ਐਂਟਰਟੇਨਮੈਂਟ ਡੈਸਕ- ਖਾਨ ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਹੈ। ਅਦਾਕਾਰ ਅਤੇ ਫਿਲਮ ਨਿਰਮਾਤਾ ਅਰਬਾਜ਼ ਖਾਨ ਅਤੇ ਉਨ੍ਹਾਂ ਦੀ ਪਤਨੀ ਸ਼ੂਰਾ ਖਾਨ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਇਹ ਖੁਸ਼ਖ਼ਬਰੀ ਸਾਹਮਣੇ ਆਉਂਦੇ ਹੀ ਪੂਰਾ ਖਾਨ ਪਰਿਵਾਰ ਖੁਸ਼ੀ ਨਾਲ ਝੂਮ ਉਠਿਆ ਹੈ। ਪਰਿਵਾਰਕ ਮੈਂਬਰ ਲਗਾਤਾਰ ਨੰਨ੍ਹੀ ਪਰੀ ਅਤੇ ਸ਼ੂਰਾ ਖਾਨ ਨੂੰ ਹਸਪਤਾਲ ਵਿੱਚ ਮਿਲਣ ਜਾ ਰਹੇ ਹਨ। ਇਸ ਦੌਰਾਨ ਸੁਪਰਸਟਾਰ ਸਲਮਾਨ ਖਾਨ ਵੀ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਆਪਣੀ ਭਤੀਜੀ ਨੂੰ ਮਿਲਣ ਗਏ। ਜਿਸਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸਾਹਮਣੇ ਆਈ ਵੀਡੀਓ ਵਿੱਚ ਸਲਮਾਨ ਖਾਨ ਨੂੰ ਹਸਪਤਾਲ ਵਿੱਚ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਉਹ ਆਪਣੀ ਕਾਰ ਤੋਂ ਬਾਹਰ ਨਿਕਲੇ ਉਨ੍ਹਾਂ ਨੇ ਮੀਡੀਆ ਵੱਲ ਹੱਥ ਹਿਲਾਇਆ ਅਤੇ ਮੁਸਕਰਾਉਂਦੇ ਹੋਏ ਪੋਜ਼ ਦਿੱਤਾ। ਚਾਚਾ ਬਣਨ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਦਿਖਾਈ ਦੇ ਰਹੀ ਸੀ।
ਹਮੇਸ਼ਾ ਵਾਂਗ ਸਲਮਾਨ ਖਾਨ ਸਖ਼ਤ ਸੁਰੱਖਿਆ ਵਿਚਕਾਰ ਹਸਪਤਾਲ ਪਹੁੰਚੇ। ਉਨ੍ਹਾਂ ਦੇ ਨਾਲ ਪੁਲਸ ਅਤੇ ਨਿੱਜੀ ਸੁਰੱਖਿਆ ਟੀਮ ਵੀ ਮੌਜੂਦ ਸੀ।
ਸਲਮਾਨ ਤੋਂ ਪਹਿਲਾਂ ਖਾਨ ਪਰਿਵਾਰ ਦੀ ਸਾਬਕਾ ਮੈਂਬਰ ਸਲਮਾ ਹੈਲਨ ਵੀ ਹਸਪਤਾਲ ਪਹੁੰਚੇ। ਦੋਵਾਂ ਨੇ ਨੰਨ੍ਹੀ ਮੈਂਬਰ ਨਾਲ ਮੁਲਾਕਾਤ ਕਰਕੇ ਉਸ ਨੂੰ ਆਸ਼ੀਰਵਾਦ ਦਿੱਤਾ। ਇਸ ਤੋਂ ਇਲਾਵਾ ਅਰਹਾਨ ਖਾਨ (ਅਰਬਾਜ਼ ਅਤੇ ਮਲਾਇਕਾ ਅਰੋੜਾ ਦਾ ਪੁੱਤਰ) ਵੀ ਆਪਣੀ ਛੋਟੀ ਭੈਣ ਨੂੰ ਮਿਲਣ ਲਈ ਹਸਪਤਾਲ ਪਹੁੰਚੇ।
ਅਰਬਾਜ਼ ਖਾਨ ਅਤੇ ਸ਼ੂਰਾ ਖਾਨ ਦੀ ਪ੍ਰੇਮ ਕਹਾਣੀ
ਅਰਬਾਜ਼ ਖਾਨ ਅਤੇ ਸ਼ੂਰਾ ਖਾਨ ਨੇ 24 ਦਸੰਬਰ 2024 ਨੂੰ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕੀਤਾ। ਵਿਆਹ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ ਸਨ। ਇਹ ਵਿਆਹ ਬਹੁਤ ਸਾਦਗੀ ਅਤੇ ਰਵਾਇਤੀ ਰਸਮਾਂ ਨਾਲ ਸੰਪੰਨ ਹੋਇਆ। ਅਰਬਾਜ਼ ਅਤੇ ਸ਼ੂਰਾ ਵਿੱਚ 23 ਸਾਲ ਦੀ ਉਮਰ ਦਾ ਅੰਤਰ ਹੈ ਪਰ ਉਨ੍ਹਾਂ ਦੇ ਬੰਧਨ ਅਤੇ ਸਮਝ ਨੇ ਹਮੇਸ਼ਾ ਉਨ੍ਹਾਂ ਦੇ ਰਿਸ਼ਤੇ ਨੂੰ ਮਜ਼ਬੂਤ ਕੀਤਾ ਹੈ।
ਮਲਾਇਕਾ ਅਰੋੜਾ ਤੋਂ ਵੱਖ ਹੋਣ ਤੋਂ ਬਾਅਦ ਇੱਕ ਨਵੀਂ ਸ਼ੁਰੂਆਤ
ਇਹ ਅਰਬਾਜ਼ ਖਾਨ ਦਾ ਦੂਜਾ ਵਿਆਹ ਹੈ। ਉਨ੍ਹਾਂ ਦਾ ਪਹਿਲਾਂ ਵਿਆਹ ਮਲਾਇਕਾ ਅਰੋੜਾ ਹੋਇਆ ਸੀ, ਪਰ ਉਨ੍ਹਾਂ ਦਾ 2017 ਵਿੱਚ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ। ਤਲਾਕ ਦੇ ਬਾਵਜੂਦ, ਉਹ ਆਪਣੇ ਪੁੱਤਰ ਅਰਹਾਨ ਨੂੰ ਇਕੱਠੇ ਪਾਲਦੇ ਸਨ।
ਜਾਣੋ ਕੌਣ ਹੈ ਭਾਰਤ ਦਾ ਸਭ ਤੋਂ ਅਮੀਰ Youtuber, ਕੈਰੀਮਿਨਾਟੀ ਤੇ ਭੁਵਨ ਬਾਮ ਨੂੰ ਛੱਡਿਆ ਪਿੱਛੇ
NEXT STORY