ਐਂਟਰਟੇਨਮੈਂਟ ਡੈਸਕ- ਬੀ-ਟਾਊਨ ਦੀ ਸਭ ਤੋਂ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ , ਹੁਣ ਨਿਊ ਪੈਰੇਂਟਸ ਕਲੱਬ ਵਿੱਚ ਸ਼ਾਮਲ ਹੋ ਗਏ ਹਨ। ਦੱਸ ਦੇਈਏ ਕਿ ਵਿੱਕੀ ਅਤੇ ਕੈਟਰੀਨਾ ਜਿਨ੍ਹਾਂ ਨੂੰ ਬਾਲੀਵੁੱਡ ਦੇ ਮੋਸਟ ਡੈਸ਼ਿੰਗ ਕਪਲ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਨੇ ਸਾਲ 2021 ਵਿੱਚ ਵਿਆਹ ਕਰਕੇ ਆਪਣੇ ਲੱਖਾਂ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਹਾਲ ਹੀ ਵਿੱਚ, ਇਸ ਜੋੜੀ ਨੇ ਆਪਣੇ ਘਰ ਵਿੱਚ ਇੱਕ ਨਵੇਂ ਮਹਿਮਾਨ ਦਾ ਸਵਾਗਤ ਕੀਤਾ ਹੈ। 7 ਨਵੰਬਰ ਨੂੰ ਉਨ੍ਹਾਂ ਦੇ ਘਰ ਬੇਬੀ ਬੁਆਏ ਨੇ ਜਨਮ ਲਿਆ, ਜਿਸ ਦੀ ਜਾਣਕਾਰੀ ਦੋਵਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ। ਜਿਵੇਂ ਹੀ ਇਹ ਖੁਸ਼ਖਬਰੀ ਇੰਟਰਨੈੱਟ 'ਤੇ ਵਾਇਰਲ ਹੋਈ, ਉਨ੍ਹਾਂ ਦੇ ਦੋਸਤਾਂ ਅਤੇ ਫੈਨਜ਼ ਨੇ ਪੋਸਟ 'ਤੇ ਕਮੈਂਟਸ ਦੀ ਝੜੀ ਲਗਾ ਦਿੱਤੀ।

ਸਲਮਾਨ ਖਾਨ ਦਾ ਵਾਇਰਲ ਕਮੈਂਟ
ਇਨ੍ਹਾਂ ਵਧਾਈਆਂ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਸਕ੍ਰੀਨਸ਼ਾਟ ਤੇਜ਼ੀ ਨਾਲ ਵਾਇਰਲ ਹੋ ਗਿਆ, ਜਿਸ ਨੇ ਇੰਟਰਨੈੱਟ 'ਤੇ ਸਨਸਨੀ ਮਚਾ ਦਿੱਤੀ। ਵਾਇਰਲ ਹੋਏ ਸਕ੍ਰੀਨਸ਼ਾਟ ਵਿੱਚ ਅਦਾਕਾਰ ਸਲਮਾਨ ਖਾਨ ਦਾ ਇੱਕ ਕਮੈਂਟ ਦਿਖਾਈ ਦੇ ਰਿਹਾ ਹੈ, ਜਿਸ ਵਿੱਚ ਲਿਖਿਆ ਹੈ, ‘ਇਹ ਸਭ ਪ੍ਰਾਈਵੇਟ ਚੀਜ਼ਾਂ ਇੰਟਰਨੈੱਟ 'ਤੇ ਨਾ ਪਾਇਆ ਕਰੋ ਯਾਰ!’ ਇਸ ਕਮੈਂਟ ਦੇ ਵਾਇਰਲ ਹੁੰਦੇ ਹੀ ਲੋਕਾਂ ਨੇ ਇਸ 'ਤੇ ਕਮੈਂਟ ਕਰਨਾ ਅਤੇ ਇਸ ਨੂੰ ਰੀ-ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ।
ਫੇਕ ਜਾਂ ਰੀਅਲ?
ਜਦੋਂ ਇਸ ਵਾਇਰਲ ਕਮੈਂਟ ਦੀ ਸੱਚਾਈ ਜਾਂਚੀ ਗਈ ਤਾਂ ਪਤਾ ਲੱਗਿਆ ਕਿ ਇਹ ਸਕ੍ਰੀਨਸ਼ਾਟ ਫੇਕ ਹੈ। ਹਾਲਾਂਕਿ ਇਹ ਦੇਖਣ ਵਿੱਚ ਪੂਰੀ ਤਰ੍ਹਾਂ ਅਸਲੀ ਲੱਗਦਾ ਹੈ, ਪਰ ਵਿੱਕੀ ਅਤੇ ਕੈਟਰੀਨਾ ਦੇ ਅਧਿਕਾਰਤ ਇੰਸਟਾਗ੍ਰਾਮ ਪੋਸਟ 'ਤੇ ਇਹ ਕਮੈਂਟ ਕਿਤੇ ਵੀ ਮੌਜੂਦ ਨਹੀਂ ਹੈ। ਇਸ ਦੌਰਾਨ ਪ੍ਰਿਅੰਕਾ ਚੋਪੜਾ, ਕ੍ਰਿਤੀ ਸੈਨਨ, ਈਸ਼ਾਨ ਖੱਟਰ, ਕਰੀਨਾ ਕਪੂਰ, ਪਰੀਣਿਤੀ ਚੋਪੜਾ, ਮਾਧੁਰੀ ਦੀਕਸ਼ਿਤ ਅਤੇ ਰਣਵੀਰ ਸਿੰਘ ਸਮੇਤ ਕਈ ਹੋਰ ਸੈਲੀਬ੍ਰਿਟੀਜ਼ ਨੇ ਇਸ ਜੋੜੀ ਨੂੰ ਨਵੇਂ ਮਾਤਾ-ਪਿਤਾ ਬਣਨ ਦੀ ਵਧਾਈ ਦਿੱਤੀ ਹੈ।
ਸ਼੍ਰੇਆ ਤੇ ਜਸਪਿੰਦਰ 23 ਸਾਲ ਬਾਅਦ ‘ਮੋਰੇ ਪੀਆ’ ਲਈ ਫਿਰ ਆਈਆਂ ਇਕੱਠੀਆਂ
NEXT STORY