਸ਼ਕਾਂ ਵਿਚਾਲੇ ਉਤਸੁਕਤਾ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਸ਼ੋਅ ਦੇ ਸੰਭਾਵੀ ਪ੍ਰਤੀਭਾਗੀਆਂ ਦੇ ਨਾਮ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਮਸ਼ਹੂਰ ਹਸਤੀਆਂ ਨਾਲ ਸੰਪਰਕ ਦੀਆਂ ਖ਼ਬਰਾਂ ਹਨ। ਹਾਲਾਂਕਿ ਅਜੇ ਕੁਝ ਵੀ ਫਾਈਨਲ ਹੋਇਆ ਹੈ। ਬਿੱਗ ਬੌਸ ਓਟੀਟੀ ਵਿਚ ਟਵਿਸਟ ਇਹ ਹੈ ਕਿ ਸ਼ੋਅ ਦੀ ਮੇਜ਼ਬਾਨੀ ਸਲਮਾਨ ਖਾਨ ਨਹੀਂ ਕਰਨਗੇ। ਸਲਮਾਨ ਦਰਸ਼ਕਾਂ ਨਾਲ ਟੀਵੀ 'ਤੇ ਸਿੱਧੀ ਮੁਲਾਕਾਤ ਹੀ ਕਰਨਗੇ ਜਿਸ ਦਾ ਐਲਾਨ ਉਨ੍ਹਾਂ ਨੇ ਪਹਿਲੇ ਪ੍ਰੋਮੋ ਵਿਚ ਕੀਤਾ ਸੀ। ਪ੍ਰੋਮੋ 'ਚ ਸਲਮਾਨ ਖਾਨ ਉੱਚੀ ਆਵਾਜ਼ 'ਚ ਹੱਸਦੇ ਨਜ਼ਰ ਆ ਰਹੇ ਹਨ। ਹੱਸਦੇ ਹੋਏ ਅਤੇ ਡਿੱਗਦੇ ਉਹ ਕਹਿੰਦੇ ਹਨ- ਇਸ ਵਾਰ ਦਾ ਬਿੱਗ ਬੌਸ ਇੰਨਾ ਕਰੇਜ਼ੀ ਸੀ, ਇੰਨਾ ਓਵਰ ਦਿ ਟਾਪ, ਇਹ ਟੀਵੀ 'ਤੇ ਤਾਂ ਬੈਨ ਹੋ ਜਾਵੇਗਾ। ਸਲਮਾਨ ਅੱਗੇ ਕਹਿੰਦੇ ਹਨ ਕਿ ਮੈਂ ਟੀ.ਵੀ. 'ਤੇ ਹੋਸਟ ਕਰਾਂਗਾ, ਬੂਟ ਵਿਚ ਸੂਟ ਵਿਚ... ਤਾਂ ਜੋ ਇਸ ਤੋਂ ਪਹਿਲਾਂ ਤੁਸੀਂ ਦੇਖੋ ਵੂਟ 'ਤੇ ... ਤਾਂ ਮੈਂ ਮਿਲਾਂਗਾ ਤੁਹਾਨੂੰ ਟੀ.ਵੀ 'ਤੇ।
Arey bhai bhai bhai, ye kya ho raha hai? 🤯
Nahi samjhe? Machane loot, aa raha hai BB OTT on #Voot
Hoga itna over the top, entertainment chalega non - stop 😌
Tell us, kitne excited ho aap? 😮
Starting 8 August on Voot.#BBOttOnVoot #SalmanKhan @BeingSalmanKhan @VootSelect pic.twitter.com/VSSK0VHhID
— Voot (@justvoot) July 21, 2021
ਸ਼ੋਅ ਦੇਖਣ ਲਈ ਤੁਹਾਡੇ ਕੋਲ ਵੂਟ ਐਪ ਹੋਣੀ ਚਾਹੀਦੀ ਹੈ। ਕੀ ਤੁਸੀਂ ਜਾਣਨਾ ਚਾਹੋਗੇ ਕਿ ਸ਼ੋਅ ਕਿੱਥੇ ਵੇਖਿਆ ਜਾ ਸਕਦਾ ਹੈ? ਬਿੱਗ ਬੌਸ ਓਟੀਟੀ ਵੂਟ ਐਪ 'ਤੇ ਸਟ੍ਰੀਮ ਕੀਤੀ ਜਾਏਗੀ, ਜਿੱਥੇ ਤੁਸੀਂ ਇਸਨੂੰ ਦੇਖ ਸਕਦੇ ਹੋ। ਬਿੱਗ ਬੌਸ ਦੇ ਪਿਛਲੇ ਸੀਜ਼ਨ ਵੂਟ 'ਤੇ ਸਟ੍ਰੀਮ ਕੀਤੇ ਗਏ ਹਨ ਪਰ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸ਼ੋਅ ਹੀ ਸਿੱਧਾ ਵੂਟ 'ਤੇ ਸਟ੍ਰੀਮ ਹੋ ਰਿਹਾ ਹੈ। ਪ੍ਰੋਮੋ 'ਚ ਦੱਸਿਆ ਗਿਆ ਹੈ ਕਿ ਸ਼ੋਅ ਵੂਟ 'ਤੇ ਟੀਵੀ 'ਤੇ ਆਉਣ ਤੋਂ 6 ਹਫਤੇ ਪਹਿਲਾਂ ਆ ਰਿਹਾ ਹੈ। ਇਸ ਘੋਸ਼ਣਾ ਦੇ ਅਨੁਸਾਰ, ਭਾਵ ਟੀਵੀ ਉੱਤੇ ਬਿੱਗ ਬੌਸ 15 ਅਕਤੂਬਰ ਦੇ ਆਖ਼ਰੀ ਹਫ਼ਤੇ ਵਿਚ ਸ਼ੁਰੂ ਹੋ ਜਾਵੇਗਾ।
ਗ੍ਰਿਫ਼ਤਾਰੀ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਰਹੇ ਨੇ ਰਾਜ ਕੁੰਦਰਾ ਦੇ ਇਹ ਪੁਰਾਣੇ ਟਵੀਟਸ, ਤੁਸੀਂ ਵੀ ਪੜ੍ਹੋ
NEXT STORY