ਮੁੰਬਈ (ਬਿਊਰੋ)- ਮਸ਼ਹੂਰ ਬਿਜਨੈੰਸਮੈਨ ਰਾਜ ਕੁੰਦਰਾ ਸੋਮਵਾਰ ਰਾਤ ਉਸ ਸਮੇਂ ਵਿਵਾਦਾਂ 'ਚ ਆ ਗਏ, ਜਦੋਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ 'ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਰਾਜ ਕੁੰਦਰਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਹਨ। ਪੁਲਸ ਨੇ ਰਾਜ ਕੁੰਦਰਾ ਦੇ ਨਾਲ 11 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਤੇ ਅਸ਼ਲੀਲ ਫ਼ਿਲਮਾਂ ਬਣਾਉਣ ਦਾ ਦੋਸ਼ ਹੈ। ਉਥੇ ਇਨ੍ਹਾਂ ਦੋਸ਼ਾਂ ਵਿਚਕਾਰ ਰਾਜ ਕੁੰਦਰਾ ਦੇ ਪੁਰਾਣੇ ਟਵੀਟਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਆਪਣੇ ਪੁਰਾਣੇ ਟਵੀਟਸ 'ਚ ਉਨ੍ਹਾਂ ਨੇ ਐਡਲਟ ਫ਼ਿਲਮਾਂ ਤੇ ਜਿਸਮਫਰੋਸ਼ੀ ਨੂੰ ਲੈ ਕੇ ਗੱਲਬਾਤ ਕੀਤੀ ਸੀ। ਆਪਣੇ ਪਹਿਲੇ ਟਵੀਟ 'ਚ ਰਾਜ ਕੁੰਦਰਾ ਨੇ ਸਵਾਲ ਕੀਤਾ ਸੀ ਕਿ ਕੈਮਰੇ ਦੇ ਸਾਹਮਣੇ ਐਡਲਟ ਫ਼ਿਲਮ ਬਣਾਉਣ ਲਈ ਕਿਸੇ ਨੂੰ ਭੁਗਤਾਨ ਕਰਨਾ ਕਾਨੂੰਨੀ ਕਿਉਂ ਹੈ ਤੇ ਜਿਸਮਫਰੋਸ਼ੀ ਐਡਲਟ ਫ਼ਿਲਮਾਂ ਤੋਂ ਕਿਵੇਂ ਵੱਖ ਹੈ। ਰਾਜ ਕੁੰਦਰਾ ਨੇ ਇਹ ਸਵਾਲ ਸਾਲ 2012 'ਚ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਰਾਹੀਂ ਕੀਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਭਾਰਤੀ ਕਲਾਕਾਰਾਂ ਤੇ ਰਾਜਨੇਤਾਵਾਂ ਨੂੰ ਲੈ ਕੇ ਵੀ ਟਿੱਪਣੀ ਕੀਤੀ ਸੀ।
ਰਾਜ ਕੁੰਦਰਾ ਨੇ ਆਪਣੇ ਟਵੀਟ 'ਚ ਲਿਖਿਆ ਸੀ, 'ਠੀਕ ਹੈ ਤਾਂ ਇਥੇ ਐਡਲਟ ਬਨਾਮ ਜਿਸਮਫਰੋਸ਼ੀ ਹੈ। ਕੈਮਰੇ ਦੇ ਸਾਹਮਣੇ ਐਡਲਟ ਫ਼ਿਲਮਾਂ ਬਣਾਉਣ ਲਈ ਕਿਸੇ ਨੂੰ ਭੁਗਤਾਨ ਕਰਨਾ ਕਾਨੂੰਨੀ ਕਿਉਂ ਹੈ? ਇਹ ਇਕ-ਦੂਜੇ ਤੋਂ ਕਿਵੇਂ ਵੱਖ ਹਨ?'
ਰਾਜ ਕੁੰਦਰਾ ਨੇ ਆਪਣੇ ਅਗਲੇ ਟਵੀਟ 'ਚ ਲਿਖਿਆ, 'ਭਾਰਤੀ ਅਦਾਕਾਰ ਕ੍ਰਿਕਟ ਖੇਡ ਰਹੇ ਹਨ, ਕ੍ਰਿਕਟਰ ਰਾਜਨੀਤੀ ਕਰ ਰਹੇ ਹਨ, ਰਾਜਨੇਤਾ ਐਡਲਟ ਫ਼ਿਲਮਾਂ ਦੇਖ ਰਹੇ ਹਨ ਤੇ ਐਡਲਟ ਸਟਾਰ ਅਦਾਕਾਰ ਬਣ ਰਹੇ ਹਨ।' ਸੋਸ਼ਲ ਮੀਡੀਆ 'ਤੇ ਇਹ ਸਾਰੇ ਟਵੀਟਸ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
ਨੋਟ- ਰਾਜ ਕੁੰਦਰਾ ਦੇ ਇਨ੍ਹਾਂ ਪੁਰਾਣੇ ਟਵੀਟਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
'ਸਿਲਸਿਲਾ ਸਿਡਨਾਜ਼ ਕਾ' 'ਚ ਨਜ਼ਰ ਆਏਗੀ ਸ਼ਹਿਨਾਜ਼ ਅਤੇ ਸਿਧਾਰਥ ਦੀ ਜੋੜੀ, ਜਲਦ ਰਿਲੀਜ਼ ਹੋਵੇਗੀ ਫ਼ਿਲਮ
NEXT STORY